Donker tortured youth : ਡੌਂਕਰ ਵੱਲੋਂ ਨੌਜਵਾਨਾਂ ’ਤੇ ਢਾਹਿਆ ਤਸ਼ੱਦਦ; ਸਿੱਧਾ ਅਮਰੀਕਾ ਭੇਜਣ ਲਈ ਏਜੰਟ ਨੂੰ ਦਿੱਤੇ ਸੀ 28 ਲੱਖ ਰੁਪਏ
ਮਿਲੀ ਜਾਣਕਾਰੀ ਮੁਤਾਬਿਕ ਪੀੜਤ 25 ਸਾਲਾਂ ਬਲਵਿੰਦਰ ਸਿੰਘ ਕਪੂਰਥਲਾ ਦਾ ਰਹਿਣ ਵਾਲਾ ਹੈ। ਜਿਸ ਨੂੰ ਸਿੱਧਾ ਅਮਰੀਕਾ ਭੇਜਣ ਲਈ ਏਜੰਟ ਨੂੰ 28 ਲੱਖ ਰੁਪਏ ਦਿੱਤੇ ਸਨ।
Donker tortured youth : ਬੇਸ਼ੱਕ ਅਮਰੀਕਾ, ਕੈਨੇਡਾ ਵੱਲੋਂ ਵਿਦੇਸ਼ੀ ਨੌਜਵਾਨਾਂ ਨੂੰ ਲੈ ਕੇ ਆਪਣੇ ਨਿਯਮਾਂ ’ਚ ਸਖਤ ਕੀਤੀ ਗਈ ਹੈ। ਪਰ ਇਸਦੇ ਬਾਵਜੁਦ ਵੀ ਨੌਜਵਾਨ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ। ਇਸ ਸਬੰਧੀ ਇੱਕ ਵੀਡੀਓ ਸਾਹਮਣੇ ਆਈ ਹੈ। ਜਿਸ ’ਚ ਡੌਂਕਰ ਵੱਲੋਂ ਨੌਜਵਾਨਾਂ ’ਤੇ ਤਸ਼ੱਦਦ ਢਾਹਿਆ ਗਿਆ। ਇਸ ਸਬੰਧੀ ਡੌਂਕਰਾਂ ਦੀ ਕੈਦ ’ਚੋਂ ਬਚ ਕੇ ਨਿਕਲੇ ਨੌਜਵਾਨ ਨੇ ਵੀਡੀਓ ਸ਼ੇਅਰ ਕੀਤੀਆਂ ਹਨ।
ਦੱਸ ਦਈਏ ਕਿ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੀ ਇਹ ਭਿਆਨਕ ਕਹਾਣੀ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਪੰਜ ਨੌਜਵਾਨ - ਚਾਰ ਪੰਜਾਬ ਦੇ ਅਤੇ ਇੱਕ ਹਰਿਆਣਾ ਦਾ ਡੌਂਕੀ ਰਾਹੀਂ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਕੋਲੰਬੀਆ ਵਿੱਚ ਮਨੁੱਖੀ ਤਸਕਰਾਂ ਦੇ ਹੱਥੋਂ ਬੇਰਹਿਮੀ ਨਾਲ ਤਸ਼ੱਦਦ ਦਾ ਸ਼ਿਕਾਰ ਹੋ ਗਏ।
ਮਿਲੀ ਜਾਣਕਾਰੀ ਮੁਤਾਬਿਕ ਪੀੜਤ 25 ਸਾਲਾਂ ਬਲਵਿੰਦਰ ਸਿੰਘ ਕਪੂਰਥਲਾ ਦਾ ਰਹਿਣ ਵਾਲਾ ਹੈ। ਜਿਸ ਨੂੰ ਸਿੱਧਾ ਅਮਰੀਕਾ ਭੇਜਣ ਲਈ ਏਜੰਟ ਨੂੰ 28 ਲੱਖ ਰੁਪਏ ਦਿੱਤੇ ਸਨ। ਪੰਜ ਮਹੀਨੇ ਏਜੰਟਾਂ ਦੀ ਕੈਦ ’ਚ ਰਹਿ ਕੇ ਬਲਵਿੰਦਰ ਨੇ ਤਸ਼ੱਦਦ ਝੱਲਿਆ। ਜੋ ਕਿ ਡੌਂਕਰਾਂ ਵੱਲੋਂ ਢਾਹਿਆ ਗਿਆ।
ਬਲਵਿੰਦਰ ਸਿੰਘ ਪਿਛਲੇ ਸਾਲ ਜੁਲਾਈ ਮਹੀਨੇ ’ਚ ਅਮਰੀਕਾ ਜਾਣ ਲਈ ਘਰੋਂ ਨਿਕਲਿਆ ਸੀ। ਦੱਸ ਦਈਏ ਕਿ ਬਲਵਿੰਦਰ ਸਿੰਘ ਏਜੰਟਾਂ ਦੇ ਚੰਗੂਲ ਤੋਂ ਬਹੁਤ ਹੀ ਮੁਸ਼ਕਿਲ ’ਚ ਨਿਕਲਿਆ ਅਤੇ ਏਜੰਟਾਂ ਨੇ ਉਸ ਨੂੰ ਗੋਲੀ ਮਾਰਨ ਦੇ ਹੁਕਮ ਵੀ ਦੇ ਦਿੱਤੇ ਸੀ। ਦੱਸ ਦਈਏ ਕਿ ਪਰਿਵਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਗਿਆ ਹੈ।