Moose Wala Case Vs Bunty Bains : ਮੂਸੇਵਾਲਾ ਦੇ ਮਪਿਆ ਤੇ ਬੰਟੀ ਬੈਂਸ ਵਿਚਾਲੇ ਵਿਵਾਦ ਜਾਰੀ, ਬਲਕੌਰ ਸਿੰਘ ਨੇ ਲਾਏ ਇਲਜ਼ਾਮਾਂ ਵਿਚਾਲੇ ਬੰਟੀ ਬੈਂਸ ਦਾ ਜਵਾਬ

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਬੰਟੀ ਬੈਂਸ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਬੰਟੀ ਬੈਂਸ ਨੇ ਮਿਲੀ ਭੁਗਤ ਕਰਕੇ ਐਗਰੀਮੈਂਟ ਕਰਵਾਇਆ ਸੀ। ਉਨ੍ਹਾਂ ਦੇ ਪੁੱਤ ਦੇ ਕੰਮ ਦਾ ਸਾਰਾ ਡਾਟਾ ਉਨ੍ਹਾਂ ਨੂੰ ਦੇਣਾ ਚਾਹੀਦਾ ਸੀ ਪਰ ਬੰਟੀ ਬੈਂਸ ਨੇ ਇਸ ਸਬੰਧੀ ਸਾਰੀ ਜਾਣਕਾਰੀ ਗੁਰਪ੍ਰੀਤ ਤੇ ਸ਼ਬੀਰ ਨੂੰ ਦਿੱਤੀ।

By  Aarti February 18th 2026 04:26 PM

Moose Wala Case Vs Bunty Bains : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਵਿਚਕਾਰ ਚੱਲ ਰਹੇ ਵਿੱਤੀ ਵਿਵਾਦ ਦੇ ਵਿਚਕਾਰ, ਬੰਟੀ ਬੈਂਸ ਨੇ ਹਾਲ ਹੀ ਵਿੱਚ ਸਿੱਧੂ ਦੀ ਮਾਂ ਚਰਨ ਕੌਰ ਅਤੇ ਸੰਗੀਤ ਨਿਰਦੇਸ਼ਕ ਬੰਟੀ ਬੈਂਸ ਵਿਚਕਾਰ ਹੋਈ ਗੱਲਬਾਤ ਦਾ ਇੱਕ ਆਡੀਓ ਕਲਿੱਪ ਜਾਰੀ ਕੀਤਾ। ਇਸ ਤੋਂ ਬਾਅਦ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਬੰਟੀ ਬੈਂਸ ਨੂੰ ਸਵਾਲ ਕੀਤੇ ਹਨ ਅਤੇ ਇਨ੍ਹਾਂ ਸਵਾਲਾਂ ਰਾਹੀਂ ਮੁੜ ਤੋਂ ਬੰਟੀ ਬੈਂਸ ’ਤੇ ਇਲਜ਼ਾਮ ਵੀ ਲਗਾਏ ਹਨ। 

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਬੰਟੀ ਬੈਂਸ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਬੰਟੀ ਬੈਂਸ ਨੇ ਮਿਲੀ ਭੁਗਤ ਕਰਕੇ ਐਗਰੀਮੈਂਟ ਕਰਵਾਇਆ ਸੀ। ਉਨ੍ਹਾਂ ਦੇ ਪੁੱਤ ਦੇ ਕੰਮ ਦਾ ਸਾਰਾ ਡਾਟਾ ਉਨ੍ਹਾਂ ਨੂੰ ਦੇਣਾ ਚਾਹੀਦਾ ਸੀ ਪਰ ਬੰਟੀ ਬੈਂਸ ਨੇ ਇਸ ਸਬੰਧੀ ਸਾਰੀ ਜਾਣਕਾਰੀ ਗੁਰਪ੍ਰੀਤ ਤੇ ਸ਼ਬੀਰ ਨੂੰ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ 500 ਕਰੋੜ ਰੁਪਏ ਤੋਂ ਉੱਪਰ ਦੀ ਰਕਮ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਜਾ ਰਿਹਾ ਹੈ। 

ਉੱਥੇ ਹੀ ਦੂਜੇ ਪਾਸੇ ਇਲਜ਼ਾਮਾਂ ’ਤੇ ਬੰਟੀ ਬੈਂਸ ਦਾ ਨਵਾਂ ਜਵਾਬ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਾਰਾ ਕੰਮ ਲੀਗਲ ਕਰਨਾ ਚਾਹੁੰਦਾ ਸੀ। ਲੀਗਲ ਕੰਮ ਕਰਨ ਲਈ ਕੰਟਰੈਕਟ ਸਾਈਨ ਜਲਦ ਕਰਵਾਉਣਾ ਪਿਆ। ਮੈ ਵੱਡੇ ਭਰਾ ਵਾਂਗ ਸਾਰਾ ਕੰਮ ਖੁਦ ਲੀਗਲ ਕਰਵਾਇਆ ਹੈ। ਉਹ ਕੰਟਰੈਕਟ ’ਚ ਕਮਾਈ ਦਾ 100 ਫੀਸਦ ਹਿੱਸਾ ਕਨਟੈਂਟ ਕਰੇਟਰ ਦਾ ਲਿਖਵਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪਰਿਵਾਰ ਦੇ ਨਾਲ ਹੈ ਅਤੇ ਸੱਚ ਦੇ ਨਾਲ ਹੈ।  

ਬੀਤੇ ਦਿਨ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਬੰਟੀ ਬੈਂਸ ’ਤੇ ਵੱਡੇ ਇਲਜ਼ਾਮ ਲਗਾਏ ਸੀ। ਉਨ੍ਹਾਂ ਕਿਹਾ ਸੀ ਬੰਟੀ ਬੈਂਸ ਸਾਲ 2025 ਤੋਂ ਪਹਿਲਾਂ ਸ਼ਬੀਰ ਮੋਮਿਨ ਨੂੰ ਜਾਣਦਾ ਵੀ ਨਹੀਂ ਸੀ। ਸਿੱਧੂ ਦੇ ਸਮੇਂ ਤੇ ਬਾਅਦ ’ਚ ਵੀ ਪੈਸਿਆਂ ਦਾ ਸਾਰਾ ਹਿਸਾਬ ਕਿਤਾਬ ਬੰਟੀ ਦੀ ਦੇਖਰੇਖ ’ਚ ਹੁੰਦਾ ਸੀ।

ਉਨ੍ਹਾਂ ਨੇ ਅੱਗੇ ਕਿਹਾ ਕਿ ਬੰਟੀ ਬੈਂਸ ਵੱਲੋਂ ਜੋ ਆਡੀਓ ਸਾਂਝੀ ਕੀਤੀ ਗਈ ਹੈ ਉਹ ਤਰੋੜ ਮਰੋੜ ਕੇ ਪੇਸ਼ ਕੀਤੀ ਗਈ ਹੈ। ਸਿੱਧੂ ਦੀ ਮੌਤ ਦੇ ਚਾਰ ਦਿਨ ਬਾਅਦ ਹੀ ਬੰਟੀ ਬੈਂਸ ਵੱਲੋਂ ਐਗਰੀਮੈਂਟ ਦਸਤਖਤ ਕਰਵਾਏ ਗਏ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸੇ ਨੂੰ ਨੈਗੇਟਿਵ ਨਹੀਂ ਬਣਾ ਰਹੇ ਹਨ, ਘਰ ਆ ਕੇ ਗੱਲ ਕਰੋ ਅਤੇ ਹਿਸਾਬ ਕਿਤਾਬ ਦਓ। 

ਇਹ ਵੀ ਪੜ੍ਹੋ : Delhi Police ਨੇ ਗੈਂਗਸਟਰ ਬੌਬੀ ਕਬੂਤਰ ਨੂੰ ਗੁਰੂਗ੍ਰਾਮ ਤੋਂ ਕੀਤਾ ਗ੍ਰਿਫ਼ਤਾਰ, ਮੂਸੇਵਾਲਾ ਦੇ ਕਤਲ ਲਈ ਕੀਤੀ ਸੀ ਰੇਕੀ

Related Post