Malout News : ਵਿਕਲਾਂਗ ਪਤੀ-ਪਤਨੀ ਅਤੇ ਤਿੰਨ ਬੱਚੇ ਬੇਹੱਦ ਮਾੜੇ ਹਲਾਤਾਂ ਚ , ਨਾ ਬਿਜਲੀ, ਨਾ ਘਰ ਚ ਆਟਾ
Malout News : ਮਲੋਟ ਦੇ ਬਾਬਾ ਦੀਪ ਸਿੰਘ ਨਗਰ ਵਾਰਡ ਨੰਬਰ 08 ਵਿੱਚ ਇੱਕ ਪਰਿਵਾਰ ਬੇਹੱਦ ਮਾੜੇ ਹਲਾਤਾਂ ਨਾਲ ਜੂਝ ਰਿਹਾ ਹੈ। ਜਾਣਕਾਰੀ ਦਿੰਦਿਆਂ ਘਰ ਦੇ ਮੁਖੀ ਦੀਪਕ ਕੁਮਾਰ ਸਪੁੱਤਰ ਬਾਬੂ ਰਾਮ ਨੇ ਦੱਸਿਆ ਕਿ ਉਹ ਦੋਵੇਂ ਪਤੀ-ਪਤਨੀ ਵਿਕਲਾਂਗ ਹਨ। ਕੁੱਝ ਸਮਾਂ ਪਹਿਲਾਂ ਉਨ੍ਹਾਂ ਦੇ ਘਰ ਦਾ ਮੀਟਰ ਪੁੱਟਿਆ ਗਿਆ, ਜਿਸ ਕਾਰਨ ਉਨ੍ਹਾਂ ਨੇ ਮਜ਼ਬੂਰਨ ਕੁੱਝ ਸਮਾਂ ਰਾਤ ਨੂੰ ਕੁੰਡੀ ਲਗਾ ਕੇ ਗੁਜ਼ਾਰਾ ਕੀਤਾ ਪਰ ਬਿਜਲੀ ਬੋਰਡ ਨੇ ਕੁੰਡੀ ਪੁੱਟ ਕੇ ਜੁਰਮਾਨਾ ਪਾ ਦਿੱਤਾ ਅਤੇ ਹੁਣ ਕੁੱਝ ਮਹੀਨਿਆਂ ਤੋਂ ਹਨੇਰੇ ਵਿੱਚ ਹੀ ਰਹਿ ਰਹੇ ਹਨ
Malout News : ਮਲੋਟ ਦੇ ਬਾਬਾ ਦੀਪ ਸਿੰਘ ਨਗਰ ਵਾਰਡ ਨੰਬਰ 08 ਵਿੱਚ ਇੱਕ ਪਰਿਵਾਰ ਬੇਹੱਦ ਮਾੜੇ ਹਲਾਤਾਂ ਨਾਲ ਜੂਝ ਰਿਹਾ ਹੈ। ਜਾਣਕਾਰੀ ਦਿੰਦਿਆਂ ਘਰ ਦੇ ਮੁਖੀ ਦੀਪਕ ਕੁਮਾਰ ਸਪੁੱਤਰ ਬਾਬੂ ਰਾਮ ਨੇ ਦੱਸਿਆ ਕਿ ਉਹ ਦੋਵੇਂ ਪਤੀ-ਪਤਨੀ ਵਿਕਲਾਂਗ ਹਨ। ਕੁੱਝ ਸਮਾਂ ਪਹਿਲਾਂ ਉਨ੍ਹਾਂ ਦੇ ਘਰ ਦਾ ਮੀਟਰ ਪੁੱਟਿਆ ਗਿਆ, ਜਿਸ ਕਾਰਨ ਉਨ੍ਹਾਂ ਨੇ ਮਜ਼ਬੂਰਨ ਕੁੱਝ ਸਮਾਂ ਰਾਤ ਨੂੰ ਕੁੰਡੀ ਲਗਾ ਕੇ ਗੁਜ਼ਾਰਾ ਕੀਤਾ ਪਰ ਬਿਜਲੀ ਬੋਰਡ ਨੇ ਕੁੰਡੀ ਪੁੱਟ ਕੇ ਜੁਰਮਾਨਾ ਪਾ ਦਿੱਤਾ ਅਤੇ ਹੁਣ ਕੁੱਝ ਮਹੀਨਿਆਂ ਤੋਂ ਹਨੇਰੇ ਵਿੱਚ ਹੀ ਰਹਿ ਰਹੇ ਹਨ।
ਦਰਅਸਲ ਉਨ੍ਹਾਂ ਦਾ ਬਿਜਲੀ ਦਾ ਬਿੱਲ ਜਮ੍ਹਾਂ ਹੁੰਦੇ ਹੋਏ ਹੁਣ 1 ਲੱਖ 34 ਹਜ਼ਾਰ ਰੁਪਏ ਹੋ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਕਮਾਉਣ ਦੀ ਹਾਲਤ ਵਿੱਚ ਨਹੀਂ ਹਨ। ਘਰ ਦੇ ਮੁਖੀ ਦੀਪਕ ਨੇ ਕਿਹਾ ਕਿ ਉਹ ਇੱਕ ਆਟੋ-ਰਿਕਸ਼ਾ ਚਲਾ ਕੇ ਗੁਜਾਰਾ ਕਰਦਾ ਸੀ ,ਜੋ ਉਸ ਨੇ ਆਪਣੀ ਮਾਤਾ ਦੇ ਇਲਾਜ ਲਈ ਵੇਚ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਕਰੀਬ 2 ਸਾਲ ਪਹਿਲਾਂ ਉਨ੍ਹਾਂ ਦਾ ਬਿਜਲੀ ਮੀਟਰ ਸੜ ਗਿਆ ਸੀ ਅਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ, ਜਿਸ ਦਾ ਜੁਰਮਾਨਾ ਉਨ੍ਹਾਂ ਨੂੰ ਪੈਂਦਾ ਰਿਹਾ ਅਤੇ ਹੁਣ ਉਨ੍ਹਾਂ ਦਾ ਬਿੱਲ ਕੁੱਲ 1 ਲੱਖ 34 ਹਜਾਰ ਰੁਪਏ ਹੋ ਗਿਆ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਸਹਾਇਤਾ ਕੀਤੀ ਜਾਵੇ ਕਿਉਂਕਿ ਉਨ੍ਹਾਂ ਦਾ ਪਰਿਵਾਰ (ਸਮੇਤ ਬੱਚੇ) ਹਨੇਰੇ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਦੇ ਕੋਲ ਇਹ ਬਿੱਲ ਭਰਨ ਲਈ ਕੋਈ ਪੈਸੇ ਨਹੀਂ ਹਨ।