ਡਾ. ਸਤੀਸ਼ ਕੁਮਾਰ ਵਰਮਾ ਨੂੰ ਦਿੱਤਾ ਗਿਆ ਭੂਸ਼ਨ ਧਿਆਨਪੁਰੀ ਯਾਦਗਾਰੀ ਅਵਾਰਡ

ਇਸ ਉਪਰੰਤ ਉੱਘੇ ਪੱਤਰਕਾਰ ਤੇ ਰੰਗਕਰਮੀ ਪ੍ਰੀਤਮ ਰੁਪਾਲ ਨੇ ਡਾ. ਵਰਮਾ ਨੂੰ ਬਹੁਪੱਖੀ ਪ੍ਰਤਿਭਾ ਦਾ ਮਾਲਕ ਕਿਹਾ ਤੇ ਉਹਨਾਂ ਨੂੰ ਪਿੰਡਾਂ ਵਾਲ਼ਿਆਂ ਦਾ ਹਤੈਸ਼ੀ ਦੱਸਿਆ। ਅਗਲੇ ਬੁਲਾਰਿਆਂ ਵਿਚ ਉੱਘੇ ਕਵੀ ਹਰਵਿੰਦਰ ਸਿੰਘ ਨੇ ਕਿਹਾ ਕਿ ਡਾ. ਵਰਮਾ ਨੂੰ ਵਾਰਤਕ ਦੀ ਭਾਸ਼ਾ ਬਾਰੇ ਪਤਾ, ਉਹਨਾਂ ਨੂੰ ਪਤਾ ਹੈ ਕਿ ਵਾਕ ਕਿਵੇਂ ਬਣਦਾ ਹੈ।

By  Aarti November 9th 2025 03:21 PM

Patiala News : ਸਵਪਨ ਫਾਉਂਡੇਸ਼ਨ ਪਟਿਆਲਾ (ਰਜਿ.) ਵੱਲੋਂ  ਟੀ. ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਦੇ ਸਹਿਯੋਗ ਨਾਲ ਤੀਜਾ ਭੂਸ਼ਨ ਧਿਆਨਪੁਰੀ ਯਾਦਗਾਰੀ, ਵਾਰਤਕ ਸਨਮਾਨ ਉੱਘੇ ਲੇਖਕ ਡਾ. ਸਤੀਸ਼ ਕੁਮਾਰ ਵਰਮਾ ਜੀ ਨੂੰ ਦਿੱਤਾ ਗਿਆ। ਇਸ ਮੌਕੇ ਭਾਰਤੀ ਸਾਹਿਤ ਅਕਾਦੇਮੀ ਵੱਲੋਂ 'ਯੁਵਾ ਸਹਿਤੀ' ਤਹਿਤ ਨੌਜਵਾਨ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ। ਸਭ ਤੋੱ ਪਹਿਲਾਂ ਸੰਦੀਪ ਜਸਵਾਲ ਨੇ ਸਾਰੇ ਆਏ ਮਹਿਮਾਨਾ ਦਾ ਸਵਾਗਤ ਕੀਤਾ।

ਇਸ ਉਪਰੰਤ  ਉੱਘੇ ਪੱਤਰਕਾਰ ਤੇ ਰੰਗਕਰਮੀ ਪ੍ਰੀਤਮ ਰੁਪਾਲ ਨੇ ਡਾ. ਵਰਮਾ ਨੂੰ ਬਹੁਪੱਖੀ ਪ੍ਰਤਿਭਾ ਦਾ ਮਾਲਕ ਕਿਹਾ ਤੇ ਉਹਨਾਂ ਨੂੰ ਪਿੰਡਾਂ ਵਾਲ਼ਿਆਂ ਦਾ ਹਤੈਸ਼ੀ ਦੱਸਿਆ। ਅਗਲੇ ਬੁਲਾਰਿਆਂ ਵਿਚ ਉੱਘੇ ਕਵੀ ਹਰਵਿੰਦਰ ਸਿੰਘ ਨੇ ਕਿਹਾ ਕਿ ਡਾ. ਵਰਮਾ ਨੂੰ ਵਾਰਤਕ ਦੀ ਭਾਸ਼ਾ ਬਾਰੇ ਪਤਾ, ਉਹਨਾਂ ਨੂੰ ਪਤਾ ਹੈ ਕਿ ਵਾਕ ਕਿਵੇਂ ਬਣਦਾ ਹੈ। ਇਸ ਤੋਂ ਬਾਅਦ ਉੱਘੇ ਰੰਗਕਰਮੀ ਸੰਜੀਵਨ ਸਿੰਘ ਨੇ  ਵਰਮਾ ਜੀ  ਨਾਲ ਨਿੱਜੀ ਸੰਬੰਧਾ ਬਾਰੇ ਦੱਸਦੇ ਹੋਏ ਉਹਨਾਂ ਨੂੰ ਨਿੱਘਾ ਬੰਦਾ ਕਿਹਾ। ਇਸ ਉਪਰੰਤ ਡਾ. ਵਰਮਾ ਦਾ ਫੁਲਕਾਰੀ ਸਨਮਾਨ ਤੇ ਇੱਕ ਹਜ਼ਾਰ ਨਕਦ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ।

ਪ੍ਰਧਾਨਗੀ ਮੰਡਲ ਵਿੱਚੋਂ ਬੋਲਦਿਆਂ ਕਹਾਣੀਕਾਰ ਬਲੀਜੀਤ ਨੇ ਕਿਹਾ ਕਿ ਇਹ ਇਹ  ਸਨਮਾਨ ਪਹਿਲਾਂ ਵੀ ਵਧੀਆ ਸਹਿਤਕਾਰਾਂ ਨੂੰ ਦਿੱਤੇ ਗਏ ਤੇ ਅਗਾਂਹ ਵੀ ਦਿੱਤੇ ਜਾਂਦੇ ਰਹਿਣਗੇ। ਉੱਘੇ ਲੇਖਕ ਤੇ ਅਨੁਵਾਦਕ ਜੰਗ ਬਹਾਦੁਰ ਗੋਇਲ ਨੇ ਡਾ. ਵਰਮਾ ਨੂੰ ਹਰਫਨਮੌਲਾ ਸਾਹਿਤਕਾਰ ਦੱਸਦੇ ਹੋਏ ਚਾਨਣਮੁਨਾਰਾ ਕਿਹਾ। ਦਿੱਲੀ ਤੋਂ ਖਾਸ ਤੌਰ 'ਤੇ ਆਏ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਉੱਘੇ ਕਵੀ, ਆਲੋਚਕ ਤੇ ਚਿੰਤਕ ਡਾ. ਵਨੀਤਾ ਨੇ ਆਪਣੀ ਗੱਲ ਕਹਿੰਦੇ ਹੋਏ ਕਿਹਾ ਕਿ ਇਹਨਾਂ ਨੇ ਹਰ ਵਿਧਾ 'ਤੇ ਸਾਹਿਤਕ ਕਾਰਜ ਕਰਕੇ ਇਕ ਰਾਹ ਦਸੇਰੇ ਦਾ ਕੰਮ ਕੀਤਾ ਤੇ ਉਹਨਾਂ ਨੇ ਡਾ. ਸਤੀਸ਼ ਦੇ ਨੈਨੋ ਨਾਟਕਾਂ ਬਾਰੇ ਵੀ ਗੱਲ ਕੀਤੀ।

ਆਖ਼ਰ ਵਿਚ ਪ੍ਰਧਾਨਗੀ ਭਾਸ਼ਨ ਦਿੰਦਿਆਂ ਉੱਘੇ ਕਵੀ, ਨਾਵਲਕਾਰ, ਆਲੋਚਕ ਡਾ. ਮਨਮੋਹਨ ਨੇ ਕਿਹਾ ਕਿ ਮੈਂ ਡਾ. ਵਰਮਾ ਨੂੰ ਉਹਨਾਂ ਦੀਆਂ ਕਿਤਾਬਾਂ ਰਾਹੀਂ ਜ਼ਿਆਦਾ ਜਾਣਿਆ ਹੈ। ਉਹਨਾਂ ਕਿਹਾ ਕਿ ਡ. ਵਰਮਾ ਜਿਸ ਪਾਏ ਦੇ ਲੇਖਕ ਨੇ ਇਹਨਾਂ ਨੂੰ ਬਹੁਤ ਕੁਝ ਬਹੁਤ ਪਹਿਲਾਂ ਮਿਲ ਜਾਣਾ ਚਾਹੀਦਾ ਸੀ। ਉਹਨਾਂ ਨੇ ਡਾ. ਵਰਮਾ ਦੀ ਵਾਰਤਕ ਦੀ ਵਾਕ ਬਣਤਰ ਦੀ ਤਾਰੀਫ਼ ਕੀਤੀ।

ਸਮਾਗਮ ਦੇ ਅਗਲੇ ਦੌਰ ਵਿਚ ਭਾਰਤੀ ਸਾਹਿਤ ਅਕਾਦਮੀ ਵੱਲੋਂ 'ਯੁਵਾ ਸਹਿਤੀ' ਤਹਿਤ ਨੌਜਵਾਨ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸੰਧੂ ਗਗਨ ਨੇ ਆਪਣੀ ਕਵਿਤਾ ਰੁੱਖ ਤੇ ਘਰ, ਚੋਰੀ ਦੀ ਕਵਿਤਾ ਆਦਿ ਸੁਣਾ ਕੇ ਭਰਪੂਰ ਦਾਦ ਖੱਟੀ। ਇਸ ਉਪਰੰਤ ਚੰਡੀਗੜ੍ਹ ਵਾਸੀ ਹਿੰਦੀ ਸ਼ਾਇਰਾ ਬਬੀਤਾ ਕਪੂਰ ਨੇ ਆਪਣੀ ਗ਼ਜ਼ਲ 'ਹਰ ਦਿਨ ਕੀਮਤ ਘਟਦੀ ਬੜ੍ਹਤੀ ਰਹਿਤੀ ਯਹ ਮੈਂ ਹੂੰ ਯਾ ਮੁਝ ਮੇਂ ਬਾਜ਼ਾਰ ਕੋਈ' ਸੁਣਾਕੇ ਕਵੀ ਦਰਬਾਰ ਨੂੰ ਦੋ ਭਾਸ਼ਾਈ ਬਣਾ ਦਿੱਤਾ। ਨਵਾਂ ਸ਼ਹਿਰ ਤੋਂ ਆਏ ਸ਼ਾਇਰ ਅਨੀ ਕਾਠਗੜ੍ਹ ਨੇ ਪਰਿੰਦੇ ਪਾਲਤੂ ਜੈਸੇ ਉਡਾਏ... ਹਰਾ ਜੰਗਲ ਮਿਟਾ ਆਦਿ ਵਧੀਆਂ ਸ਼ਿਅਰਾਂ ਤੇ ਪੇਸ਼ਕਾਰੀ ਨਾਲ ਸਰੋਤਿਆਂ ਦਾ ਮਨ ਮੋਹਿਆ। ਰਾਮਪੁਰ ਤੋਂ ਆਏ  ਸ਼ਾਇਰ ਅਮਰਿੰਦਰ ਸੋਹਲ ਨੇ 'ਹਾਲੇ ਨਾ ਖ਼ੁਦ ਨੂੰ ਦੇਖ ਹੁੰਦਾ ਨਾ ਆਪਣੇ ਖਾਬ ਵੀ, ਦਿਨ ਬਦਲਣਗੇ ਜਦ ਦੇਖ ਲਾਂਗੇ ਦੁੱਲੇ ਦੀ ਢਾਬ ਵੀ'

ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿੱਚੋਂ ਸਭ ਤੋ ਪਹਿਲਾਂ ਬੋਲਦਿਆਂ ਕਹਾਣੀਕਾਰ, ਅਨੁਵਾਦਕ ਸੁਭਾਸ਼ ਭਾਸਕਰ ਨੇ ਅੱਜ ਦੇ ਕਵੀ ਦਰਬਾਰ ਨੂੰ ਕਾਮਯਾਬ ਦੱਸਿਆ ਤੇ ਉਹਨਾਂ ਆਪਣੀ ਕਵਿਤਾ ਵੀ ਸੁਣਾਈ। ਸ਼ਾਇਰ ਰਮਨ ਸੰਧੂ ਆਪਣੇ ਸ਼ਿਅਰ 'ਖੁਦਾ  ਤੋਂ ਮਖ਼ਮਲੀ ਰਾਹ ਲੈਣ ਦੀ ਜ਼ਿੱਦ ਹੀ ਨਹੀਂ ਕਰਦ, ਇਹ ਕੈਸਾ ਸ਼ਖਸ ਹੈ ਕੰਢਿਆਂ 'ਤੇ ਤੁਰਦਾ ਸੀ ਨਹੀਂ ਕਰਦਾ'  ਆਦਿ ਸੁਣਾਏ ਤੇ ਖੂਬ ਤਾੜੀਆਂ ਵੱਜੀਆਂ।

ਆਖ਼ਰ ਵਿਚ ਉੱਘੇ ਸ਼ਾਇਰ ਐੱਸ. ਨਸੀਮ ਨੇ ਸਮਾਗਮ ਨੂੰ ਤੇ ਆਪਣੇ ਸ਼ਿਅਰ ਭਟਕਣ ਦਾ ਸ਼ੌਕ ਨਹੀਂ ਮਜ਼ਬੂਰੀ ਹੈ, ਸ਼ਾਇਦ ਉਸ ਦੀ ਨਾਭੀ ਵਿਚ ਕਸਤੂਰੀ ਹੈ'। ਇਸ ਸਮਾਗਮ ਦਾ ਸੰਚਾਲਨ ਸਵਪਨ ਫਾਉਂਡੇਸ਼ਨ ਦੇ ਜਨਰਲ ਸਕੱਤਰ ਜਗਦੀਪ ਸਿੱਧੂ ਨੇ ਬਾਖ਼ੂਬੀ ਕੀਤਾ। ਪ੍ਰਧਾਨ ਡਾ. ਕੁਲਪਿੰਦਰ ਸ਼ਰਮਾ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਡਾ. ਸੁਰਿੰਦਰ ਗਿੱਲ, ਕੇਵਲਜੀਤ ਪਾਲ ਅਜਨਬੀ, ਸੁਖਵਿੰਦਰ ਸਿੱਧੂ, ਭੁਪਿੰਦਰ ਸਿੰਘ ਮਾਨ, ਮੰਦਰ ਗਿੱਲ, ਹਰਬੰਸ ਕੌਰ ਗਿੱਲ, ਗੁਰਦੇਵ ਗਿੱਲ, ਗੁਲ ਚੌਹਾਨ, ਪਵਨਦੀਪ, ਦਵਿੰਦਰ ਸਿੰਘ ਬੋਹਾ, ਵਰਿੰਦਰ ਸਿੰਘ ਆਦਿ ਨੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ : Raja Warring Controversty : ਮੁੜ ਵਿਵਾਦਾਂ ’ਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਸਿੱਖ ਬੱਚਿਆਂ ਦੇ ਜੂੜਿਆਂ 'ਤੇ ਮਜ਼ਾਕੀਆ ਟਿੱਪਣੀ ਦੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਨਿੰਦਾ

Related Post