Disney Layoffs: ਸੱਤ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਤਿਆਰੀ ’ਚ ਡਿਜ਼ਨੀ, ਦੱਸੀ ਇਹ ਵਜ੍ਹਾ

ਮਨੋਰੰਜਨ ਦੀ ਦੁਨੀਆ ਵਿਚ ਆਪਣਾ ਨਾਂ ਬਣਾਉਣ ਵਾਲੀ ਡਿਜ਼ਨੀ ਵਿਚ ਵੀ ਛਾਂਟੀ ਦਾ ਦੌਰ ਸ਼ੁਰੂ ਹੋ ਗਿਆ ਹੈ। ਕੰਪਨੀ ਨੇ ਆਪਣੇ ਸੱਤ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਫੈਸਲਾ ਕੀਤਾ ਹੈ।

By  Aarti February 9th 2023 04:29 PM

Disney Layoffs: ਦੁਨੀਆ ਦੀਆਂ ਪ੍ਰਮੁੱਖ ਤਕਨੀਕੀ ਕੰਪਨੀਆਂ ਵਿੱਚ ਛਾਂਟੀ ਦਾ ਸਿਲਸਿਲਾ ਜਾਰੀ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਹੁਣ ਦੁਨੀਆ ਭਰ 'ਚ ਮੰਦੀ ਦਾ ਅਸਰ ਵਧਦਾ ਜਾ ਰਿਹਾ ਹੈ। ਜਿਸਦੇ ਚੱਲਦੇ ਹੁਣ ਤੱਕ ਕਈ ਕੰਪਨੀਆਂ ਨੇ ਆਪਣੇ ਮੁਲਾਜ਼ਮਾਂ ਦੀ ਛਾਂਟੀ ਕੀਤੀ ਹੈ। ਇਸੇ ਲੜੀ ’ਚ ਮਨੋਰੰਜਨ ਦੀ ਦੁਨੀਆ ਵਿਚ ਆਪਣਾ ਨਾਂ ਬਣਾਉਣ ਵਾਲੀ ਡਿਜ਼ਨੀ ਵਿਚ ਵੀ ਛਾਂਟੀ ਦਾ ਦੌਰ ਸ਼ੁਰੂ ਹੋ ਗਿਆ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਨੇ ਆਪਣੇ ਸੱਤ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਦੇ ਸੀਈਓ ਬੌਬ ਇਗਰ ਨੇ ਇਹ ਜਾਣਕਾਰੀ ਦਿੱਤੀ। ਦੱਸ ਦਈਏ ਕਿ ਬੌਬ ਨੇ ਪਿਛਲੇ ਸਾਲ ਹੀ ਸੀਈਓ ਦਾ ਅਹੁਦਾ ਸੰਭਾਲਿਆ ਹੈ।

ਬੌਬ ਨੇ ਕਿਹਾ ਕਿ ਉਹ ਇਸ ਫੈਸਲੇ ਨੂੰ ਹਲਕੇ ਨਾਲ ਨਹੀਂ ਲੈ ਰਹੇ ਹਨ। ਉਹ ਦੁਨੀਆ ਭਰ ਦੇ ਉਨ੍ਹਾਂ ਦੇ ਸਾਰੇ  ਕਰਮਚਾਰੀਆਂ ਦੀ ਪ੍ਰਤਿਭਾ ਅਤੇ ਸਮਰਪਣ ਲਈ ਬਹੁਤ ਸਤਿਕਾਰ ਅਤੇ ਪ੍ਰਸ਼ੰਸਾ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਪ੍ਰਕਿਰਿਆ ਦੇ ਜ਼ਰੀਏ, ਕੰਪਨੀ 5.5 ਬਿਲੀਅਨ ਡਾਲਰ ਦੀ ਬਚਤ ਕਰਨਾ ਚਾਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਹਿਲੀ ਤਿਮਾਹੀ ਵਿੱਚ ਡਿਜ਼ਨੀ ਪਲਸ ਸਬਸਕ੍ਰਿਪਸ਼ਨ ਵਿੱਚ ਗਿਰਾਵਟ ਆਈ, ਜਿਸ ਨਾਲ ਸਟ੍ਰੀਮਿੰਗ ਮੀਡੀਆ ਯੂਨਿਟ ਨੂੰ ਇੱਕ ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ। ਇੱਕ ਫੀਸਦੀ ਉਪਭੋਗਤਾ ਵੀ ਘਟੇ ਹਨ।

ਇਹ ਵੀ ਪੜ੍ਹੋ: ਦਿੱਲੀ ਆਬਕਾਰੀ ਨੀਤੀ ਮਾਮਲਾ: ਈਡੀ ਨੇ ਚੈਰੀਅਟ ਮੀਡੀਆ ਦੇ ਮਾਲਕ ਰਾਜੇਸ਼ ਜੋਸ਼ੀ ਨੂੰ ਕੀਤਾ ਗ੍ਰਿਫਤਾਰ

Related Post