Drug Addicted Youth Dies : ਗੁਰੂ ਘਰ ਮੱਥਾ ਟੇਕਣ ਗਈ ਸੀ ਵਿਧਵਾ ਮਾਂ, ਪਿੱਛੋ ਜਵਾਨ ਪੁੱਤ ਨੇ ਲਾ ਲਿਆ ਚਿੱਟੇ ਦਾ ਟੀਕਾ, ਇੰਝ ਲੱਗਿਆ ਪਤਾ

ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸਮੀਰ ਦੀ ਚਹਿਲ ਪੱਤੀ ਦੇ ਵਸਨੀਕ 22 ਸਾਲਾਂ ਨੌਜਵਾਨ ਹੈਵਨਦੀਪ ਸਿੰਘ ਪੁੱਤਰ ਸਵਰਗੀ ਕੁਲਵੰਤ ਸਿੰਘ ਦੀ ਚਿੱਟੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ।

By  Aarti July 8th 2025 04:09 PM

Drug Addicted Youth Dies :  ਪੰਜਾਬ ਦੀ ਜਵਾਨੀ ਨਸ਼ੇ ਦੇ ਦਲਦਲ ’ਚ ਧਸਦੀ ਜਾ ਰਹੀ ਹੈ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸਮੀਰ ਤੋਂ ਸਾਹਮਣੇ ਆਇਆ ਹੈ। ਜਿੱਥੇ ਨਸ਼ੇ ਦੇ ਓਵਰਡੋਜ਼ ਦੇ ਚੱਲਦੇ ਇੱਕ 22 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਦਾ ਸਦਮਾ ਉਸਦੀ ਵਿਧਵਾ ਮਾਂ ਅਤੇ ਭੈਣ ਨੂੰ ਲੱਗਿਆ ਹੈ ਜਿਨ੍ਹਾਂ ਦਾ ਨੌਜਵਾਨ ਇਕਲੌਤਾ ਸਹਾਰਾ ਸੀ। 

ਚਿੱਟੇ ਕਾਰਨ ਨੌਜਵਾਨ ਦੀ ਮੌਤ

ਦੱਸ ਦਈਏ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸਮੀਰ ਦੀ ਚਹਿਲ ਪੱਤੀ ਦੇ ਵਸਨੀਕ 22 ਸਾਲਾਂ ਨੌਜਵਾਨ ਹੈਵਨਦੀਪ ਸਿੰਘ ਪੁੱਤਰ ਸਵਰਗੀ ਕੁਲਵੰਤ ਸਿੰਘ ਦੀ ਚਿੱਟੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ। ਦੱਸਿਆ ਜਾਂਦਾ ਕਿ ਹੈਵਨਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਕੁਝ ਸਾਲ ਪਹਿਲਾਂ ਉਸਦੇ ਪਿਤਾ ਦੀ ਵੀ ਮੌਤ ਹੋ ਗਈ ਸੀ। ਨੌਜਵਾਨ ਦੀ ਇੱਕ ਭੈਣ ਹੈ ਜੋ ਕਨੇਡਾ ਚ ਪੜਾਈ ਕਰ ਰਹੀ ਹੈ।

ਨਸ਼ਾ ਛੁਡਾਉ ਹਸਪਤਾਲ ’ਚ ਸੀ ਭਰਤੀ

ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨ ਲੰਬੇ ਸਮੇਂ ਤੋਂ ਚਿੱਟੇ ਦਾ ਆਦੀ ਸੀ ਚਾਚੇ ਤਾਇਆ ਦੇ ਬਹੁਤ ਜਿਆਦਾ ਸਮਝਾਉਣ ’ਤੇ ਨਸ਼ਾ ਛੁਡਾਉ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ ਪਰ ਨੌਜਵਾਨ ਖੁਦ ਨੂੰ ਨਸ਼ਿਆਂ ਤੋਂ ਵਾਪਸ ਮੋੜ ਨਾ ਸਕਿਆ।

ਗੁਰੂ ਘਰ ਮੱਥਾ ਟੇਕਣ ਗਈ ਹੋਈ ਸੀ ਵਿਧਵਾ ਮਾਂ 

ਪਰਿਵਾਰ ਦੇ ਦੱਸਣ ਮੁਤਾਬਿਕ ਘਰ ਵਿੱਚ ਦੋਵੇਂ ਮਾਂ ਪੁੱਤ ਹੀ ਰਹਿੰਦੇ ਸਨ ਕਿ ਬੀਤੇ ਕੱਲ ਮਾਤਾ ਤਖਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਗਈ ਸੀ ਪਿੱਛੋਂ ਨੌਜਵਾਨ ਨੇ ਕਮਰੇ ਅੰਦਰ ਵੜ ਕੇ ਕੁੰਡੀ ਲਗਾ ਕੇ ਚਿੱਟੇ ਦਾ ਟੀਕਾ ਲਗਾ ਲਿਆ ਜਿਸ ਨਾਲ ਉਸਦੀ ਮੌਤ ਹੋ ਗਈ। ਮਾਤਾ ਦੇ ਘਰ ਵਾਪਸ ਆਉਣ ’ਤੇ ਮਾਤਾ ਨੇ ਪੁੱਤ ਨੂੰ ਆਸੇ ਪਾਸੇ ਲੱਭਿਆ ’ਤੇ ਕਿਤੋਂ ਵੀ ਨਾ ਮਿਲਣ ਤੇ ਜਦੋਂ ਉਸਨੇ ਕਮਰੇ ਚ ਦਰਵਾਜ਼ੇ ਦੀਆਂ ਵਿਰਲਾਂ ਥਾਈਂ ਦੀ ਅੰਦਰ ਝਾਕਣ ਕੇ ਦੇਖਿਆ ਤਾਂ ਨੌਜਵਾਨ ਮ੍ਰਿਤਕ ਹਾਲਤ ’ਚ ਪਿਆ ਸੀ।

'ਕੋਟਸਮੀਰ ਵਿੱਚ ਚਿੱਟੇ ਦੀ ਸਪਲਾਈ ’ਚ ਆਸਾਨੀ'

ਪਰਿਵਾਰ ਵੱਲੋਂ ਮਿਸਤਰੀ ਬੁਲਾ ਕੇ ਘਰ ਦਾ ਦਰਵਾਜ਼ਾ ਤੋੜਿਆ ਗਿਆ ਤੇ ਨੌਜਵਾਨ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਅਤੇ ਨਗਰ ਦੇ ਮੋਹਤਬਰਾਂ ਦਾ ਕਹਿਣਾ ਸੀ ਕੋਟਸਮੀਰ ਵਿੱਚ ਚਿੱਟੇ ਦੀ ਸਪਲਾਈ ਬਹੁਤ ਜਿਆਦਾ ਹੈ। ਜਿਸ ਕਰਕੇ ਨੌਜਵਾਨਾਂ ਨੂੰ ਚਿੱਟਾ ਲੱਭਣ ਲਈ ਘਰ ਤੋਂ ਬਹੁਤੀ ਦੂਰ ਨਹੀਂ ਜਾਣਾ ਪੈਂਦਾ ਤੇ ਮੌਤ ਉਹਨਾਂ ਦੇ ਘਰ ਦੇ ਬੂਹੇ ਅੱਗੇ ਆ ਕੇ ਖੁਦ ਆਵਾਜ਼ਾਂ ਮਾਰਦੀ ਹੈ।

ਇਹ ਵੀ ਪੜ੍ਹੋ : Shiromani Akali Dal ਦੇ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, ਪੁਰਾਣੀ ਰੰਜਿਸ਼ ਤਹਿਤ ਗੁਆਂਢੀ ਨੇ ਚਲਾਈਆਂ 3 ਗੋਲੀਆਂ

Related Post