ਜ਼ਹਿਰੀਲੀ ਹਵਾ ਕਾਰਨ ਦਿੱਲੀ-ਐੱਨਸੀਆਰ ਦੇ ਸਕੂਲਾਂ ਦੀਆਂ ਕਲਾਸਾਂ ਆਨਲਾਈਨ ਕਰਨ 'ਤੇ ਵਿਚਾਰ

By  Ravinder Singh November 3rd 2022 03:41 PM

ਨਵੀਂ ਦਿੱਲੀ : ਦਿੱਲੀ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਤੇ ਅੱਜ ਸਵੇਰੇ ਧੁੰਦ ਦੀ ਮੋਟੀ ਪਰਤ ਬਣੀ ਰਹੀ ਕਿਉਂਕਿ ਬੁੱਧਵਾਰ ਨੂੰ ਮਾਮੂਲੀ ਸੁਧਾਰ ਤੋਂ ਬਾਅਦ ਹਵਾ ਪ੍ਰਦੂਸ਼ਣ ਦਾ ਪੱਧਰ ਫਿਰ ਤੋਂ ਗੰਭੀਰ ਸ਼੍ਰੇਣੀ 'ਚ ਆ ਗਿਆ। ਆਲਮ ਇਹ ਹੈ ਕਿ ਦਿੱਲੀ ਪ੍ਰਦੂਸ਼ਣ ਨਾਲ ਧੁੰਦਲੀ ਹੋ ਗਈ ਹੈ। MCD ਦਫਤਰ ਸ਼ਹਿਰ ਦੀ ਸਭ ਤੋਂ ਉੱਚੀ 28 ਮੰਜ਼ਿਲਾ ਇਮਾਰਤ, ਸ਼ਿਆਮਾ ਪ੍ਰਸਾਦ ਮੁਖਰਜੀ ਸਿਵਿਕ ਸੈਂਟਰ ਦੀ ਛੱਤ ਤੋਂ ਥੋੜ੍ਹੀ ਦੂਰੀ 'ਤੇ ਵੀ ਦਿਖਾਈ ਦਿੰਦੀ ਹੈ। ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) ਅੱਜ 426 ਹੈ। ਪਰਾਲੀ ਨੂੰ ਅੱਗ ਲਗਾਉਣ ਅਤੇ ਗੁਆਂਢੀ ਰਾਜਾਂ ਵਿੱਚ ਵਾਹਨਾਂ ਵਿਚੋਂ ਨਿਕਲਣ ਵਾਲੇ ਧੂੰਏਂ ਕਾਰਨ ਦਿੱਲੀ ਦਾ ਪ੍ਰਦੂਸ਼ਣ ਵਧ ਰਿਹਾ ਹੈ।


ਦਿੱਲੀ ਦੀ ਜ਼ਹਿਰੀਲੀ ਹਵਾ ਕਾਰਨ ਬਹੁਤ ਲੋਕਾਂ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਅਤੇ ਸਿਹਤ ਸਮੱਸਿਆ ਦੀ ਸੂਚਨਾ ਵੀ ਮਿਲੀ ਹੈ। ਇਨ੍ਹਾਂ ਵਿਚ ਬਜ਼ੁਰਗ ਅਤੇ ਸਕੂਲ ਜਾਣ ਵਾਲੇ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜ਼ਹਿਰੀਲੀ ਹਵਾ ਦੇ ਲੰਮੇ ਸਮੇਂ ਤੱਕ ਸੰਪਰਕ ਵਿਚ ਰਹਿਣ ਨਾਲ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਖਾਸ ਕਰਕੇ ਸਵੇਰ ਦੇ ਸਮੇਂ ਸਕੂਲ ਜਾਣ ਵਾਲੇ ਬੱਚਿਆਂ ਲਈ ਇਹ ਬੇਹੱਦ ਹਾਨੀਕਾਰਕ ਹੈ। ਵਿਗੜਦੀ ਹਵਾ ਦੀ ਗੁਣਵੱਤਾ ਦੇ ਮੱਦੇਨਜ਼ਰ ਦਿੱਲੀ ਤੇ ਹਰਿਆਣਾ ਦੇ ਸ਼੍ਰੀ ਰਾਮ ਸਕੂਲ ਨੇ ਆਪਣੇ ਸਕੂਲ ਨੂੰ ਆਰਜ਼ੀ ਤੌਰ 'ਤੇ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਸਕੂਲ ਕੱਲ੍ਹ (ਸ਼ੁੱਕਰਵਾਰ) ਤੋਂ ਆਨਲਾਈਨ ਕਲਾਸਾਂ ਲਵੇਗਾ।


ਸੂਤਰਾਂ ਦਾ ਕਹਿਣਾ ਹੈ ਕਿ ਹੋਰ ਸਕੂਲ ਵੀ ਅਜਿਹਾ ਫ਼ੈਸਲਾ ਲੈ ਸਕਦੇ ਹਨ। ਸ੍ਰੀ ਰਾਮ ਸਕੂਲ ਦਾ ਇਹ ਫ਼ੈਸਲਾ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨਰ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਹਵਾ ਗੁਣਵੱਤਾ ਵਿਚ ਸੁਧਾਰ ਹੋਣ ਤੱਕ ਸਕੂਲਾਂ ਨੂੰ ਬੰਦ ਕਰਨ ਦੀ ਅਪੀਲ ਕਰਨ ਤੋ ਬਾਅਦ ਆਇਆ ਹੈ।ਹਾਲਾਂਕਿ ਮਾਪਿਆਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਸਕੂਲ ਬੰਦ ਕਰਨ ਦੀ ਬਜਾਏ ਸ਼ਹਿਰ ਦੇ ਵੱਧ ਰਹੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਲੰਬੇ ਸਮੇਂ ਦੇ ਉਪਾਅ ਕਰਨੇ ਚਾਹੀਦੇ ਹਨ।

ਇਹ ਵੀ ਪੜ੍ਹੋ : 5 ਨਵੰਬਰ ਨੂੰ ਸ਼ਹਿਰ ਦੇ ਵਿਦਿਅਕ ਅਦਾਰਿਆਂ ’ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ

Related Post