Delhi Red Fort Blast Updates : ਦਿੱਲੀ ਧਮਾਕੇ ਚ ਨਵਾਂ ਖੁਲਾਸਾ , 2 ਕਾਰਾਂ ਚ ਆਏ ਸੀ ਅੱਤਵਾਦੀ, ਇੱਕ ਕਾਰ ਦੀ ਭਾਲ ਜਾਰੀ
Delhi Red Fort Blast Updates : ਰਾਸ਼ਟਰੀ ਰਾਜਧਾਨੀ ਵਿੱਚ ਅੱਤਵਾਦੀ ਹਮਲੇ ਦਾ ਖ਼ਤਰਾ ਅਜੇ ਵੀ ਟਲਿਆ ਨਹੀਂ ਹੈ ,ਕਿਉਂਕਿ ਅਜੇ ਵੀ ਇੱਕ ਸ਼ੱਕੀ ਅੱਤਵਾਦੀ ਦਿੱਲੀ ਵਿੱਚ ਘੁੰਮ ਰਿਹਾ ਹੈ। ਇਹ ਖੁਲਾਸਾ ਪਾਰਕਿੰਗ ਵਿੱਚ ਅਤੇ ਘਟਨਾ ਸਥਾਨ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਹੋਇਆ ਹੈ। ਇੱਕ ਅੱਤਵਾਦੀ ਲਾਲ ਈਕੋ ਸਪੋਰਟ ਕਾਰ ਵਿੱਚ ਘੁੰਮ ਰਿਹਾ ਹੈ
Delhi Red Fort Blast Updates : ਰਾਸ਼ਟਰੀ ਰਾਜਧਾਨੀ ਵਿੱਚ ਅੱਤਵਾਦੀ ਹਮਲੇ ਦਾ ਖ਼ਤਰਾ ਅਜੇ ਵੀ ਟਲਿਆ ਨਹੀਂ ਹੈ ,ਕਿਉਂਕਿ ਅਜੇ ਵੀ ਇੱਕ ਸ਼ੱਕੀ ਅੱਤਵਾਦੀ ਦਿੱਲੀ ਵਿੱਚ ਘੁੰਮ ਰਿਹਾ ਹੈ। ਇਹ ਖੁਲਾਸਾ ਪਾਰਕਿੰਗ ਵਿੱਚ ਅਤੇ ਘਟਨਾ ਸਥਾਨ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਹੋਇਆ ਹੈ। ਇੱਕ ਅੱਤਵਾਦੀ ਲਾਲ ਈਕੋ ਸਪੋਰਟ ਕਾਰ ਵਿੱਚ ਘੁੰਮ ਰਿਹਾ ਹੈ।
ਜਾਣਕਾਰੀ ਅਨੁਸਾਰ ਇਸ ਕਾਰ ਦਾ ਦਿੱਲੀ ਰਜਿਸਟ੍ਰੇਸ਼ਨ ਨੰਬਰ ਹੈ। ਇਸ ਨਾਲ ਦਿੱਲੀ ਪੁਲਿਸ ਸਮੇਤ ਰਾਸ਼ਟਰੀ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚਿਆ ਹੋਇਆ ਹੈ। ਇਸ ਜਾਂਚ ਤੋਂ ਬਾਅਦ ਪੂਰੀ ਦਿੱਲੀ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਸਾਰੇ ਵੀਵੀਆਈਪੀ, ਇਤਿਹਾਸਕ ਸਥਾਨਾਂ ਅਤੇ ਬਾਜ਼ਾਰਾਂ, ਖਾਸ ਕਰਕੇ ਭੀੜ-ਭੜੱਕੇ ਵਾਲੇ ਖੇਤਰਾਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਦਿੱਲੀ ਪੁਲਿਸ ਦੇ ਇੱਕ ਸੀਨੀਅਰ ਸੂਤਰ ਨੇ ਦੱਸਿਆ ਕਿ ਫਰੀਦਾਬਾਦ ਵਿੱਚ ਪੁਲਿਸ ਦੀ ਕਾਰਵਾਈ ਤੋਂ ਬਾਅਦ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਫਰੀਦਾਬਾਦ ਮਾਡਿਊਲ ਦੇ ਸ਼ੱਕੀ ਦੋ ਕਾਰਾਂ ਵਿੱਚ ਦਿੱਲੀ ਪਹੁੰਚੇ ਸਨ। ਲਾਲ ਕਿਲ੍ਹੇ ਦੇ ਸਾਹਮਣੇ ਇੱਕ ਕਾਰਾਂ ਤੋਂ ਬੰਬ ਧਮਾਕਾ ਕੀਤਾ ਗਿਆ, ਜੋ ਹਰਿਆਣਾ ਰਜਿਸਟ੍ਰੇਸ਼ਨ ਨੰਬਰ ਦੀ ਹੈ ਅਤੇ ਦੂਜੀ ਕਾਰ ਅਜੇ ਵੀ ਦਿੱਲੀ 'ਚ ਘੁੰਮ ਰਹੀ ਹੈ।
ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਨੇੜੇ 10 ਨਵੰਬਰ ਦੀ ਸ਼ਾਮ ਨੂੰ ਇੱਕ ਹੁੰਡਈ ਆਈ20 ਕਾਰ ਵਿੱਚ ਜ਼ਬਰਦਸਤ ਧਮਾਕਾ ਹੋਇਆ ਸੀ, ਜਿਸ ਵਿੱਚ ਘੱਟੋ-ਘੱਟ 13 ਲੋਕ ਮਾਰੇ ਗਏ ਅਤੇ 20 ਤੋਂ ਵੱਧ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਦਿੱਲੀ ਦੇ ਐਲਐਨਜੇਪੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਨੇ ਦੇਸ਼ ਭਰ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਅਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ।