DC Office Employees Strike : ਡੀਸੀ ਦਫ਼ਤਰ ਦੇ ਮੁਲਾਜ਼ਮਾਂ ਦੀ ਹੜਤਾਲ ਖ਼ਤਮ ! ਜਾਣੋ ਯੂਨੀਅਨ ਦੀ ਸਰਕਾਰ ਨਾਲ ਕਿਹੜੀਆਂ 6 ਮੰਗਾਂ ਤੇ ਬਣੀ ਸਹਿਮਤੀ
DC Office Employees Strike : ਜਾਣਕਾਰੀ ਅਨੁਸਾਰ, ਹੜਤਾਲ ਖਤਮ ਹੋਣ ਤੋਂ ਬਾਅਦ ਹੁਣ ਸਾਰੇ ਕੰਮ ਮੰਗਲਵਾਰ ਤੋਂ ਦਫਤਰਾਂ 'ਚ ਮੁੜ ਤੋਂ ਰੋਜ਼ਾਨਾ ਵਾਂਗ ਕੰਮ ਸ਼ੁਰੂ ਕਰ ਦੇਣਗੇ। ਤੇਜਿੰਦਰ ਨੰਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਨਾਲ ਮੀਟਿੰਗ ਦੌਰਾਨ 6 ਮੰਗਾਂ 'ਤੇ ਸਹਿਮਤੀ ਬਣੀ ਹੈ।
DC Office Employees Strike : ਡਿਪਟੀ ਕਮਿਸ਼ਨਰ ਦਫਤਰ ਮੁਲਾਜ਼ਮ ਯੂਨੀਅਨ ਨੇ ਆਪਣੀ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਕਰਮਚਾਰੀ ਯੂਨੀਅਨ ਦੀ ਪੰਜਾਬ ਸਰਕਾਰ ਨਾਲ ਸੋਮਵਾਰ ਹੋਈ ਮੀਟਿੰਗ ਵਿੱਚ 6 ਮੰਗਾਂ 'ਤੇ ਸਹਿਮਤੀ ਬਣੀ ਹੈ, ਜਿਸ ਪਿੱਛੋਂ ਸਰਕਾਰ ਦੇ ਭਰੋਸੇ ਉਪਰੰਤ ਉਕਤ ਐਲਾਨ ਕੀਤਾ ਗਿਆ। ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਇਹ ਜਾਣਕਾਰੀ ਦਿੱਤੀ।
ਸਰਕਾਰ ਨੂੰ 20 ਅਗਸਤ ਤੱਕ ਦਾ ਦਿੱਤਾ ਸਮਾਂ
ਜਾਣਕਾਰੀ ਅਨੁਸਾਰ, ਹੜਤਾਲ ਖਤਮ ਹੋਣ ਤੋਂ ਬਾਅਦ ਹੁਣ ਸਾਰੇ ਕੰਮ ਮੰਗਲਵਾਰ ਤੋਂ ਦਫਤਰਾਂ 'ਚ ਮੁੜ ਤੋਂ ਰੋਜ਼ਾਨਾ ਵਾਂਗ ਕੰਮ ਸ਼ੁਰੂ ਕਰ ਦੇਣਗੇ। ਤੇਜਿੰਦਰ ਨੰਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਨਾਲ ਮੀਟਿੰਗ ਦੌਰਾਨ 6 ਮੰਗਾਂ 'ਤੇ ਸਹਿਮਤੀ ਬਣੀ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਸਰਕਾਰ ਨੂੰ ਇਨ੍ਹਾਂ ਮੰਗਾਂ ਨੂੰ ਮੰਨਣ ਸਬੰਧੀ 20 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਹੈ, ਜਿਸ ਦੌਰਾਨ ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਬਾਰੇ ਲਿਖਤੀ ਪੱਤਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ...
ਅੰਮ੍ਰਿਤਸਰ
ਦੇ ਸ਼ਰਧਾਲੂਆਂ ਵਾਲੀ ਬੱਸ ਹੋਈ ਹਾਦਸਾਗ੍ਰਸਤ, 2 ਦੀ ਮੌਤ, 7 ਜ਼ਖਮੀ
NEET ਦੇ
ਨਤੀਜੇ ਨੇ ਲਈ ਮਾਸੂਮ ਦੀ ਜਾਨ! ਅਹਿਲਿਆਨਗਰ 'ਚ ਵਿਦਿਆਰਥਣ ਨੇ ਕੀਤਾ ਸੁਸਾਈਡ
ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਹੱਲ ਨਹੀਂ ਹੁੰਦੀਆਂ, ਤਾਂ 20 ਅਗਸਤ ਨੂੰ ਯੂਨੀਅਨ ਦੀ ਮੀਟਿੰਗ ਬੁਲਾਈ ਜਾਵੇਗੀ। ਉਸ ਮੀਟਿੰਗ ਵਿੱਚ, ਸਰਕਾਰ ਦੇ ਸਟੈਂਡ ਦੀ ਸਮੀਖਿਆ ਕੀਤੀ ਜਾਵੇਗੀ, ਅਤੇ ਭਵਿੱਖ ਦੀ ਕਾਰਵਾਈ ਦਾ ਤਰੀਕਾ ਨਿਰਧਾਰਤ ਕੀਤਾ ਜਾਵੇਗਾ।
ਸਰਕਾਰ ਨਾਲ ਇਨ੍ਹਾਂ 6 ਮੁੱਖ ਮੰਗਾਂ 'ਤੇ ਬਣੀ ਸਹਿਮਤੀ
- ਸੁਪਰਡੈਂਟ ਗ੍ਰੇਡ-2 ਤੋਂ ਤਹਿਸੀਲਦਾਰ ਤਰੱਕੀ - ਤਰੱਕੀ ਲਈ 4 ਸਾਲ ਦੇ ਤਜਰਬੇ ਦੀ ਸ਼ਰਤ ਘਟਾ ਕੇ 3 ਸਾਲ ਕਰਨ 'ਤੇ ਸਹਿਮਤੀ ਬਣੀ।
- ਡੀਸੀ ਦਫ਼ਤਰਾਂ ਵਿੱਚ ਸੀਨੀਅਰ ਸਹਾਇਕ ਦੇ ਪ੍ਰਮੋਸ਼ਨ ਕੋਟੇ ਬਾਰੇ ਰਿਵਿਊ ਕਰਕੇ ਜਥੇਬੰਦੀ ਨਾਲ ਮੁੜ ਮੀਟਿੰਗ ਕੀਤੀ ਜਾਵੇਗੀ।
- ਸੀਨੀਅਰ ਸਹਾਇਕਾਂ ਲਈ ਨਾਇਬ ਤਹਿਸੀਲਦਾਰ ਦੇ ਕੋਟੇ ਦੀ ਦੁਬਾਰਾ ਸਮੀਖਿਆ ਕਰਕੇ ਫੈਸਲਾ ਲਿਆ ਜਾਵੇਗਾ।
- ਸਾਰੀਆਂ ਖਾਲੀ ਪੋਸਟਾਂ ਦਾ ਕੇਸ ਤਿਆਰ ਕਰਕੇ ਵਿੱਤ ਵਿਭਾਗ ਨੂੰ ਮਨਜ਼ੂਰੀ ਲਈ ਭੇਜਿਆ ਜਾਵੇਗਾ।
- ਡੀਸੀ ਦਫ਼ਤਰਾਂ ਵਿੱਚ ਸੀਨੀਅਰ ਸਹਾਇਕ ਤੋਂ ਸੁਪਰਡੈਂਟ (ਮਾਲ) ਬਣਨ ਲਈ ਮਾਲ ਸਾਈਡ ਦੇ ਤਜਰਬੇ ਦੀ ਸ਼ਰਤ ਹਟਾਈ ਜਾਵੇਗੀ ਅਤੇ ਤਰੱਕੀ ਸੀਨੀਅਰਿਟੀ/ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ।
- FCR ਕੋਲ ਲੰਬਿਤ ਅੰਤਰ-ਜ਼ਿਲ੍ਹਾ ਬਦਲੀਆਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਨਾਲ ਹੀ, 7 ਸਾਲ ਤੋਂ ਘੱਟ ਸੇਵਾ ਵਾਲੇ ਰਜਿਸਟਰੀ ਕਲਰਕਾਂ ਦੇ ਤੈਨਾਤੀਕਰਨ ਸਬੰਧੀ ਨਵਾਂ ਪੱਤਰ ਜਾਰੀ ਕੀਤਾ ਜਾਵੇਗਾ ਅਤੇ ਆਊਟਸੋਰਸ/ਠੇਕੇ 'ਤੇ ਕੰਮ ਕਰਦੇ ਕਰਮਚਾਰੀਆਂ ਦੀ ਤਨਖਾਹ ਵਧਾਉਣ ਲਈ ਵਿੱਤ ਵਿਭਾਗ ਨੂੰ ਪ੍ਰਸਤਾਵ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ...
Adelaide ’ਚ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ’ਚ
ਲੱਗੀ ਅੱਗ; ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਦਾ
ਖ਼ਦਸ਼ਾ