Gurmeet Ram Rahim: ਡੇਰਾ ਮੁਖੀ ਰਾਮ ਰਹੀਮ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਇਸ ਮਾਮਲੇ ’ਚ ਦਰਜ FIR ਹੋਈ ਰੱਦ

Gurmeet Ram Rahim: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਪੰਜਾਬ-ਹਰਿਆਣਾ ਹਾਈ ਕੋਰਟ ਨੇ ਗੁਰੂ ਰਵਿਦਾਸ ਜੀ ਅਤੇ ਸੰਤ ਕਬੀਰ ’ਤੇ ਕਥਿਤ ਇਤਰਾਜ਼ਯੋਗ ਟਿੱਪਣੀਆਂ ਲਈ ਦਰਜ ਐਫਆਈਆਰ ਰੱਦ ਕਰਨ ਦੇ ਹੁਕਮ ਦਿੱਤੇ ਹਨ।
ਦੱਸ ਦਈਏ ਕਿ ਇਸ ਮਾਮਲੇ ’ਚ ਡੇਰਾ ਮੁਖੀ ਦੇ ਖਿਲਾਫ ਜਲੰਧਰ ਦੇ ਪਾਤੜਾ ’ਚ 7 ਮਾਰਚ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਦਰਜ ਐਫਆਈਆਰ ਨੂੰ ਰੱਦ ਕਰਨ ਦੇ ਹੁਕਮ ਦਿੱਤੇ ਗਏ ਹਨ। ਜਿਸ ਨਾਲ ਰਾਮ ਰਹੀਮ ਨੂੰ ਵੱਡੀ ਰਾਹਤ ਮਿਲੀ ਹੈ।
ਮਾਮਲੇ ਸਬੰਧੀ ਸੁਣਵਾਈ ਦੌਰਾਨ ਹਾਈਕੋਰਟ ਨੇ ਕਿਹਾ ਕਿ ਇਤਿਹਾਸਿਕ ਤੱਥਾਂ ਅਤੇ ਕਿਤਾਬਾਂ ਨੂੰ ਦੇਖਣ ਤੋਂ ਬਾਅਦ ਅਜਿਹਾ ਨਹੀਂ ਲੱਗਦਾ ਹੈ ਕਿ ਡੇਰਾ ਮੁਖੀ ਦੁਆਰਾ ਇਸ ਦੇ ਬਾਰੇ ਕੁਝ ਵੀ ਗਲਤ ਮੰਸ਼ਾ ਤਹਿਤ ਕਿਹਾ ਗਿਆ ਹੈ ਜਾਂ ਉਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਜਿਸ ਭਾਸ਼ਣ ਦੀ ਗੱਲ ਕੀਤੀ ਗਈ ਹੈ ਉਹ ਸਾਲ 2016 ਦਾ ਹੈ। ਯਾਨੀ ਕਿ 7 ਸਾਲ ਪੁਰਾਣਾ ਮਾਮਲਾ, ਇਨ੍ਹਾਂ ਸਾਲਾਂ ਤੱਕ ਇਸ ਬਾਰੇ ’ਚ ਕੋਈ ਸ਼ਿਕਾਇਤ ਨਹੀਂ ਕੀਤੀ ਗਈ। ਹੁਣ ਜਾ ਕੇ ਇੱਕ ਪੁਰਾਣੀ ਟਿੱਪਣੀ ’ਤੇ ਸ਼ਿਕਾਇਤ ਦਰਜ ਕੀਤੀ ਗਈ ਹੈ। ਹਾਈਕੋਰਟ ਨੇ ਇਹ ਵੀ ਕਿਹਾ ਕਿ ਪੂਰੇ ਭਾਸ਼ਣ ਦੀ ਬਜਾਏ ਕੁਝ ਹਿੱਸਾ ਕੱਢ ਕੇ ਸ਼ਿਕਾਇਥ ਕੀਤੀ ਗਈ ਉਸ ਨੂੰ ਪੂਰਾ ਦੇਖਣਾ ਜਰੂਰੀ ਹੈ।
ਇਹ ਵੀ ਪੜ੍ਹੋ: Stubble Burning: ਨਹੀਂ ਰੁਕ ਰਹੇ ਪੰਜਾਬ 'ਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ