Diljit Dosanjh New Pics : ਸਰਦਾਰ ਜੀ-3 ਦੇ ਵਿਵਾਦ ਵਿਚਾਲੇ ਦਿਲਜੀਤ ਦੋਸਾਂਝ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਕਿਹਾ...
ਦਰਅਸਲ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਉਹ ਆਪਣੀਆਂ ਮੁੱਛਾਂ ਮਰੋੜਦੇ ਦਿਖਾਈ ਦੇ ਰਹੇ ਹਨ।
Diljit Dosanjh New Pics : ਪੰਜਾਬੀ ਡਰਾਉਣੀ ਕਾਮੇਡੀ 'ਸਰਦਾਰ ਜੀ 3' ਬਾਕਸ ਆਫਿਸ 'ਤੇ ਬਹੁਤ ਕਮਾਈ ਕਰ ਰਹੀ ਹੈ। ਵਿਵਾਦਾਂ ਕਾਰਨ ਭਾਰਤ ਵਿੱਚ ਫਿਲਮ ਰਿਲੀਜ਼ ਨਾ ਹੋਣ ਦੇ ਬਾਵਜੂਦ, ਦਿਲਜੀਤ ਦੋਸਾਂਝ ਸਟਾਰਰ ਨੇ ਆਪਣੇ ਪਹਿਲੇ ਵੀਕੈਂਡ ਵਿੱਚ ਪ੍ਰਭਾਵਸ਼ਾਲੀ ਸੰਗ੍ਰਹਿ ਕੀਤਾ। ਇਸਨੂੰ ਪਾਕਿਸਤਾਨ ਵਿੱਚ ਦਰਸ਼ਕਾਂ ਤੋਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਦਿਲਜੀਤ ਦੋਸਾਂਝ ਨੇ ਆਪਣੇ ਵਿਰੋਧੀਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ।
ਦਰਅਸਲ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਉਹ ਆਪਣੀਆਂ ਮੁੱਛਾਂ ਮਰੋੜਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਨੇ ਕੈਪਸ਼ਨ ਵਿੱਚ ਲਿਖਿਆ ਹੈ 'ਸਰਦਾਰ ਜੀ 3 ਵਿਦੇਸ਼ਾਂ ਵਿੱਚ ਰਿਕਾਰਡ ਤੋੜ ਰਹੀ ਹੈ'।
ਤਸਵੀਰਾਂ ਵਿੱਚ ਦਿਲਜੀਤ ਦੋਸਾਂਝ ਆਫ-ਵ੍ਹਾਈਟ ਕੁੜਤਾ ਪਜਾਮਾ ਪਹਿਨੇ ਹੋਏ ਦਿਖਾਈ ਦੇ ਰਹੇ ਹਨ, ਜਿਸ ਵਿੱਚ ਉਹ ਸ਼ਾਨਦਾਰ ਦਿਖ ਰਹੇ ਹਨ। ਤਸਵੀਰਾਂ ਵਿੱਚ ਦਿਲਜੀਤ ਕਦੇ ਪ੍ਰਾਈਵੇਟ ਜੈੱਟ ਤੋਂ ਹੇਠਾਂ ਉਤਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਕਦੇ ਅੰਦਰ ਬੈਠ ਕੇ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੇ ਹਨ।
ਕਾਬਿਲੇਗੌਰ ਹੈ ਕਿ ਫਿਲਮ ਸਰਦਾਰ ਜੀ-3 ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨਾਲ ਕੰਮ ਕਰਨ ਦਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਕਈ ਅਦਾਕਾਰ ਤੇ ਸਿਆਸੀ ਆਗੂ ਦਿਲਜੀਤ ਦੋਸਾਂਝ ਦਾ ਸਮਰਥਨ ਕਰ ਰਹੇ ਹੈ ਜਦਕਿ ਕਈਆਂ ਵੱਲੋਂ ਵਿਰੋਧ ਵੀ ਕੀਤਾ ਗਿਆ ਹੈ। ਪਰ ਬਿਨਾਂ ਨਾਂ ਸਪਸ਼ਟ ਕਰਦੇ ਹੋਏ।
ਦੱਸਣਯੋਗ ਹੈ ਕਿ ਦਿਲਜੀਤ ਨੇ ਟ੍ਰੇਲਰ ਦੇ ਨਾਲ ਹੀ ਐਲਾਨ ਕੀਤਾ ਸੀ ਕਿ ਫਿਲਮ ਵਿਦੇਸ਼ਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਨਿਰਮਾਤਾ 27 ਜੂਨ ਨੂੰ ਉੱਤਰੀ ਅਮਰੀਕਾ, ਯੂਕੇ, ਕੈਨੇਡਾ ਅਤੇ ਮੱਧ ਪੂਰਬ ਵਿੱਚ ਫਿਲਮ ਰਿਲੀਜ਼ ਕਰਨਗੇ। ਟ੍ਰੇਲਰ ਮਗਰੋਂ ਹੀ ਫਿਲਮ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ।