America Nuclear Testing : 30 ਸਾਲਾਂ ਬਾਅਦ ਫਿਰ ਤੋਂ ਕਰੇਗਾ ਪ੍ਰਮਾਣੂ ਪ੍ਰੀਖਣ, ਟਰੰਪ ਨੇ ਕਿਉਂ ਲਿਆ ਇਹ ਫੈਸਲਾ ?
America Nuclear Testing : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਇੱਕ ਵੱਡਾ ਐਲਾਨ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਅਮਰੀਕਾ ਵੀ ਆਪਣੇ ਪ੍ਰਮਾਣੂ ਹਥਿਆਰਾਂ ਦੇ ਪ੍ਰੀਖਣ ਪ੍ਰੋਗਰਾਮ ਨੂੰ ਤੇਜ਼ ਕਰੇਗਾ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਰੂਸ ਨੇ ਹਾਲ ਹੀ ਵਿੱਚ ਇੱਕ ਪ੍ਰਮਾਣੂ-ਸੰਚਾਲਿਤ ਅੰਡਰਵਾਟਰ ਡਰੋਨ ਅਤੇ ਇੱਕ ਪ੍ਰਮਾਣੂ-ਸਮਰੱਥ ਕਰੂਜ਼ ਮਿਜ਼ਾਈਲ ਦੇ ਸਫਲ ਪ੍ਰੀਖਣਾਂ ਦਾ ਦਾਅਵਾ ਕੀਤਾ ਹੈ
America Nuclear Testing : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਇੱਕ ਵੱਡਾ ਐਲਾਨ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਅਮਰੀਕਾ ਵੀ ਆਪਣੇ ਪ੍ਰਮਾਣੂ ਹਥਿਆਰਾਂ ਦੇ ਪ੍ਰੀਖਣ ਪ੍ਰੋਗਰਾਮ ਨੂੰ ਤੇਜ਼ ਕਰੇਗਾ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਰੂਸ ਨੇ ਹਾਲ ਹੀ ਵਿੱਚ ਇੱਕ ਪ੍ਰਮਾਣੂ-ਸੰਚਾਲਿਤ ਅੰਡਰਵਾਟਰ ਡਰੋਨ ਅਤੇ ਇੱਕ ਪ੍ਰਮਾਣੂ-ਸਮਰੱਥ ਕਰੂਜ਼ ਮਿਜ਼ਾਈਲ ਦੇ ਸਫਲ ਪ੍ਰੀਖਣਾਂ ਦਾ ਦਾਅਵਾ ਕੀਤਾ ਹੈ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਲਿਖਿਆ ਕਿ, "ਦੂਜੇ ਦੇਸ਼ਾਂ ਦੇ ਪ੍ਰੀਖਣ ਪ੍ਰੋਗਰਾਮਾਂ ਦੇ ਮੱਦੇਨਜ਼ਰ ਮੈਂ ਯੁੱਧ ਵਿਭਾਗ ਨੂੰ ਸਾਡੇ ਪ੍ਰਮਾਣੂ ਹਥਿਆਰਾਂ ਦੀ ਉਸੇ ਪੱਧਰ 'ਤੇ ਜਾਂਚ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਪ੍ਰਕਿਰਿਆ ਤੁਰੰਤ ਸ਼ੁਰੂ ਹੋਵੇਗੀ। ਟਰੰਪ ਦੇ ਬਿਆਨ ਨੇ ਨਵੀਂ ਅੰਤਰਰਾਸ਼ਟਰੀ ਚਿੰਤਾ ਪੈਦਾ ਕਰ ਦਿੱਤੀ ਹੈ, ਕਿਉਂਕਿ ਇਸ ਕਦਮ ਨੂੰ ਵਿਸ਼ਵਵਿਆਪੀ ਪ੍ਰਮਾਣੂ ਨਿਸ਼ਸਤਰੀਕਰਨ ਵੱਲ ਯਤਨਾਂ ਦੇ ਉਲਟ ਦੇਖਿਆ ਜਾ ਰਿਹਾ ਹੈ।
ਦਰਅਸਲ 'ਚ ਟਰੰਪ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਰੂਸ ਅਤੇ ਚੀਨ ਜਲਦੀ ਹੀ ਅਮਰੀਕਾ ਦੀ ਬਰਾਬਰੀ ਕਰ ਲੈਣਗੇ ਕਿਉਂਕਿ ਅਮਰੀਕਾ ਇਸ ਸਮੇਂ ਦੁਨੀਆ ਵਿੱਚ ਸਭ ਤੋਂ ਵੱਧ ਪ੍ਰਮਾਣੂ ਹਥਿਆਰ ਰੱਖਦਾ ਹਨ। ਟਰੰਪ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ, "ਸੰਯੁਕਤ ਰਾਜ ਅਮਰੀਕਾ ਕੋਲ ਕਿਸੇ ਵੀ ਹੋਰ ਦੇਸ਼ ਨਾਲੋਂ ਜ਼ਿਆਦਾ ਪ੍ਰਮਾਣੂ ਹਥਿਆਰ ਹਨ। ਇਹ ਸਭ ਮੇਰੇ ਪਹਿਲੇ ਕਾਰਜਕਾਲ ਦੌਰਾਨ ਸੰਭਵ ਹੋਇਆ ਸੀ, ਜਿਸ ਵਿੱਚ ਮੌਜੂਦਾ ਹਥਿਆਰਾਂ ਦਾ ਪੂਰਾ ਅਪਗ੍ਰੇਡ ਸ਼ਾਮਲ ਹੈ।
ਉਨ੍ਹਾਂ ਦੀ ਵਿਨਾਸ਼ਕਾਰੀ ਸ਼ਕਤੀ ਦੇ ਕਾਰਨ ,ਮੈਨੂੰ ਅਜਿਹਾ ਕਰਨਾ ਬੁਰਾ ਲੱਗਦਾ ਸੀ ਪਰ ਮੇਰੇ ਕੋਲ ਕੋਈ ਵਿਕਲਪ ਨਹੀਂ ਸੀ! ਰੂਸ ਦੂਜੇ ਸਥਾਨ 'ਤੇ ਹੈ ਅਤੇ ਚੀਨ ਕਾਫੀ ਦੂਰ ਤੀਜੇ ਸਥਾਨ 'ਤੇ ਹੈ ਪਰ ਅਸੀਂ ਅਗਲੇ ਪੰਜ ਸਾਲਾਂ ਵਿੱਚ ਬਰਾਬਰੀ 'ਤੇ ਆ ਜਾਵਾਂਗੇ। ਦੂਜੇ ਦੇਸ਼ਾਂ ਦੇ ਟੈਸਟਿੰਗ ਪ੍ਰੋਗਰਾਮਾਂ ਦੇ ਕਾਰਨ ਮੈਂ ਯੁੱਧ ਵਿਭਾਗ ਨੂੰ ਸਾਡੇ ਪ੍ਰਮਾਣੂ ਹਥਿਆਰਾਂ ਦੇ ਇਸੇ ਤਰ੍ਹਾਂ ਦੇ ਟੈਸਟਿੰਗ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਪ੍ਰਕਿਰਿਆ ਤੁਰੰਤ ਸ਼ੁਰੂ ਹੋਵੇਗੀ। ਇਸ ਮਾਮਲੇ ਵੱਲ ਧਿਆਨ ਦੇਣ ਲਈ ਧੰਨਵਾਦ!
ਰੂਸ ਅਤੇ ਚੀਨ ਤੋਂ ਚੁਣੌਤੀਆਂ
ਹਾਲ ਹੀ ਦੇ ਹਫ਼ਤਿਆਂ ਵਿੱਚ ਰੂਸ ਨੇ ਆਪਣੇ ਅਖੌਤੀ "ਪ੍ਰਮਾਣੂ ਸੁਪਰਵੇਪਨ" ਦੇ ਟੈਸਟਿੰਗ ਨੂੰ ਤੇਜ਼ ਕੀਤਾ ਹੈ। ਇਨ੍ਹਾਂ ਵਿੱਚ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਨੂੰ ਬੇਅਸਰ ਕਰਨ ਦੇ ਸਮਰੱਥ ਉੱਨਤ ਹਥਿਆਰ ਸ਼ਾਮਲ ਹਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦਾਅਵਾ ਕੀਤਾ ਕਿ ਇਹ ਟੈਸਟ "ਰੂਸ ਦੀ ਸੁਰੱਖਿਆ ਲਈ ਜ਼ਰੂਰੀ" ਸਨ। ਟਰੰਪ ਨੇ ਇਹ ਕਹਿ ਕੇ ਜਵਾਬ ਦਿੱਤਾ ਕਿ ਪੁਤਿਨ ਦਾ ਹਾਲੀਆ ਮਿਜ਼ਾਈਲ ਟੈਸਟ "ਉਚਿਤ ਨਹੀਂ" ਸੀ ਅਤੇ ਉਸਨੂੰ "ਯੁੱਧ ਨੂੰ ਖਤਮ ਕਰਨ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।"
ਯੂਕਰੇਨ ਯੁੱਧ ਗੱਲਬਾਤ 'ਤੇ ਪ੍ਰਭਾਵ
ਟਰੰਪ ਪ੍ਰਸ਼ਾਸਨ ਯੂਕਰੇਨ ਵਿੱਚ ਯੁੱਧ ਖਤਮ ਕਰਨ ਲਈ ਜੰਗਬੰਦੀ ਗੱਲਬਾਤ ਨੂੰ ਸੁਵਿਧਾਜਨਕ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਹੁਣ ਤੱਕ ਅਸਫਲ ਰਿਹਾ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਰੂਸ ਦੁਆਰਾ ਕੀਤੇ ਗਏ ਇਹ ਨਵੇਂ ਹਥਿਆਰਾਂ ਦੇ ਟੈਸਟ ਅਤੇ ਅਮਰੀਕਾ ਦੇ ਜਵਾਬੀ ਉਪਾਅ ਸ਼ਾਂਤੀ ਯਤਨਾਂ ਨੂੰ ਗੰਭੀਰਤਾ ਨਾਲ ਕਮਜ਼ੋਰ ਕਰ ਸਕਦੇ ਹਨ।
ਚੀਨ ਨਾਲ ਮੁਲਾਕਾਤ ਤੋਂ ਪਹਿਲਾਂ ਬਿਆਨ
ਟਰੰਪ ਨੇ ਇਹ ਐਲਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨ ਤੋਂ ਕੁਝ ਘੰਟੇ ਪਹਿਲਾਂ ਕੀਤਾ। ਇਸ ਮੁਲਾਕਾਤ ਵਿੱਚ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਵਧ ਰਹੇ ਪ੍ਰਮਾਣੂ ਤਣਾਅ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ 'ਤੇ ਕੇਂਦ੍ਰਿਤ ਹੋਣ ਦੀ ਉਮੀਦ ਹੈ। ਟਰੰਪ ਨੇ ਪਹਿਲਾਂ ਦੋਵਾਂ ਦੇਸ਼ਾਂ ਦੇ ਪ੍ਰਮਾਣੂ ਹਥਿਆਰਾਂ ਦੇ ਭੰਡਾਰ ਨੂੰ ਘਟਾਉਣ ਲਈ ਚੀਨ ਨਾਲ ਇੱਕ ਨਵੀਂ ਪ੍ਰਮਾਣੂ ਸੰਧੀ 'ਤੇ ਗੱਲਬਾਤ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਪ੍ਰਮਾਣੂ ਨੀਤੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਅਮਰੀਕਾ ਸੱਚਮੁੱਚ ਟੈਸਟ ਕਰਦਾ ਹੈ ਤਾਂ ਇਹ 1992 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਜਦੋਂ ਵਾਸ਼ਿੰਗਟਨ ਨੇ ਰਸਮੀ ਤੌਰ 'ਤੇ ਪ੍ਰਮਾਣੂ ਟੈਸਟ ਕੀਤਾ ਹੈ।