Abohar News : ਪੀਜੀ ’ਚ ਰਹਿਣ ਵਾਲੀ ਕੁੜੀ ਨੇ ਫਾਹਾ ਲੈ ਕੀਤੀ ਆਪਣੀ ਜੀਵਨਲੀਲਾ ਸਮਾਪਤ, ਜਾਣੋ ਪੂਰਾ ਮਾਮਲਾ
Abohar News : ਅਬੋਹਰ ਦੇ ਬੱਸ ਅੱਡੇ ਦੇ ਪਿੱਛੇ ਬਣੇ ਅਨੇਜਾ ਪੀਜੀ ਦੇ ਇਕ ਕਮਰੇ ਵਿਚ ਰਹਿੰਦੀ ਇੱਕ ਲੜਕੀ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਮ੍ਰਿਤਕਾ ਦੀ ਪਛਾਣ ਗੀਤਾ ਵਜੋਂ ਹੋਈ ਹੈ ਜੋ ਕਿ ਫਾਜ਼ਿਲਕਾ ਦੇ ਅਰਨੀਵਾਲਾ ਦੀ ਰਹਿਣ ਵਾਲੀ ਸੀ ਅਤੇ ਕਰੀਬ ਇਕ ਸਾਲ ਤੋਂ ਇਸੇ ਪੀਜੀ ਵਿਚ ਰਹਿੰਦੀ ਸੀ ਪਰ ਇਕ ਹਫ਼ਤੇ ਪਹਿਲਾਂ ਹੀ ਉਸਨੇ ਕਮਰਾ ਕਹਿ ਕੇ ਬਦਲ ਲਿਆ ਸੀ।
ਪੀਜੀ ਚਲਾਉਣ ਵਾਲੀ ਮੀਨੂ ਅਨੇਜਾ ਨੇ ਦੱਸਿਆ ਕਿ ਕੁੜੀ ਓਰੇਨ ਵਿਚ ਬਿਊਟੀ ਪਾਰਲਰ ਦਾ ਕੋਰਸ ਕਰ ਰਹੀ ਸੀ ਅਤੇ ਨੌਕਰੀ ਵੀ ਕਰਦੀ ਸੀ। ਰਾਤ ਕਰੀਬ 1 ਵਜੇ ਉਸਦਾ ਜਾਣਕਾਰ ਜਿਸਦੇ ਬਾਰੇ ਕੁੜੀ ਨੇ ਦੱਸਿਆ ਹੋਇਆ ਸੀ ਪੀਜੀ ਦਾ ਦਰਵਾਜਾ ਖੜਕਾਉਣ ਲੱਗਿਆ ਤਾਂ ਅਸੀਂ ਪਹੁੰਚੇ ਅਤੇ ਲੜਕੇ ਨੇ ਕਿਹਾ ਕਿ ਗੀਤਾ ਨੂੰ ਕੁਝ ਹੋ ਗਿਆ ਹੈ। ਅਸੀਂ ਉੱਪਰ ਕਮਰੇ ਵਿਚ ਗਏ ਤਾਂ ਦਰਵਾਜਾ ਬੰਦ ਸੀ। ਨਾਲ ਇਕ ਖਿੜਕੀ ਸੀ ਜਿੱਥੋਂ ਵੇਖਿਆ ਤਾਂ ਕੁੜੀ ਦੀ ਲਾਸ਼ ਲਟਕ ਰਹੀ ਸੀ। ਮੁੰਡਾ ਅੰਦਰ ਗਿਆ ਅਤੇ ਉਸਨੇ ਲੜਕੀ ਦੀ ਲਾਸ਼ ਨੂੰ ਹੇਠਾਂ ਉਤਰਿਆ ਅਤੇ ਸਰਕਾਰੀ ਹਸਪਤਾਲ ਲੈ ਗਿਆ।
ਥਾਣਾ ਸਿਟੀ 1 ਦੇ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਤਾਂ ਮੌਕੇ ’ਤੇ ਪੁਲਿਸ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ । ਮੁੱਢਲੀ ਜਾਂਚ ਵਿਚ ਪਤਾ ਚਲਿਆ ਹੈ ਕੁੜੀ ਅਤੇ ਉਸਦੇ ਜਾਣਕਾਰ ਰਵੀ ਪੁੱਤਰ ਜਗਦੀਸ਼ ਲਾਲ ਵਾਸੀ ਬਾਲਾ ਜੀ ਕਾਲੋਨੀ ਅਬੋਹਰ ਵਿਚਕਾਰ ਅਫੇਅਰ ਸੀ। ਪੁਲਿਸ ਜਾਂਚ ਕਰ ਰਹੀ ਹੈ ਅਤੇ ਮੁੰਡੇ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਚਿੱਠੀ 'ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ
- PTC NEWS