Covid-19 Cases in India : ਖ਼ਤਰਨਾਕ ਹੋਇਆ ਕੋਰੋਨਾ ,ਇੱਕ ਹਫ਼ਤੇ ਚ 7 ​​ਮੌਤਾਂ, ਕੀ ਲੱਗ ਸਕਦਾ ਲੌਕਡਾਊਨ ?

Covid-19 Cases in India : ਭਾਰਤ ਵਿੱਚ ਇੱਕ ਵਾਰ ਫਿਰ ਕੋਵਿਡ-19 ਦੇ ਮਾਮਲੇ ਵੱਧ ਰਹੇ ਹਨ। ਜਿਸ ਕਾਰਨ ਸਿਹਤ ਵਿਭਾਗ ਅਤੇ ਸਰਕਾਰ ਦੀ ਚਿੰਤਾ ਵਧ ਗਈ ਹੈ। ਖਾਸ ਕਰਕੇ ਦਿੱਲੀ, ਮੁੰਬਈ, ਬੈਂਗਲੁਰੂ ਅਤੇ ਤਿਰੂਵਨੰਤਪੁਰਮ ਵਰਗੇ ਮਹਾਨਗਰਾਂ ਵਿੱਚ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ।

By  Shanker Badra May 27th 2025 11:27 AM
Covid-19 Cases in India :  ਖ਼ਤਰਨਾਕ ਹੋਇਆ ਕੋਰੋਨਾ ,ਇੱਕ ਹਫ਼ਤੇ ਚ 7 ​​ਮੌਤਾਂ, ਕੀ ਲੱਗ ਸਕਦਾ ਲੌਕਡਾਊਨ ?

Covid-19 Cases in India : ਭਾਰਤ ਵਿੱਚ ਇੱਕ ਵਾਰ ਫਿਰ ਕੋਵਿਡ-19 ਦੇ ਮਾਮਲੇ ਵੱਧ ਰਹੇ ਹਨ। ਜਿਸ ਕਾਰਨ ਸਿਹਤ ਵਿਭਾਗ ਅਤੇ ਸਰਕਾਰ ਦੀ ਚਿੰਤਾ ਵਧ ਗਈ ਹੈ। ਖਾਸ ਕਰਕੇ ਦਿੱਲੀ, ਮੁੰਬਈ, ਬੈਂਗਲੁਰੂ ਅਤੇ ਤਿਰੂਵਨੰਤਪੁਰਮ ਵਰਗੇ ਮਹਾਨਗਰਾਂ ਵਿੱਚ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ। ਮੌਜੂਦਾ ਸਥਿਤੀ ਵਿੱਚ ਕੋਵਿਡ ਦੇਸ਼ ਦੇ 20 ਰਾਜਾਂ ਵਿੱਚ ਫੈਲ ਗਿਆ ਹੈ ਅਤੇ ਐਕਟਿਵ ਮਾਮਲਿਆਂ ਦੀ ਗਿਣਤੀ 1010 ਤੱਕ ਪਹੁੰਚ ਗਈ ਹੈ। ਹੁਣ ਤੱਕ ਕੇਰਲ ਵਿੱਚ ਕੋਰੋਨਾ ਕਾਰਨ 7 ਮੌਤਾਂ ਹੋ ਚੁੱਕੀਆਂ ਹਨ।

ਕੇਰਲ ਵਿੱਚ ਸਭ ਤੋਂ ਵੱਧ ਮਾਮਲੇ

ਕੇਰਲ ਵਿੱਚ ਹੁਣ ਤੱਕ ਸਭ ਤੋਂ ਵੱਧ 430 ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਰਾਜ ਦੀ ਰਾਜਧਾਨੀ ਤਿਰੂਵਨੰਤਪੁਰਮ ਵਿੱਚ ਸਭ ਤੋਂ ਵੱਧ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਵਿੱਚ ਬਹੁਤ ਸਾਰੇ ਮਰੀਜ਼ ਅਜਿਹੇ ਹਨ ਜੋ ਹਾਲ ਹੀ ਵਿੱਚ ਵਿਦੇਸ਼ ਯਾਤਰਾ ਤੋਂ ਵਾਪਸ ਆਏ ਹਨ। ਰਾਜ ਵਿੱਚ ਹੁਣ ਤੱਕ 2 ਮੌਤਾਂ ਵੀ ਹੋਈਆਂ ਹਨ, ਜਦੋਂ ਕਿ ਮਹਾਰਾਸ਼ਟਰ ਵਿੱਚ ਕੋਵਿਡ ਕਾਰਨ 4 ਲੋਕਾਂ ਦੀ ਜਾਨ ਗਈ ਹੈ। ਇਸ ਤਰ੍ਹਾਂ ਪਿਛਲੇ ਇੱਕ ਹਫ਼ਤੇ ਵਿੱਚ ਦੇਸ਼ ਭਰ ਵਿੱਚ ਕੁੱਲ 7 ਲੋਕਾਂ ਦੀ ਮੌਤ ਹੋ ਗਈ ਹੈ।

ਨਵਾਂ ਵੈਂਰੀਐਂਟ ਘੱਟ ਗੰਭੀਰ ਹੈ, ਪਰ ਚੌਕਸੀ ਜ਼ਰੂਰੀ 

INSACOG (Indian SARS-CoV-2 Genomics Consortium) ਦੇ ਅਨੁਸਾਰ ਮੌਜੂਦਾ ਸਮੇਂ 'ਚ ਜੋ ਵੈਂਰੀਐਂਟ ਸਾਹਮਣੇ ਆ ਰਹੇ ਹਨ ,ਉਹ ਓਮੀਕਰੋਨ ਦੇ ਸਬ-ਵੈਂਰੀਐਂਟ ਹਨ - JN.1 ਅਤੇ LF.7 ਨਾਲ ਸਭ ਤੋਂ ਵੱਧ ਮਰੀਜ਼ ਸੰਕਰਮਿਤ ਪਾਏ ਜਾ ਰਹੇ ਹਨ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਇਹ ਰੂਪ ਪਹਿਲਾਂ ਨਾਲੋਂ ਘੱਟ ਗੰਭੀਰ ਹਨ ਅਤੇ ਜ਼ਿਆਦਾਤਰ ਹੋਮ ਆਈਸੋਲੇਸ਼ਨ ਵਿੱਚ ਠੀਕ ਹੋ ਰਹੇ ਹਨ।

ਕੀ ਸੱਚਮੁੱਚ ਲੱਗ ਸਕਦਾ ਹੈ ਲੌਕਡਾਊਨ ?

ਸੋਸ਼ਲ ਮੀਡੀਆ 'ਤੇ ਲੌਕਡਾਊਨ ਬਾਰੇ ਅਟਕਲਾਂ ਜ਼ੋਰਾਂ 'ਤੇ ਹਨ ਪਰ ਫਿਲਹਾਲ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਸਰਕਾਰ ਲੌਕਡਾਊਨ ਲਗਾਉਣ ਜਾ ਰਹੀ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਜਦੋਂ ਮੌਤ ਦਰ ਖ਼ਤਰਨਾਕ ਤੌਰ 'ਤੇ ਵੱਧ ਜਾਂਦੀ ਹੈ ਅਤੇ ਸਥਿਤੀ ਕਾਬੂ ਤੋਂ ਬਾਹਰ ਹੋ ਜਾਂਦੀ ਹੈ ਤਾਂ ਲੌਕਡਾਊਨ ਵਰਗੇ ਸਖ਼ਤ ਉਪਾਅ ਕੀਤੇ ਜਾਂਦੇ ਹਨ। ਇਸ ਵੇਲੇ ਲਾਗ ਦੇ ਮਾਮਲੇ ਜ਼ਰੂਰ ਵੱਧ ਰਹੇ ਹਨ ਪਰ ਗੰਭੀਰਤਾ ਅਤੇ ਮੌਤ ਦਰ ਇਸ ਵੇਲੇ ਘੱਟ ਹੈ।


Related Post