Wed, May 21, 2025
Whatsapp

Airtel ਨੇ ਲਾਂਚ ਕੀਤਾ 'Fraud Detection Solution', ਸਪੈਮ ਕਾਲਾਂ ਤੇ SMS ਤੋਂ ਮਿਲੇਗਾ ਛੁਟਕਾਰਾ

Airtel Fraud Detection Solution - ਏਅਰਟੇਲ ਨੇ ਇੱਕ ਏ ਆਈ-ਸੰਚਾਲਿਤ, ਬਹੁ-ਪੱਧਰੀ ਵਾਲੇ ਖੁਫੀਆ ਪਲੇਟਫਾਰਮ ਨੂੰ ਲਾਗੂ ਕੀਤਾ ਹੈ, ਜਿਸਦਾ ਉਦੇਸ਼ ਗਾਹਕਾਂ ਨੂੰ ਘੁਟਾਲਿਆਂ ਅਤੇ ਧੋਖੇਬਾਜੀ ਦੇ ਪੂਰੇ ਸਪੈਕਟ੍ਰਮ ਤੋਂ ਬਚਾਉਣਾ ਹੈ।

Reported by:  PTC News Desk  Edited by:  KRISHAN KUMAR SHARMA -- May 15th 2025 08:34 PM -- Updated: May 15th 2025 08:40 PM
Airtel ਨੇ ਲਾਂਚ ਕੀਤਾ 'Fraud Detection Solution', ਸਪੈਮ ਕਾਲਾਂ ਤੇ SMS ਤੋਂ ਮਿਲੇਗਾ ਛੁਟਕਾਰਾ

Airtel ਨੇ ਲਾਂਚ ਕੀਤਾ 'Fraud Detection Solution', ਸਪੈਮ ਕਾਲਾਂ ਤੇ SMS ਤੋਂ ਮਿਲੇਗਾ ਛੁਟਕਾਰਾ

Airtel Fraud Detection Solution - ਸਪੈਮ ਵਿਰੁੱਧ ਆਪਣੀ ਲੜਾਈ ਜਾਰੀ ਰੱਖਦੇ ਹੋਏ, ਏਅਰਟੈੱਲ ਨੇ ਅੱਜ ਇੱਕ ਨਵਾਂ ਅਤਿ-ਆਧੁਨਿਕ ਹੱਲ ਪੇਸ਼ ਕੀਤਾ ਜੋ ਸਾਰੇ ਸੰਚਾਰ ਓਵਰ-ਦ-ਟੌਪ (ਓਟੀਟੀ) ਐਪਸ ਅਤੇ ਪਲੇਟਫਾਰਮਾਂ ਵਿੱਚ ਖਤਰਨਾਕ ਵੈੱਬਸਾਈਟਾਂ ਦਾ ਪਤਾ ਲਗਾਏਗਾ ਅਤੇ ਬਲਾਕ ਕਰੇਗਾ ਜਿਸ ਵਿੱਚ ਈਮੇਲ, ਬ੍ਰਾਊਜ਼ਰ, ਓਟੀਟੀ ਜਿਵੇਂ ਕਿ ਵਟਸਐਪ, ਟੈਲੀਗ੍ਰਾਮ, ਫੇਸਬੁੱਕ, ਇੰਸਟਾਗ੍ਰਾਮ, ਐੱਸਐੱਮਐੱਸ ਆਦਿ ਸ਼ਾਮਿਲ ਹਨ। ਇਹ ਸੁਰੱਖਿਅਤ ਸੇਵਾ ਬਿਨਾਂ ਕਿਸੇ ਵਾਧੂ ਕੀਮਤ ਦੇ ਸਾਰੇ ਏਅਰਟੈੱਲ ਮੋਬਾਈਲ ਅਤੇ ਬ੍ਰਾਡਬੈਂਡ ਗਾਹਕਾਂ ਨਾਲ ਸਹਿਜੇ ਹੀ ਏਕੀਕ੍ਰਿਤ ਅਤੇ ਸਵੈ-ਯੋਗ ਹੋਵੇਗੀ। ਜਦੋਂ ਇੱਕ ਗਾਹਕ ਇੱਕ ਵੈੱਬਸਾਈਟ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ, ਜੋ ਏਅਰਟੇਲ ਦੇ ਉੱਚ ਪ੍ਰਦਰਸ਼ਨ ਸੁਰੱਖਿਆ ਸਿਸਟਮ ਰਾਹੀਂ ਖਤਰਨਾਕ ਚੋਣ ਕੀਤੀ ਗਈ ਹੈ, ਪੇਜ ਦਾ ਲੋਡ ਰੋਕ ਦਿੱਤਾ ਜਾਂਦਾ ਹੈ ਅਤੇ ਗਾਹਕਾਂ ਨੂੰ ਇੱਕ ਸਫ਼ੇ ਤੇ ਦਿਸਾਇਆ ਜਾਂਦਾ ਹੈ, ਜੋ ਰੋਕਣ ਦੇ ਕਾਰਨ ਦੀ ਵਿਆਖਿਆ ਕਰਨ ਲਈ ਹੁੰਦਾ ਹੈ।

ਡਿਜੀਟਲ ਪਲੇਟਫਾਰਮਾਂ ਦੇ ਦੇਸ਼ ਭਰ ਵਿੱਚ ਪ੍ਰਸਿੱਧ ਹੋਣ ਕਾਰਨ, ਆਨਲਾਈਨ ਫ੍ਰੌਡ ਦਾ ਖਤਰਾ ਹਰ ਦਿਨ ਵੱਧ ਰਿਹਾ ਹੈ ਅਤੇ ਇਹ ਉਪਭੋਗਤਾਵਾਂ ਲਈ ਇਕ ਗੰਭੀਰ ਖ਼ਤਰਾ ਬਣ ਰਿਹਾ ਹੈ। ਪਿਛਲੇ ਕੁੱਝ ਦਿਨਾਂ ਵਿੱਚ ਐਸੇ ਖਤਰਿਆਂ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ। ਧੋਖਾਧੜੀ ਵਾਲੀਆਂ ਯੋਜਨਾਵਾਂ ਸਿਰਫ਼ ਓਟੀਪੀ ਫ੍ਰੌਡ ਅਤੇ ਧੋਖਾਧੜੀ ਵਾਲੀਆਂ ਕਾਲਾਂ ਤੋਂ ਕਿਤੇ ਵੱਧ ਵਿਕਸਤ ਹੋਈਆਂ ਹਨ,ਹਾਲੀਆ ਰਿਪੋਰਟਾਂ ਅਨੁਸਾਰ ਲੱਖਾਂ ਵਿਅਕਤੀ ਖਤਰਨਾਕ ਆਨਲਾਈਨ ਧੋਖੇ ਦਾ ਸ਼ਿਕਾਰ ਹੋਏ ਹਨ।


ਇਸ ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ, ਏਅਰਟੇਲ ਨੇ ਇੱਕ ਏ ਆਈ-ਸੰਚਾਲਿਤ, ਬਹੁ-ਪੱਧਰੀ ਵਾਲੇ ਖੁਫੀਆ ਪਲੇਟਫਾਰਮ ਨੂੰ ਲਾਗੂ ਕੀਤਾ ਹੈ, ਜਿਸਦਾ ਉਦੇਸ਼ ਗਾਹਕਾਂ ਨੂੰ ਘੁਟਾਲਿਆਂ ਅਤੇ ਧੋਖੇਬਾਜੀ ਦੇ ਪੂਰੇ ਸਪੈਕਟ੍ਰਮ ਤੋਂ ਬਚਾਉਣਾ ਹੈ। ਇਹ ਇੱਕ ਅਤਿ-ਆਧੁਨਿਕ ਖ਼ਤਰੇ ਦਾ ਪਤਾ ਲਗਾਉਣ ਵਾਲਾ ਪਲੇਟਫਾਰਮ ਪੇਸ਼ ਕਰਕੇ ਅਜਿਹਾ ਕਰਨ ਦਾ ਦਾਅਵਾ ਕਰਦਾ ਹੈ, ਜੋ ਸਾਰੇ ਪਲੇਟਫਾਰਮਾਂ ਵਿੱਚ ਡੋਮੇਨ ਫਿਲਟਰਿੰਗ ਕਰੇਗਾ ਅਤੇ ਉਪਕਰਣਾਂ ਵਿੱਚ ਲਿੰਕ ਨੂੰ ਰੋਕੇਗਾ।

ਇਸ ਉਦਯਮ 'ਤੇ ਟਿੱਪਣੀ ਕਰਦਿਆਂ, ਭਾਰਤੀ ਏਅਰਟੇਲ ਦੇ ਉਪ ਪ੍ਰਧਾਨ ਅਤੇ ਪ੍ਰਬੰਧਨ ਡਾਇਰੈਕਟਰ ਗੋਪਾਲ ਵਿੱਟਲ ਨੇ ਕਿਹਾ, "ਪਿਛਲੇ ਕੁਝ ਸਾਲਾਂ ਵਿੱਚ, ਸਾਨੂੰ ਚਲਾਕ ਅਪਰਾਧੀਆਂ ਵੱਲੋਂ ਬੇਖਬਰ ਗਾਹਕਾਂ ਨਾਲ ਕੀਤੇ ਗਏ ਧੋਖੇ ਅਤੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਹੜੱਪ ਲਈ ਗਈ ਵਰਗੇ ਮਾਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਸਾਡੇ ਇੰਜੀਨੀਅਰਾਂ ਨੇ ਇਸ ਸਮੱਸਿਆ ਦਾ ਹੱਲ ਕਰਨ ਲਈ ਆਪਣੇ ਫ੍ਰੌਡ ਡਿਟੈਕਸ਼ਨ ਸੋਲੂਸ਼ਨ ਦੀ ਸ਼ੁਰੂਆਤ ਕੀਤੀ ਹੈ। ਅਸੀਂ ਵਿਸ਼ਵਾਸ ਰੱਖਦੇ ਹਾਂ ਕਿ ਇਹ ਸਾਡੇ ਗ੍ਰਾਹਕਾਂ ਨੂੰ ਇੰਟਰਨੈੱਟ ਬ੍ਰਾਊਜ਼ ਕਰਦੇ ਸਮੇਂ ਕਿਸੇ ਵੀ ਧੋਖੇ ਤੋਂ ਬਿਨਾਂ ਪੂਰੀ ਸੁਖ ਸੌਖ ਦੀ ਭਾਵਨਾ ਦੇਵੇਗਾ।"

ਉਨ੍ਹਾਂ ਕਿਹਾ ਕਿ ਸਾਡਾ ਏਆਈ ਆਧਾਰਿਤ ਟੂਲ ਇੰਟਰਨੈੱਟ ਦੇ ਟਰੈਫਿਕ ਨੂੰ ਸਕੈਨ ਕਰਦਾ ਹੈ, ਗਲੋਬਲ ਰਿਪੋਜ਼ਟਰੀਆਂ ਅਤੇ ਖ਼ਤਰੇ ਵਾਲੇ ਕਾਰਕਾਂ ਦੇ ਆਪਣੇ ਡਾਟਾਬੇਸ ਨਾਲ ਬਿਨ੍ਹਾਂ ਦੇਰੀ ਤੋਂ ਜਾਂਚਦਾ ਹੈ ਅਤੇ ਧੋਖਾਧੜੀ ਵਾਲੀਆਂ ਵੈੱਬਸਾਈਟਾਂ ਨੂੰ ਰੋਕਦਾ ਹੈ। ਸਾਡਾ ਹੱਲ 6 ਮਹੀਨੇ ਦੇ ਟਰਾਇਲ ਵਿੱਚ ਪਹਿਲਾਂ ਹੀ ਇੱਕ ਉੱਚ ਪੱਧਰ ਤੱਕ ਪਹੁੰਚ ਗਿਆ ਹੈ। ਅਸੀਂ ਸਪੈਮ ਅਤੇ ਠੱਗੀ ਤੋਂ ਸਾਡੇ ਨੈੱਟਵਰਕਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਉਣ ਤੱਕ ਨਿਰੰਤਰ ਕੰਮ ਕਰਦੇ ਰਹਾਂਗੇ।

- PTC NEWS

Top News view more...

Latest News view more...

PTC NETWORK