Delhi Thar Accident : ਪੂਜਾ ਲਈ ਨਿੰਬੂ ਤੇ ਚੜਾਉਣੀ ਸੀ THAR, ਔਰਤ ਨੇ ਦੱਬ ਦਿੱਤਾ ਐਕਸਲੇਟਰ ,ਪਹਿਲੀ ਮੰਜ਼ਿਲ ਤੋਂ ਹੇਠਾਂ ਡਿੱਗੀ
Delhi Thar Accident : ਰਾਜਧਾਨੀ ਦਿੱਲੀ ਦੇ ਪ੍ਰੀਤ ਵਿਹਾਰ ਪੁਲਿਸ ਸਟੇਸ਼ਨ ਇਲਾਕੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ,ਜਿਸਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇੱਕ ਔਰਤ ਆਪਣੇ ਪਰਿਵਾਰ ਨਾਲ ਪੂਰਬੀ ਦਿੱਲੀ ਦੇ ਪ੍ਰੀਤ ਵਿਹਾਰ ਵਿੱਚ ਸਥਿਤ ਮਹਿੰਦਰਾ ਥਾਰ ਸ਼ੋਅਰੂਮ ਵਿੱਚ ਨਵੀਂ ਕਾਰ ਖਰੀਦਣ ਪਹੁੰਚੀ ਸੀ। ਕਾਰ ਖਰੀਦਣ ਤੋਂ ਬਾਅਦ ਔਰਤ ਨੇ ਸ਼ੋਅਰੂਮ ਦੇ ਅੰਦਰ ਹੀ ਨਿੰਬੂ ਨੂੰ ਕੁਚਲਣ ਦੀ ਰਵਾਇਤੀ ਰਸਮ ਕਰਨ ਦਾ ਫੈਸਲਾ ਕੀਤਾ
Delhi Thar Accident : ਰਾਜਧਾਨੀ ਦਿੱਲੀ ਦੇ ਪ੍ਰੀਤ ਵਿਹਾਰ ਪੁਲਿਸ ਸਟੇਸ਼ਨ ਇਲਾਕੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ,ਜਿਸਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇੱਕ ਔਰਤ ਆਪਣੇ ਪਰਿਵਾਰ ਨਾਲ ਪੂਰਬੀ ਦਿੱਲੀ ਦੇ ਪ੍ਰੀਤ ਵਿਹਾਰ ਵਿੱਚ ਸਥਿਤ ਮਹਿੰਦਰਾ ਥਾਰ ਸ਼ੋਅਰੂਮ ਵਿੱਚ ਨਵੀਂ ਕਾਰ ਖਰੀਦਣ ਪਹੁੰਚੀ ਸੀ। ਕਾਰ ਖਰੀਦਣ ਤੋਂ ਬਾਅਦ ਔਰਤ ਨੇ ਸ਼ੋਅਰੂਮ ਦੇ ਅੰਦਰ ਹੀ ਨਿੰਬੂ ਨੂੰ ਕੁਚਲਣ ਦੀ ਰਵਾਇਤੀ ਰਸਮ ਕਰਨ ਦਾ ਫੈਸਲਾ ਕੀਤਾ।
ਰਸਮ ਦੌਰਾਨ ਔਰਤ ਨੇ ਕਾਰ ਚਾਲੂ ਕੀਤੀ ਅਤੇ ਨਿੰਬੂ ਨੂੰ ਕੁਚਲਣ ਲਈ ਐਕਸਲੇਟਰ ਦਬਾਇਆ। ਇਸ ਦੌਰਾਨ ਕਾਰ ਅਚਾਨਕ ਤੇਜ਼ ਰਫ਼ਤਾਰ ਨਾਲ ਅੱਗੇ ਵਧ ਗਈ ਅਤੇ ਔਰਤ ਆਪਣਾ ਸੰਤੁਲਨ ਗੁਆ ਬੈਠੀ। ਕਾਰ ਸ਼ੋਅਰੂਮ ਦੇ ਸ਼ੀਸ਼ੇ ਦੀ ਕੰਧ ਤੋੜ ਕੇ ਸਿੱਧੀ ਪਹਿਲੀ ਮੰਜ਼ਿਲ ਤੋਂ ਹੇਠਾਂ ਸੜਕ 'ਤੇ ਡਿੱਗ ਗਈ। ਇਹ ਹਾਦਸਾ ਅਚਾਨਕ ਹੋਇਆ ਕਿ ਸ਼ੋਅਰੂਮ ਵਿੱਚ ਮੌਜੂਦ ਲੋਕ ਵੀ ਘਬਰਾ ਗਏ। ਕਾਰ ਦੇ ਨਾਲ ਡਿੱਗਣ ਵਾਲੀ ਔਰਤ ਗੰਭੀਰ ਜ਼ਖਮੀ ਹੋ ਗਈ। ਸ਼ੋਅਰੂਮ ਦੇ ਕਰਮਚਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਜ਼ਖਮੀ ਔਰਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ
ਜਿਵੇਂ ਹੀ ਕਾਰ ਹੇਠਾਂ ਡਿੱਗੀ, ਇਸਦੇ ਏਅਰਬੈਗ ਖੁੱਲ੍ਹ ਗਏ ਅਤੇ ਔਰਤ ਦੀ ਜਾਨ ਬਚ ਗਈ। ਔਰਤ ਨੂੰ ਨੇੜਲੇ ਮਲਿਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਸ ਤੋਂ ਬਾਅਦ ਉੱਥੇ ਉਸਦੀ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਔਰਤ ਨੂੰ ਛੁੱਟੀ ਦੇ ਦਿੱਤੀ ਗਈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸ਼ੋਅਰੂਮ ਵੱਲੋਂ ਔਰਤ ਵਿਰੁੱਧ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ। ਇੱਥੋਂ ਤੱਕ ਕਿ ਪੁਲਿਸ ਨੂੰ ਵੀ ਨਹੀਂ ਬੁਲਾਇਆ ਗਿਆ।
ਇਸਦਾ ਮਤਲਬ ਹੈ ਕਿ ਭਾਵੇਂ ਔਰਤ ਨੇ ਸ਼ੋਅਰੂਮ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਕਾਰ ਬਾਹਰ ਸੁੱਟ ਦਿੱਤੀ, ਉਸ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਘਟਨਾ ਤੋਂ ਬਾਅਦ ਇਲਾਕੇ ਵਿੱਚ ਇਹ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਇੱਕ ਛੋਟੀ ਜਿਹੀ ਰਸਮ ਕਿਵੇਂ ਵੱਡੇ ਹਾਦਸੇ ਵਿੱਚ ਬਦਲ ਗਈ।
ਬਣ ਰਹੇ ਹਨ ਮੀਮਜ
ਸੋਸ਼ਲ ਮੀਡੀਆ 'ਤੇ ਮੀਮਜ ਬਣਾਉਣ ਵਾਲਿਆਂ ਨੂੰ ਥਾਰ ਦੀ ਇਸ ਨਵੀਂ ਵੀਡੀਓ ਤੋਂ ਬਾਅਦ ਕੰਟੈਂਟ ਮਿਲ ਗਿਆ ਹੈ। ਕੁਝ ਯੂਜ਼ਰਸ ਦਾ ਕਹਿਣਾ ਹੈ ਕਿ ਥਾਰ ਜੋ ਕੰਮ ਸੜਕ 'ਤੇ ਕਰਦੀ ਹੈ, ਇਸ ਵਾਰ ਇਹ ਸ਼ੋਅਰੂਮ ਵਿੱਚ ਹੋ ਗਿਆ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਕਿਹਾ ਕਿ ਥਾਰ ਵਿੱਚ ਕੁਝ ਤਾਂ ਪੰਗਾ ਹੈ, ਪੂਜਾ ਕਰਨ ਤੋਂ ਬਾਅਦ ਵੀ ਇਹ ਕਾਰ ਨਹੀਂ ਮੰਨ ਰਹੀ।