ਦਿੱਲੀ ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਕੀਤਾ ਕਾਬੂ, ਪੁੱਛਗਿੱਛ ਤੋਂ ਬਾਅਦ 2 ਹੈਂਡ ਗ੍ਰਨੇਡ ਬਰਾਮਦ

ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਤੋਂ ਦਿੱਲੀ ਪੁਲਿਸ ਨੇ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ 2 ਹੈਂਡ ਗ੍ਰਨੇਡ, 2 ਪਿਸਤੌਲ ਅਤੇ ਕਾਰਤੂਸ ਨੂੰ ਬਰਾਮਦ ਕੀਤਾ ਹੈ।

By  Aarti January 15th 2023 05:44 PM

ਦਿੱਲੀ: ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਤੋਂ ਦਿੱਲੀ ਪੁਲਿਸ ਨੇ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ 2 ਹੈਂਡ ਗ੍ਰਨੇਡ, 2 ਪਿਸਤੌਲ ਅਤੇ ਕਾਰਤੂਸ ਨੂੰ ਬਰਾਮਦ ਕੀਤਾ ਹੈ। ਦੋਵੇਂ ਸ਼ੱਕੀਆਂ ਦੀ ਪਛਾਣ ਜਗਜੀਤ ਅਤੇ ਨੌਸ਼ਾਦ ਵਜੋਂ ਹੋਈ ਹੈ। 

ਮਾਮਲੇ ਸਬੰਧੀ ਪੀ ਕੁਸ਼ਵਾਹਾ ਵਧੀਕ ਸੀਪੀ ਸਪੈਸ਼ਲ ਸੈੱਲ ਨੇ ਦੱਸਿਆ ਕਿ ਗ੍ਰਿਫਤਾਰ ਜਗਜੀਤ ਸਿੰਘ ਵਿਦੇਸ਼ ਵਿੱਚ ਬੈਠੇ ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਡੱਲਾ ਦੇ ਸੰਪਰਕ ਵਿੱਚ ਸੀ। ਜਦੋਂ ਕਿ ਗ੍ਰਿਫਤਾਰ ਨੌਸ਼ਾਦ ਅੱਤਵਾਦੀ ਸੰਗਠਨ ਹਰਕਤ-ਉਲ-ਅੰਸਾਰ ਨਾਲ ਜੁੜਿਆ ਹੋਇਆ ਸੀ ਅਤੇ ਦੋਹਰੇ ਕਤਲ ਦੇ ਮਾਮਲੇ 'ਚ ਸਜ਼ਾ ਕੱਟ ਕੇ ਜੇਲ ਤੋਂ ਬਾਹਰ ਆਇਆ ਸੀ। ਗ੍ਰਿਫਤਾਰ ਕੀਤੇ ਦੋਵੇ ਸ਼ੱਕੀ ਕਿਸੇ ਵੱਡੀ ਕਾਰਵਾਈ ਨੂੰ ਅੰਜਾਮ ਦੇਣ ਦੇ ਫਿਰਾਕ ਚ ਸੀ। 

ਉਨ੍ਹਾਂ ਅੱਗੇ ਦੱਸਿਆ ਕਿ ਸਪੈਸ਼ਲ ਸੈੱਲ ਵੱਲੋਂ ਫੜੇ ਗਏ 2 ਅੱਤਵਾਦੀਆਂ ਦੇ ਮਾਮਲੇ ਵਿੱਚ ਜਾਂਚ ਜਾਰੀ ਹੈ। ਦੋਵੇਂ ਅੱਤਵਾਦੀਆਂ ਨੂੰ 14 ਦਿਨਾਂ ਦੀ ਪੁਲਿਸ ਹਿਰਾਸਤ 'ਚ ਰੱਖਿਆ ਗਿਆ ਹੈ। ਟੀਮਾਂ ਨੇ ਤੁਰੰਤ ਕਾਰਵਾਈ ਕਰ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਚੰਗਾ ਕੰਮ ਕੀਤਾ ਹੈ ਨਹੀਂ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ। 

ਇਹ ਵੀ ਪੜ੍ਹੋ: ਨੇਪਾਲ ਦੇ ਪੋਖਰਾ ਕੌਮਾਂਤਰੀ ਹਵਾਈ ਅੱਡੇ 'ਤੇ ਜਹਾਜ਼ ਹਾਦਸਾਗ੍ਰਸਤ, 72 ਲੋਕ ਸਨ ਸਵਾਰ, 40 ਮੌਤਾਂ ਦੀ ਪੁਸ਼ਟੀ

Related Post