Delhi Fire News: ਗਾਜ਼ੀਪੁਰ ਕੂੜੇ ਦੇ ਪਹਾੜ ਚ ਲੱਗੀ ਭਿਆਨਕ ਅੱਗ 13 ਘੰਟੇ ਬਾਅਦ ਵੀ ਕਾਬੂ ਤੋਂ ਬਾਹਰ
ਪੂਰਬੀ ਦਿੱਲੀ ਦੇ ਗਾਜ਼ੀਪੁਰ 'ਚ ਕੂੜਾ ਦੇ ਪਹਾੜ 'ਚ ਲੱਗੀ ਭਿਆਨਕ ਅੱਗ 'ਤੇ 13 ਘੰਟੇ ਬੀਤ ਜਾਣ ਤੋਂ ਬਾਅਦ ਵੀ ਫਾਇਰਫਾਈਟਰਜ਼ ਕਾਬੂ ਨਹੀਂ ਪਾ ਸਕੇ ਹਨ।
Fire News: ਪੂਰਬੀ ਦਿੱਲੀ ਦੇ ਗਾਜ਼ੀਪੁਰ 'ਚ ਕੂੜਾ ਦੇ ਪਹਾੜ 'ਚ ਲੱਗੀ ਭਿਆਨਕ ਅੱਗ 'ਤੇ 13 ਘੰਟੇ ਬੀਤ ਜਾਣ ਤੋਂ ਬਾਅਦ ਵੀ ਫਾਇਰਫਾਈਟਰਜ਼ ਕਾਬੂ ਨਹੀਂ ਪਾ ਸਕੇ ਹਨ। ਮੌਕੇ 'ਤੇ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਹਨ ਅਤੇ ਅੱਗ ਬੁਝਾਊ ਦਸਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਘਟਨਾ ਬਾਰੇ ਫਾਇਰ ਵਿਭਾਗ ਦੇ ਐਸ.ਓ ਨਰੇਸ਼ ਕੁਮਾਰ ਨੇ ਦੱਸਿਆ ਕਿ 21 ਅਪ੍ਰੈਲ ਨੂੰ ਸ਼ਾਮ 6 ਵਜੇ ਗਾਜ਼ੀਪੁਰ ਕੂੜਾ ਪਹਾੜ 'ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇੱਥੇ ਕੁੱਲ 10 ਤੋਂ 12 ਫਾਇਰ ਟੈਂਡਰ ਮੌਜੂਦ ਹਨ। ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਦਿੱਲੀ ਦੇ ਗਾਜ਼ੀਪੁਰ ਲੈਂਡਫਿਲ ਸਾਈਟ 'ਤੇ ਅੱਗ ਜਾਰੀ ਹੈ। ਫਾਇਰਮੈਨ ਇਸ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦਿੱਲੀ ਫਾਇਰ ਸਰਵਿਸ ਡਿਪਾਰਟਮੈਂਟ ਦੇ ਅਧਿਕਾਰੀ ਨਰੇਸ਼ ਕੁਮਾਰ ਮੁਤਾਬਕ ਲੈਂਡਫਿਲ ਸਾਈਟ 'ਚ ਇਹ ਭਿਆਨਕ ਅੱਗ ਗੈਸ ਦੇ ਲੀਕ ਹੋਣ ਕਾਰਨ ਲੱਗੀ।
ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ
ਦਿੱਲੀ ਗਾਜ਼ੀਪੁਰ ਲੈਂਡਫਿਲ ਸਾਈਟ ਏਰੀਆ ਦੇ ਵਸਨੀਕ ਸੁਮਿਤ ਨੇ ਕਿਹਾ, "ਅੱਗ ਕਾਰਨ ਅਸਮਾਨ 'ਚ ਧੂੰਏਂ ਦੇ ਬੱਦਲ ਛਾਏ ਹੋਏ ਹਨ। ਸਾਹ ਲੈਣ 'ਚ ਮੁਸ਼ਕਲ ਹੋ ਰਹੀ ਹੈ। ਪ੍ਰਸ਼ਾਸਨ ਅੱਗ 'ਤੇ ਕਾਬੂ ਪਾਉਣ 'ਚ ਲਾਪਰਵਾਹੀ ਦਿਖਾ ਰਿਹਾ ਹੈ। ਧੂੰਏਂ ਕਾਰਨ ਲੋਕਾਂ ਦੀ ਸਿਹਤ 'ਤੇ ਬੁਰਾ ਅਸਰ ਪੈ ਰਿਹਾ ਹੈ। ਬਜ਼ੁਰਗਾਂ 'ਤੇ ਇਸ ਦਾ ਗੰਭੀਰ ਪ੍ਰਭਾਵ ਪਵੇਗਾ।
'ਆਪ' ਸਰਕਾਰ ਜ਼ਿੰਮੇਵਾਰ ਹੈ
ਦਿੱਲੀ ਭਾਜਪਾ ਨੇਤਾ ਆਸ਼ੀਸ਼ ਸੂਦ ਨੇ ਗਾਜ਼ੀਪੁਰ ਕੂੜੇ ਦੇ ਪਹਾੜ 'ਚ ਲੱਗੀ ਅੱਗ ਨੂੰ ਲੈ ਕੇ ਦਿੱਲੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਹੈ ਕਿ ਦਿੱਲੀ ਅੱਗ ਅਤੇ ਜ਼ਹਿਰੀਲੇ ਧੂੰਏਂ ਦੀ ਲਪੇਟ ਵਿੱਚ ਹੈ। ਉਨ੍ਹਾਂ ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਰਕਾਰ ਦੀ ਅਣਗਹਿਲੀ ਕਾਰਨ ਇਹ ਸਥਿਤੀ ਪੈਦਾ ਹੋਈ ਹੈ।