Viral Video: ਪੰਜਾਬ ਦੇ ਇਸ ਜ਼ਿਲ੍ਹੇ 'ਚ ਚੱਕਰਵਰਤੀ ਤੂਫ਼ਾਨ ਦੀ ਦਸਤਕ; ਉੱਡੀਆਂ ਘਰਾਂ ਦੀਆਂ ਛੱਤਾਂ; ਕਈ ਜ਼ਖ਼ਮੀ

ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬਕੇਨਵਾਲਾ 'ਚ ਚੱਕਰਵਾਤੀ ਤੂਫਾਨ ਕਾਰਨ ਦਰਜਨਾਂ ਘਰਾਂ ਨੂੰ ਭਾਰੀ ਨੁਕਸਾਨ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।

By  Jasmeet Singh March 24th 2023 07:08 PM

ਫਾਜ਼ਿਲਕਾ: ਪੰਜਾਬ ਦੇ ਫਾਜ਼ਿਲਕਾ-ਅਬੋਹਰ ਇਲਾਕੇ 'ਚ ਤੇਜ਼ ਤੂਫਾਨ ਕਾਰਨ ਭਾਰੀ ਤਬਾਹੀ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਮਾਛੀ ਬਕੈਨ ਵਾਲਾ 'ਚ ਅਜਿਹਾ ਚੱਕਰਵਾਤੀ ਤੂਫਾਨ ਆਇਆ ਕਿ ਕੁਝ ਹੀ ਮਿੰਟਾਂ 'ਚ ਸਭ ਕੁਝ ਤਬਾਹ ਕਰ ਦਿੱਤਾ।


ਇਸ ਤੂਫ਼ਾਨ ਨੇ ਆਪਣੀ ਤਬਾਹੀ ਦੌਰਾਨ ਕਈ ਘਰਾਂ ਦੇ ਘਰ ਤਬਾਹ ਕਰ ਦਿੱਤੇ ਅਤੇ ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ। ਕਈ ਲੋਕ ਮਲਬੇ ਹੇਠ ਦੱਬ ਗਏ। ਉਧਰ, ਮੌਕੇ 'ਤੇ ਪਹੁੰਚ ਕੇ ਸਥਾਨਕ ਲੋਕਾਂ ਨੇ ਮਲਬੇ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਢ ਕੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ।


ਡਾਕਟਰ ਮੁਤਾਬਕ ਹੁਣ ਤੱਕ 10 ਲੋਕ ਜ਼ਖਮੀ ਹਾਲਤ 'ਚ ਸਰਕਾਰੀ ਹਸਪਤਾਲ ਪਹੁੰਚ ਚੁੱਕੇ ਹਨ, ਜਦਕਿ ਪੁਲਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ ਹੈ।

ਸਥਾਨਕ ਲੋਕਾਂ ਨੇ ਦੱਸਿਆ ਕਿ ਝੱਖੜ 'ਚ ਆਏ ਤੂਫਾਨ ਨੇ ਪਿੰਡ ਦੇ ਕਈ ਘਰ ਤਬਾਹ ਕਰ ਦਿੱਤੇ। ਲੋਕਾਂ ਅਨੁਸਾਰ ਪਹਿਲਾਂ ਤਾਂ ਮੌਸਮ ਸਾਫ਼ ਸੀ ਪਰ ਅੱਜ ਅਚਾਨਕ ਆਏ ਤੂਫ਼ਾਨ ਕਾਰਨ ਮੌਸਮ ਵਿੱਚ ਇੱਕ ਦਮ ਬਦਲ ਗਿਆ।

Related Post