Diljit Delhi Show : ਦਿਲਜੀਤ ਦੋਸਾਂਝ ਦਾ ਦਿੱਲੀ ਚ ਨਹੀਂ ਹੋਵੇਗਾ ਸ਼ੋਅ ! ਦਿੱਲੀ ਪੁਲਿਸ ਨੇ ਮਨਜੂਰੀ ਦੇਣ ਤੋਂ ਕੀਤਾ ਇਨਕਾਰ
Diljit Dosanjh 30 october Delhi Show News : ਜੇਕਰ ਤੁਸੀਂ 30 ਅਕਤੂਬਰ ਨੂੰ ਦਿਲਜੀਤ ਦੋਸਾਂਝ ਦੇ ਦਿੱਲੀ ਵਿੱਚ ਹੋਣ ਵਾਲੇ ਉਸਦੇ ਸ਼ੋਅ ਲਈ ਆਪਣੀਆਂ ਟਿਕਟਾਂ ਬੁੱਕ ਕਰਵਾਈਆਂ ਸਨ, ਤਾਂ ਖ਼ਬਰ ਹੈ ਕਿ ਸ਼ੋਅ ਨੂੰ ਸੁਰੱਖਿਆ ਇਜਾਜ਼ਤਾਂ ਤੋਂ ਇਨਕਾਰ ਕਰ ਦਿੱਤਾ ਗਿਆ ਹੈ।
Diljit Delhi Show 30 october : ਦਿੱਲੀ ਵਿੱਚ ਦਿਲਜੀਤ ਦੋਸਾਂਝ ਦੇ ਸ਼ੋਅ ਵੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਜੇਕਰ ਤੁਸੀਂ 30 ਅਕਤੂਬਰ ਨੂੰ ਸ਼ਹਿਰ ਵਿੱਚ ਹੋਣ ਵਾਲੇ ਉਸਦੇ ਸ਼ੋਅ ਲਈ ਆਪਣੀਆਂ ਟਿਕਟਾਂ ਬੁੱਕ ਕਰਵਾਈਆਂ ਸਨ, ਤਾਂ ਖ਼ਬਰ ਹੈ ਕਿ ਸ਼ੋਅ ਨੂੰ ਸੁਰੱਖਿਆ ਇਜਾਜ਼ਤਾਂ ਤੋਂ ਇਨਕਾਰ ਕਰ ਦਿੱਤਾ ਗਿਆ ਹੈ।
ਦਿੱਲੀ ਪੁਲਿਸ ਨੇ ਕਿਉਂ ਨਹੀਂ ਦਿੱਤੀ ਸ਼ੋਅ ਨੂੰ ਮਨਜੂਰੀ ? (Delhi Police why Denies Diljit Show)
ਇਹ ਵੀ ਪੜ੍ਹੋ... Punjab Employees Strike : ਮਹਾਂ-ਹੜਤਾਲ ਵਿਚਾਲੇ ਮਾਨ ਸਰਕਾਰ ਦਾ ਨਵਾਂ ਫੁਰਮਾਨ !
ਡਿਪਟੀ ਕਮਿਸ਼ਨਰ ਆਫ਼ ਪੁਲਿਸ (ਦੱਖਣੀ ਜ਼ਿਲ੍ਹਾ) ਦੇ ਦਫ਼ਤਰ ਵੱਲੋਂ BookMyShow ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਗਿਆ ਹੈ, "ਸ਼੍ਰੀਮਾਨ, ਉੱਪਰ ਦੱਸੇ ਗਏ ਵਿਸ਼ੇ 'ਤੇ ਤੁਹਾਡੀ 14.10.2026 ਦੀ ਅਰਜ਼ੀ ਦੇ ਹਵਾਲੇ ਨਾਲ, ਮੈਂ ਤੁਹਾਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ 30.10.2026 ਨੂੰ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ "ਦਿਲਜੀਤ ਦੋਸਾਂਝ ਦੇ ਔਰਾ ਇੰਡੀਆ ਟੂਰ ਦਿੱਲੀ" ਦੇ ਆਯੋਜਨ ਲਈ ਤੁਹਾਡੀ ਬੇਨਤੀ ਦੀ ਇਸ ਦਫ਼ਤਰ ਵੱਲੋਂ ਜਾਂਚ ਕੀਤੀ ਗਈ ਹੈ।ਵਿਸ਼ੇਸ਼ ਖਤਰੇ ਨਾਲ ਸਬੰਧਤ ਮਿਲੀਆਂ ਸੂਚਨਾਵਾਂ ਅਤੇ ਚੱਲ ਰਹੇ ਤਿਉਹਾਰੀ ਸੀਜ਼ਨ ਦੌਰਾਨ ਸੁਰੱਖਿਆ ਤੇ ਕਾਨੂੰਨ-ਵਿਵਸਥਾ ਦੀਆਂ ਕਈ ਜ਼ਿੰਮੇਵਾਰੀਆਂ ਨੂੰ ਦੇਖਦਿਆਂ, ਇਸ ਬੇਨਤੀ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ।''
ਪਹਿਲਾਂ ਵੀ ਬਦਲੀ ਗਈ ਸੀ ਦਿਲਜੀਤ ਦੇ ਸ਼ੋਅ ਦੀ ਤਰੀਕ
ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਦਾ ਦਿੱਲੀ ਵਿੱਚ ਹੋਣ ਵਾਲਾ ਇਸ ਸ਼ੋਅ ਦੀ ਪਹਿਲਾਂ ਵੀ ਤਰੀਕ ਬਦਲੀ ਗਈ ਸੀ। ਪਹਿਲਾਂ ਇਹ ਸ਼ੋਅ 1 ਨਵੰਬਰ ਨੂੰ ਹੋਣਾ ਸੀ, ਪਰੰਤੂ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਵਰ੍ਹੇਗੰਢ ਦੇ ਮੱਦੇਨਜ਼ਰ ਇਸ ਦੀ ਤਰੀਕ ਬਦਲ ਕੇ 30 ਅਕਤੂਬਰ ਕਰ ਦਿੱਤੀ ਗਈ ਸੀ।
ਦਿਲਜੀਤ ਨੇ ਬੁਕਿੰਗ ਕਰਕੇ ਬੈਠੇ ਲੋਕਾਂ ਲਈ ਲਈ ਸੀ ਖਾਸ ਗੱਲ (AURA INDIA TOUR)
ਗਾਇਕ ਦਿਲਜੀਤ ਦੋਸਾਂਝ ਨੇ ਤਰੀਕ ਬਦਲੇ ਜਾਣ 'ਤੇ ਪ੍ਰਸ਼ੰਸਕਾਂ ਲਈ ਦੇ ਦਿੱਲੀ ਸ਼ੋਅ ਨੂੰ ਲੈ ਕੇ ਆਪਣੇ ਸ਼ੋਸਲ ਮੀਡੀਆ ਹੈਂਡਲ 'ਤੇ ਪੋਸਟ ਵੀ ਸਾਂਝੀ ਕੀਤੀ ਸੀ। ਉਸ ਨੇ ਕਿਹਾ ਸੀ, "ਦਿੱਲੀ, ਪਾਜੀ ਤੁਹਾਡੇ ਲਈ ਜ਼ਰੂਰ ਪਰਫਾਰਮ ਕਰਨਗੇ! ਪਹਿਲਾਂ ਤੋਂ ਖਰੀਦੀਆਂ ਸਾਰੀਆਂ ਟਿਕਟਾਂ ਮੁੜ ਨਿਰਧਾਰਤ ਕੀਤੇ ਗਏ ਸ਼ੋਅ ਲਈ ਵੈਧ ਰਹਿਣਗੀਆਂ। ਜੇਕਰ ਤੁਸੀਂ ਨਵੀਂ ਤਾਰੀਖ਼ ਨੂੰ ਸ਼ੋਅ ਵਿੱਚ ਸ਼ਾਮਲ ਨਹੀਂ ਹੋ ਸਕਦੇ ਅਤੇ ਰਿਫੰਡ ਲੈਣਾ ਚਾਹੁੰਦੇ ਹੋ, ਤਾਂ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਰਿਫੰਡ ਦੀ ਬੇਨਤੀ ਕਰਨ ਲਈ ਲਿੰਕ ਭੇਜਿਆ ਜਾਵੇਗਾ। ਇਸ ਲਿੰਕ ਰਾਹੀਂ ਰਿਫੰਡ ਨਾਲ ਸਬੰਧਤ ਹੋਰ ਜਾਣਕਾਰੀ ਵੀ ਦਿੱਤੀ ਜਾਵੇਗੀ।"
ਹਾਲਾਂਕਿ, ਹੁਣ ਇਹ ਪੰਜਾਬੀ ਗਾਇਕ ਦੇ ਉਨ੍ਹਾਂ ਸਾਰੇ ਪ੍ਰਸ਼ੰਸਕਾਂ ਲਈ ਇੱਕ ਵੱਡਾ ਝਟਕਾ ਹੋਵੇਗਾ, ਜੋ ਲਾਈਵ ਪ੍ਰੋਗਰਾਮ ਵੇਖਣ ਲਈ ਤਿਆਰ ਸਨ।
ਇਹ ਵੀ ਪੜ੍ਹੋ...'ਆਪ' ਵਿਧਾਇਕਾ ਜੀਵਨਜੋਤ ਕੌਰ ਦੇ ਪੀਏ ਖਿਲਾਫ਼ ਧਾਰਾ 307 ਦਾ ਪਰਚਾ, ਪੁਲਿਸ ਨੇ ਸਾਥੀਆਂ ਸਮੇਤ ਕੀਤਾ ਗ੍ਰਿਫ਼ਤਾਰ