ਚੋਰ ਹੈ ਪਰ ਦਿਲ ਦਾ ਮਾੜਾ ਨਹੀਂ! ਹਨੂੰਮਾਨ ਚਾਲੀਸਾ ਦਾ ਪਾਠ ਕਰ 10 ਰੁਪਏ ਕੀਤੇ ਦਾਨ ਤੇ ਚੁਰਾ ਲੈ ਗਿਆ 5 ਹਜ਼ਾਰ ਰੁਪਏ
ਹਰਿਆਣਾ ਦੇ ਰੇਵਾੜੀ ਜ਼ਿਲੇ ਦੇ ਇਕ ਹਨੂੰਮਾਨ ਮੰਦਰ 'ਚ ਅਨੋਖੀ ਚੋਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ। ਜਦੋਂ ਪੁਲਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਤਾਂ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ। ਚੋਰ ਹਨੂੰਮਾਨ ਚਾਲੀਸਾ ਦਾ ਪਾਠ ਕਰਦੇ ਹੋਏ 10 ਰੁਪਏ ਭਗਵਾਨ ਦੇ ਚਰਨਾਂ 'ਚ ਚੜ੍ਹਾਉਣ ਤੋਂ ਪਹਿਲਾਂ ਦਾਨ ਰਾਸ਼ੀ ਨੂੰ ਤੋੜ ਕੇ 5 ਹਜ਼ਾਰ ਰੁਪਏ ਚੋਰੀ ਕਰਕੇ ਉਥੋਂ ਭੱਜ ਗਿਆ।
Haryana News: ਹਨੂੰਮਾਨ ਮੰਦਰ ਦੀ ਦਾਨ ਪੇਟੀ ਦਾ ਤਾਲਾ ਤੋੜ 5 ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋਣ ਤੋਂ ਪਹਿਲਾਂ ਚੋਰ ਨੇ ਪੂਜਾ ਅਰਚਨਾ ਕੀਤੀ ਅਤੇ 10 ਰੁਪਏ ਦਾ ਨੋਟ ਵੀ ਭਗਵਾਨ ਹਨੂੰਮਾਨ ਦੇ ਚਰਨਾਂ ਵਿੱਚ ਅਰਪਿਤ ਕੀਤਾ। ਧਾਰੂਹੇੜਾ ਕਸਬੇ ਦੇ ਮੰਦਰ ਵਿੱਚ ਵਾਪਰੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਵੀਡੀਓ 'ਚ ਚੋਰ ਸਭ ਤੋਂ ਪਹਿਲਾਂ ਹਨੂੰਮਾਨ ਮੰਦਰ ਦੇ ਪਾਵਨ ਅਸਥਾਨ 'ਤੇ ਜਾਂਦੇ ਹੋਏ ਨਜ਼ਰ ਆ ਰਿਹਾ ਹੈ।
ਜਿਵੇਂ ਹੀ ਸ਼ਰਧਾਲੂ ਆਉਂਦੇ ਹਨ ਅਤੇ ਪੂਜਾ ਕਰਦੇ ਹਨ, ਚੋਰ ਹੇਠਾਂ ਬੈਠ ਜਾਂਦਾ ਹੈ ਅਤੇ ਲਗਭਗ 10 ਮਿੰਟ ਲਈ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਕਰਦਾ ਦਿਖਾਈ ਦਿੰਦਾ ਹੈ। ਉਹ ਪੁਜਾਰੀ ਦੀ ਹਜ਼ੂਰੀ ਵਿੱਚ 10 ਰੁਪਏ ਵੀ ਪ੍ਰਭੂ ਦੇ ਚਰਨਾਂ ਵਿੱਚ ਭੇਟ ਕਰਦਾ ਹੈ। ਜਦੋਂ ਪਾਵਨ ਅਸਥਾਨ ਦੇ ਆਲੇ-ਦੁਆਲੇ ਕੋਈ ਨਹੀਂ ਰਹਿੰਦਾ ਤਾਂ ਚੋਰ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਦਾਨ ਪੇਟੀ ਦੇ ਤਾਲੇ ਨੂੰ ਤੋੜ ਕੇ ਉਸ ਵਿਚੋਂ 5,000 ਰੁਪਏ ਲੈ ਭੱਜ ਜਾਂਦਾ ਹੈ।

ਉੱਥੇ ਹੀ ਪੁਜਾਰੀ ਜਿਸ ਨੂੰ ਇਸ ਗੱਲ ਦਾ ਪਤਾ ਤੱਕ ਨਹੀਂ ਚਲਦਾ ਕਿ ਚੋਰੀ ਹੋ ਗਈ ਹੈ, ਉਸੇ ਰਾਤ ਮੰਦਰ ਦੇ ਦਰਵਾਜ਼ੇ ਨੂੰ ਤਾਲਾ ਲਗਾ ਕੇ ਘਰ ਚਲਾ ਜਾਂਦਾ ਹੈ। ਅਗਲੀ ਸਵੇਰ ਜਦੋਂ ਉਹ ਵਾਪਸ ਆਉਂਦਾ ਹੈ ਤਾਂ ਉਸਨੂੰ ਦਾਨ ਪੇਟੀ ਦਾ ਤਾਲਾ ਟੁੱਟਿਆ ਹੋਇਆ ਮਿਲਦਾ ਹੈ।
ਜਦੋਂ ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਚੋਰ ਚੋਰੀ ਨੂੰ ਅੰਜਾਮ ਦੇਣ ਤੋਂ ਪਹਿਲਾਂ ਹਨੂੰਮਾਨ ਚਾਲੀਸਾ ਦਾ ਪਾਠ ਕਰਦੇ ਅਤੇ ਭਗਵਾਨ ਦੇ ਚਰਨਾਂ 'ਚ ਪੈਸੇ ਚੜ੍ਹਾਉਂਦੇ ਹੋਏ ਨਜ਼ਰ ਆਇਆ। ਪੁਲਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਹੋਰ ਖ਼ਬਰਾਂ ਪੜ੍ਹੋ:
- ਚਿਤਕਾਰਾ ਯੂਨੀਵਰਸਿਟੀ ‘ਚ ਪਾਣੀ ‘ਚ ਡੁੱਬਣ ਕਾਰਨ ਇੱਕ ਨੌਜਵਾਨ ਦੀ ਮੌਤ
- 'ਕਿਸੇ ਵੀ ਧਰਮ 'ਚ ਭਰੋਸਾ ਨਹੀਂ ਰੱਖਦਾ'; OMG 2 ਦੇ ਟ੍ਰੇਲਰ ਰਿਲੀਜ਼ ਵਿਚਕਾਰ ਅਕਸ਼ੇ ਦਾ ਪੁਰਾਣਾ ਬਿਆਨ ਵਾਇਰਲ
- ਮਾਂ ਨੇ ਪੈਰੀ ਪੈ ਵਿਆਹ ਤੋਂ ਕੀਤਾ ਮਨ੍ਹਾਂ ਪਰ ਨਾ ਮੰਨੀ ਸੀ ਅਦਾਕਾਰਾ; ਹੁਣ ਖੁਲ੍ਹ ਕੇ ਬਿਆਨ ਕੀਤਾ ਦਰਦ
- UAE: ਅਮੀਰ ਸ਼ੇਖ ਦਾ ਦਿਖਾਵਾ ਕਰਨਾ ਪਿਆ ਮਹਿੰਗਾ; ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਦਬੋਚਿਆ