Indigo ਦੇ ਜਹਾਜ਼ ’ਚ ਮਿਲਿਆ Danger ਲਿਖਿਆ ਕਾਗਜ਼, ਨਾਲ ਬਣੀ ਹੋਈ ਸੀ ਖੋਪੜੀ, ਮਚਿਆ ਹੜਕੰਪ

ਭਾਰਤ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ, ਮੁੰਬਈ ਹਵਾਈ ਅੱਡੇ 'ਤੇ ਸ਼ੱਕੀ ਟਿਸ਼ੂ ਪੇਪਰ ਮਿਲਣ ਨਾਲ ਹਲਚਲ ਮਚਾ ਦਿੱਤੀ ਹੈ।

By  Aarti April 1st 2026 02:40 PM

Danger note found in IndiGo : ਭਾਰਤ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ, ਮੁੰਬਈ ਹਵਾਈ ਅੱਡੇ 'ਤੇ ਸ਼ੱਕੀ ਟਿਸ਼ੂ ਪੇਪਰ ਦੇ ਮਿਲਣ ਨਾਲ ਹਲਚਲ ਮਚਾ ਦਿੱਤੀ ਹੈ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਇੱਕ ਬਾਥਰੂਮ ਵਿੱਚ ਮਿਲੇ ਕਾਗਜ਼ 'ਤੇ "ਖ਼ਤਰਾ" ਸ਼ਬਦ ਲਿਖੇ ਹੋਏ ਸਨ। ਦਿਲਚਸਪ ਗੱਲ ਇਹ ਹੈ ਕਿ ਜਹਾਜ਼ ਨੇ ਖੋਜ ਤੋਂ ਥੋੜ੍ਹੀ ਦੇਰ ਬਾਅਦ ਉਡਾਣ ਭਰਨੀ ਸੀ। ਹਾਲਾਂਕਿ, ਨਿਰੀਖਣ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਇਸ ਸਮੇਂ ਜਾਂਚ ਜਾਰੀ ਹੈ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਮੁੰਬਈ ਪੁਲਿਸ ਨੇ ਕਿਹਾ ਹੈ ਕਿ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਮੁੰਬਈ ਹਵਾਈ ਅੱਡੇ 'ਤੇ ਇੰਡੀਗੋ ਦੀ ਇੱਕ ਉਡਾਣ ਦੇ ਟਾਇਲਟ ਵਿੱਚੋਂ ਇੱਕ ਟਿਸ਼ੂ ਪੇਪਰ ਮਿਲਿਆ ਜਿਸ 'ਤੇ 'ਖ਼ਤਰਾ' ਲਿਖਿਆ ਹੋਇਆ ਸੀ, ਜਿਸ ਕਾਰਨ ਸੁਰੱਖਿਆ ਅਲਰਟ ਜਾਰੀ ਹੋ ਗਿਆ।"

ਉਨ੍ਹਾਂ ਅੱਗੇ ਕਿਹਾ ਕਿ ਜਹਾਜ਼, ਇੰਡੀਗੋ 911, ਆਪਣੀ ਅਗਲੀ ਉਡਾਣ ਦੀ ਤਿਆਰੀ ਕਰ ਰਿਹਾ ਸੀ। ਮੁੰਬਈ ਪੁਲਿਸ ਅਤੇ ਬੰਬ ਨਿਰੋਧਕ ਦਸਤੇ ਨੇ ਪੂਰੇ ਖੇਤਰ ਦੀ ਤਲਾਸ਼ੀ ਲਈ ਪਰ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਇਸ ਮਾਮਲੇ ਵਿੱਚ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।

ਕਾਬਿਲੇਗੌਰ ਹੈ ਕਿ ਸਿਲੀਗੁੜੀ ਦੇ ਬਾਗਡੋਗਰਾ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਇੱਕ ਉਡਾਣ ਨੂੰ ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਸੂਤਰਾਂ ਅਨੁਸਾਰ, ਜਹਾਜ਼ ਦੇ ਐਵੀਓਨਿਕਸ ਬੇਅ ਵਿੱਚ ਧੂੰਆਂ ਦੇਖਿਆ ਗਿਆ, ਯਾਨੀ ਕਿ ਉਹ ਹਿੱਸਾ ਜਿੱਥੇ ਜਹਾਜ਼ ਦੇ ਇਲੈਕਟ੍ਰਾਨਿਕ ਉਪਕਰਣ ਰੱਖੇ ਜਾਂਦੇ ਹਨ।

ਉਡਾਣ ਦੇ ਕਾਕਪਿਟ ਵਿੱਚ ਧੂੰਆਂ ਦੇਖ ਕੇ, ਪਾਇਲਟ ਨੇ 36,000 ਫੁੱਟ ਦੀ ਉਚਾਈ ਤੋਂ ਮਈਡੇ ਕਾਲ ਕੀਤੀ। ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਨੰਬਰ IX-1523 (ਏਅਰਬੱਸ A320) ਬਾਗਡੋਗਰਾ ਤੋਂ ਦਿੱਲੀ ਜਾ ਰਹੀ ਸੀ।

ਇਹ ਵੀ ਪੜ੍ਹੋ  : Commercial LPG Cylinder Price : ਕਮਰਸ਼ੀਅਲ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ’ਚ ਵਾਧਾ; ਕੀਮਤ 195 ਰੁਪਏ ਵਧੀ, ਹੁਣ ਇੰਨ੍ਹਾਂ ਹੋਇਆ ਵਾਧਾ

Related Post