Post Office TD: ਇੱਕ ਵਾਰ ਜਮ੍ਹਾਂ ਕਰੋ ₹10 ਲੱਖ, 5 ਸਾਲਾਂ ਬਾਅਦ ਮਿਲੇਗੀ ₹14.50 ਲੱਖ ਦੀ ਰਕਮ

By  Jasmeet Singh May 24th 2023 04:11 PM

Post Office TD: ਭਾਰਤ ਸਰਕਾਰ ਨੇ 1 ਅਪ੍ਰੈਲ 2023 ਤੋਂ ਛੋਟੀਆਂ ਬੱਚਤਾਂ 'ਤੇ ਵਿਆਜ ਦਰਾਂ 'ਚ ਬਦਲਾਅ ਕੀਤਾ ਹੈ। PPF ਨੂੰ ਛੱਡ ਕੇ ਸਾਰੀਆਂ ਬਚਤ ਯੋਜਨਾਵਾਂ ਦੀਆਂ ਵਿਆਜ ਦਰਾਂ 'ਚ 10-70 ਆਧਾਰ ਅੰਕਾਂ ਦਾ ਵਾਧਾ ਕੀਤਾ ਹੈ। ਇਹਨਾਂ ਸੁਰੱਖਿਅਤ ਅਤੇ ਗਾਰੰਟੀਸ਼ੁਦਾ ਰਿਟਰਨ ਸਕੀਮਾਂ ਵਿੱਚ, 5 ਸਾਲਾਂ ਲਈ ਇੱਕ ਸਕੀਮ ਡਾਕਖ਼ਾਨਾ ਟਾਈਮ ਡਿਪਾਜ਼ਿਟ ਖਾਤਾ ਵੀ ਹੈ। ਬਿਨਾਂ ਕਿਸੇ ਜੋਖਮ ਦੇ ਗਾਰੰਟੀਸ਼ੁਦਾ ਆਮਦਨ ਲਈ ਡਾਕਖ਼ਾਨਾ ਟਾਈਮ ਡਿਪਾਜ਼ਿਟ ਸਭ ਤੋਂ ਵਧੀਆ ਵਿਕਲਪਾਂ ਵਿੱਚੋਂ ਇੱਕ ਹੈ। ਡਾਕਖਾਨੇ ਦੀ 5 ਸਾਲ ਜਮ੍ਹਾ ਰਾਸ਼ੀ ਸਰਕਾਰ ਨੇ ਵਿਆਜ ਦਰ 7 ਫੀਸਦੀ ਤੋਂ ਵਧਾ ਕੇ 7.5 ਫੀਸਦੀ ਸਾਲਾਨਾ ਕਰ ਦਿੱਤੀ ਹੈ। ਡਾਕਖਾਨੇ ਦੀ ਇਸ 5-ਸਾਲ ਦੀ ਫਿਕਸਡ ਡਿਪਾਜ਼ਿਟ ਸਕੀਮ ਵਿੱਚ, ਜਮ੍ਹਾਕਰਤਾ ਆਮਦਨ ਕਰ ਦੀ ਧਾਰਾ 80C ਦੇ ਤਹਿਤ ਟੈਕਸ ਕਟੌਤੀ ਦਾ ਲਾਭ ਵੀ ਲੈ ਸਕਦਾ ਹੈ।

5 ਸਾਲਾਂ ਲਈ 10 ਲੱਖ ਜਮ੍ਹਾ
ਗਾਹਕ ਨੂੰ 1 ਅਪ੍ਰੈਲ 2023 ਤੋਂ ਡਾਕਖਾਨੇ 'ਚ 5 ਸਾਲ ਦੀ FD 'ਤੇ 7.5 ਫੀਸਦੀ ਵਿਆਜ ਮਿਲ ਰਿਹਾ ਹੈ। ਡਾਕਖ਼ਾਨਾ ਐਫਡੀ ਕੈਲਕੁਲੇਟਰ 2023 ਦੇ ਅਨੁਸਾਰ, ਜੇਕਰ 10 ਲੱਖ ਰੁਪਏ ਜਮ੍ਹਾ ਕਰਵਾਏ ਜਾਂਦੇ ਹਨ, ਤਾਂ ਨਿਯਮਤ ਗਾਹਕ ਨੂੰ ਮਿਆਦ ਪੂਰੀ ਹੋਣ 'ਤੇ 14,49,948 ਰੁਪਏ ਮਿਲਣਗੇ। ਇਸ ਵਿੱਚ ਵਿਆਜ ਤੋਂ 4,49,948 ਰੁਪਏ ਦੀ ਕਮਾਈ ਹੋਵੇਗੀ। ਯਾਨੀ ਪੰਜ ਸਾਲਾਂ ਵਿੱਚ ਕਰੀਬ 4.5 ਲੱਖ ਰੁਪਏ ਦੀ ਗਾਰੰਟੀਸ਼ੁਦਾ ਆਮਦਨ ਵਿਆਜ ਤੋਂ ਹੋਵੇਗੀ।

ਨਿਵੇਸ਼ਕ 1, 2, 3 ਅਤੇ 5 ਸਾਲਾਂ ਦੀ ਮਿਆਦ ਪੂਰੀ ਹੋਣ ਲਈ ਡਾਕਖ਼ਾਨਾ ਟਾਈਮ ਡਿਪਾਜ਼ਿਟ ਵਿੱਚ ਜਮ੍ਹਾ ਕਰ ਸਕਦੇ ਹਨ। ਮਿਆਦ ਪੂਰੀ ਹੋਣ ਤੋਂ ਬਾਅਦ, ਜਮ੍ਹਾਂ ਰਕਮ ਨੂੰ ਅੱਗੇ ਲਿਜਾਇਆ ਜਾ ਸਕਦਾ ਹੈ। ਟਾਈਮ ਡਿਪਾਜ਼ਿਟ ਦੇ ਤਹਿਤ ਸਿੰਗਲ ਖਾਤਾ ਅਤੇ ਸੰਯੁਕਤ ਖਾਤਾ ਵੀ ਖੋਲ੍ਹਿਆ ਜਾਂਦਾ ਹੈ। ਇੱਕ ਸਾਂਝੇ ਖਾਤੇ ਵਿੱਚ ਵੱਧ ਤੋਂ ਵੱਧ 3 ਬਾਲਗ ਸ਼ਾਮਲ ਕੀਤੇ ਜਾ ਸਕਦੇ ਹਨ। ਇਹ ਖਾਤਾ ਘੱਟੋ-ਘੱਟ 1000 ਰੁਪਏ ਨਾਲ ਖੋਲ੍ਹਿਆ ਜਾ ਸਕਦਾ ਹੈ। ਇਸ ਤੋਂ ਬਾਅਦ ਤੁਸੀਂ ਇਸ ਵਿੱਚ 100 ਰੁਪਏ ਦੇ ਗੁਣਾ ਵਿੱਚ ਨਿਵੇਸ਼ ਕਰ ਸਕਦੇ ਹੋ। ਡਾਕਖ਼ਾਨਾ ਟਾਈਮ ਡਿਪਾਜ਼ਿਟ ਵਿੱਚ ਕੋਈ ਨਿਵੇਸ਼ ਸੀਮਾ ਨਹੀਂ ਹੈ। ਵਿੱਤ ਮੰਤਰਾਲਾ ਹਰ ਤਿਮਾਹੀ 'ਚ 'ਸਮਾਲ ਸੇਵਿੰਗਜ਼' 'ਤੇ ਵਿਆਜ ਦਰਾਂ ਦੀ ਸਮੀਖਿਆ ਕਰਦਾ ਹੈ।

5 ਸਾਲਾਂ ਦੇ TD 'ਤੇ ਟੈਕਸ ਲਾਭ
ਡਾਕਖਾਨੇ 'ਚ 5 ਸਾਲ ਦੀ FD 'ਤੇ ਟੈਕਸ ਛੋਟ ਦਾ ਲਾਭ ਮਿਲਦਾ ਹੈ। ਆਮਦਨ ਕਰ ਦੀ ਧਾਰਾ 80C ਦੇ ਤਹਿਤ 1.5 ਲੱਖ ਰੁਪਏ ਤੱਕ ਦੇ ਨਿਵੇਸ਼ 'ਤੇ ਟੈਕਸ ਕਟੌਤੀ ਦਾ ਦਾਅਵਾ ਕੀਤਾ ਜਾ ਸਕਦਾ ਹੈ। ਇਹ ਧਿਆਨ ਵਿੱਚ ਰੱਖੋ ਕਿ FD ਵਿੱਚ ਪਰਿਪੱਕਤਾ 'ਤੇ ਪ੍ਰਾਪਤ ਕੀਤੀ ਰਕਮ ਟੈਕਸਯੋਗ ਹੈ। ਡਾਕਖ਼ਾਨਾ ਟਾਈਮ ਡਿਪਾਜ਼ਿਟ ਨੂੰ 1 ਸਾਲ ਲਈ 6.8 ਫੀਸਦੀ, 2 ਸਾਲ ਲਈ 6.9 ਫੀਸਦੀ ਅਤੇ 3 ਸਾਲ ਲਈ 7.0 ਫੀਸਦੀ ਵਿਆਜ ਮਿਲ ਰਿਹਾ ਹੈ। ਇਸ ਸਕੀਮ ਵਿੱਚ, ਵਿਆਜ ਦਰਾਂ ਦੀ ਗਣਨਾ ਤਿਮਾਹੀ ਆਧਾਰ 'ਤੇ ਕੀਤੀ ਜਾਂਦੀ ਹੈ, ਪਰ ਭੁਗਤਾਨ ਸਾਲਾਨਾ ਆਧਾਰ 'ਤੇ ਕੀਤਾ ਜਾਂਦਾ ਹੈ।

FD Interest Rate : ਖ਼ੁਸ਼-ਖ਼ਬਰੀ, FD 'ਤੇ ਇਹ ਬੈਂਕ ਦਿੰਦੇ ਨੇ 9% ਤੱਕ ਦਾ ਵਿਆਜ! ਜਾਣੋ ਪੂਰੀ ਜਾਣਕਾਰੀ

Related Post