Sangrur News : ਨਸ਼ੇੜੀ ਭਤੀਜੇ ਨੇ ਤੇਜ਼ਧਾਰ ਹਥਿਆਰ ਨਾਲ ਅਪਾਹਜ ਚਾਚੇ ਤੇ ਕੀਤਾ ਹਮਲਾ, ਇਲਾਜ ਦੌਰਾਨ ਹੋਈ ਮੌਤ
Sangrur News : ਪੂਰੇ ਪੰਜਾਬ ਵਿਚ ਨਸ਼ਿਆਂ ਅਤੇ ਗੁੰਡਾਗਰਦੀ ਦਾ ਦੌਰ ਸ਼ਰੇਆਮ ਚੱਲ ਰਿਹਾ ਹੈ। ਹਰ ਪਾਸੇ ਚੋਰੀਆਂ, ਡਕੈਤੀ ਅਤੇ ਕਤਲੋਗਾਰਦ ਹੋ ਰਹੀ ਹੈ। ਨਸ਼ਿਆਂ ਦੀ ਵਗਦੀ ਨਦੀ ਵਿਚ ਨੌਜਵਾਨ ਲਗਾਤਾਰ ਗਰਕ ਹੁੰਦੇ ਜਾ ਰਹੇ ਹਨ ਅਤੇ ਆਪਣੀ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਲਈ ਗਲਤ ਕਦਮ ਚੁੱਕ ਰਹੇ ਹਨ। ਸੰਗਰੂਰ ਦੇ ਪਿੰਡ ਰਾਮਪੁਰਾ ਤੋਂ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਨਸ਼ੇੜੀ ਭਤੀਜੇ ਵਲੋਂ ਆਪਣੀ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਲਈ ਆਪਣੇ ਹੀ ਚਾਚੇ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਹੈ
Sangrur News : ਪੂਰੇ ਪੰਜਾਬ ਵਿਚ ਨਸ਼ਿਆਂ ਅਤੇ ਗੁੰਡਾਗਰਦੀ ਦਾ ਦੌਰ ਸ਼ਰੇਆਮ ਚੱਲ ਰਿਹਾ ਹੈ। ਹਰ ਪਾਸੇ ਚੋਰੀਆਂ, ਡਕੈਤੀ ਅਤੇ ਕਤਲੋਗਾਰਦ ਹੋ ਰਹੀ ਹੈ। ਨਸ਼ਿਆਂ ਦੀ ਵਗਦੀ ਨਦੀ ਵਿਚ ਨੌਜਵਾਨ ਲਗਾਤਾਰ ਗਰਕ ਹੁੰਦੇ ਜਾ ਰਹੇ ਹਨ ਅਤੇ ਆਪਣੀ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਲਈ ਗਲਤ ਕਦਮ ਚੁੱਕ ਰਹੇ ਹਨ। ਸੰਗਰੂਰ ਦੇ ਪਿੰਡ ਰਾਮਪੁਰਾ ਤੋਂ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਨਸ਼ੇੜੀ ਭਤੀਜੇ ਵਲੋਂ ਆਪਣੀ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਲਈ ਆਪਣੇ ਹੀ ਚਾਚੇ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਹੈ।
ਭਵਾਨੀਗੜ੍ਹ ਦੇ ਨੇੜਲੇ ਪਿੰਡ ਰਾਮਪੁਰਾ ਵਿੱਚ ਨਾਮੀ ਮਨੋਵਿਗਿਆਨ ਦੇ ਮਾਹਿਰ ਪਵਿੱਤਰ ਸਿੰਘ ਉਰਫ ਬਾਬਾ ਡੈੱਕ ਉੱਤੇ ਉਨ੍ਹਾਂ ਦੇ ਭਤੀਜੇ ਵੱਲੋਂ ਹਮਲਾ ਕੀਤਾ ਗਿਆ। ਗੰਭੀਰ ਜਖ਼ਮੀ ਹਾਲ ਵਿਚ ਪਵਿੱਤਰ ਸਿੰਘ ਨੂੰ ਮੌਕੇ 'ਤੇ ਹੀ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਜਿੱਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ। ਪਵਿੱਤਰ ਸਿੰਘ ਖੁਦ ਅਪਾਹਜ ਹੋਣ ਦੇ ਨਾਲ ਮਨੋਵਿਗਿਆਨ ਦੇ ਮਾਹਿਰ ਅਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਸ਼ਖਸ ਸਨ।
ਉਹਨਾਂ ਵੱਲੋਂ ਸਾਰੇ ਕੰਮਾਂ ਨੂੰ ਖੁਦ ਆਪਣੀ ਵ੍ਹੀਲ ਚੇਅਰ ਦਾ ਸਹਾਰਾ ਲੈ ਕੇ ਕੀਤਾ ਜਾਂਦਾ ਸੀ ਅਤੇ ਜਾਣਕਾਰੀ ਅਨੁਸਾਰ ਖੁਦ ਹੀ ਔਰਗੈਨਿਕ ਖੇਤੀ ਕਰਦੇ ਸਨ। ਜਿਸ ਭਤੀਜੇ ਵਲੋਂ ਉਹਨਾਂ 'ਤੇ ਕਾਤਲਾਨਾ ਹਮਲਾ ਕੀਤਾ ਗਿਆ ,ਉਹ ਨਸ਼ੇ ਦਾ ਆਦੀ ਸੀ ਅਤੇ ਪਵਿੱਤਰ ਸਿੰਘ ਦੇ ਵੱਡੇ ਭਰਾ ਹਰਕੀਰਤ ਸਿੰਘ ਦਾ ਬੇਟਾ ਸੀ, ਜੋ ਅਕਸਰ ਹੀ ਪਵਿੱਤਰ ਸਿੰਘ ਉਰਫ ਬਾਬਾ ਡੈਕ ਤੋਂ ਪੈਸੇ ਦੀ ਮੰਗ ਕਰਦਾ ਰਹਿਦਾ ਸੀ। ਪਵਿੱਤਰ ਸਿੰਘ ਨੂੰ ਲੋਕ ਜਿਆਦਾਤਰ ਬਾਬਾ ਡੈਕ ਦੇ ਨਾਮ ਨਾਲ ਹੀ ਜਾਣਦੇ ਸਨ ਅਤੇ ਉਹਨਾਂ ਦਾ ਇਲਾਕੇ ਵਿਚ ਹੀ ਨਹੀਂ ਪੂਰੇ ਪੰਜਾਬ ਵਿਚ ਨਾਮ ਬਣਿਆ ਹੋਇਆ ਸੀ।
ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਪਵਿੱਤਰ ਸਿੰਘ ਖੁਦ ਅਪਾਹਜ ਸਨ ਅਤੇ ਵ੍ਹੀਲਚੇਅਰ 'ਤੇ ਹੀ ਰਹਿੰਦੇ ਸਨ ਅਤੇ ਉਹ ਮਨੋਵਿਗਿਆਨ ਦੇ ਮਾਹਿਰ ਹੋਣ ਦੇ ਨਾਲ ਸਮਾਜ ਸੇਵੀ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਸਨ ਅਤੇ ਉਨਾਂ ਕੋਲ ਅਨੇਕਾਂ ਵੱਖ-ਵੱਖ ਥਾਵਾਂ ਤੋਂ ਬੱਚੇ ਮਨੋਵਿਗਿਆਨ ਦੀ ਸਿੱਖਿਆ ਹਾਸਿਲ ਕਰਨ ਲਈ ਆਉਂਦੇ ਸਨ। ਉਹਨਾਂ ਕਿਹਾ ਕਿ ਇਹ ਘਾਟਾ ਇਕੱਲੇ ਜ਼ਿਲ੍ਹਾ ਸੰਗਰੂਰ ਲਈ ਨਹੀਂ ਪੂਰੇ ਦੇਸ਼ ਵਿਦੇਸ਼ ਨੂੰ ਇਸ ਸ਼ਖਸ ਦੇ ਜਾਨ ਨਾਲ ਵੱਡਾ ਘਾਟਾ ਪਿਆ ਹੈ।
ਇਸ ਮੌਕੇ ਉਹਨਾਂ ਵੱਲੋਂ ਗੋਦ ਲਈ ਗਈ ਲੜਕੀ ਵਲੋਂ ਦੱਸਿਆ ਗਿਆ ਕਿ ਉਹ ਬਚਪਨ ਤੋਂ ਹੀ ਉਹਨਾਂ ਦੇ ਘਰ ਰਹਿੰਦੀ ਸੀ ਅਤੇ ਉਹਨਾਂ ਦਾ ਸੁਭਾਅ ਅਜਿਹਾ ਸੀ ਕਿ ਉਹਨਾਂ ਸਾਡੇ ਉੱਤੇ ਕਦੇ ਕੋਈ ਟੈਨਸ਼ਨ ਆਉਣ ਹੀ ਨਹੀਂ ਦਿੱਤੀ ਅਤੇ ਅੱਜ ਉਹਨਾਂ ਦੇ ਜਾਣ ਨਾਲ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਅਤੇ ਕਦੇ ਨਾ ਪੂਰੇ ਹੋਣ ਵਾਲਾ ਘਾਟਾ ਪਿਆ ਹੈ।