ਨਸ਼ੇ ’ਚ ਧੁੱਤ ਟਰੱਕ ਚਾਲਕ ਨੇ ਦਰੜਿਆ ਮੋਟਰਸਾਈਕਲ ਸਵਾਰ; ਦੇਖੋ ਹਾਦਸੇ ਦੀ ਵੀਡੀਓ

By  Aarti March 26th 2024 02:41 PM

Barnala Accident News: ਪੰਜਾਬ ’ਚ ਆਏ ਦਿਨ ਸੜਕੀ ਹਾਦਸੇ ਵਾਪਰ ਰਹੇ ਹਨ ਜਿਸ ਕਾਰਨ ਕਈ ਕੀਮਤੀ ਜਾਨਾਂ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋ ਰਹੀਆਂ ਹਨ। ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਬਰਨਾਲਾ ਦੇ ਚੰਡੀਗੜ੍ਹ ਨੇਸ਼ਨਲ ਹਾਈਵੇ ’ਤੇ ਓਵਰਬ੍ਰੀਜ਼ ’ਤੇ ਟਰੱਕ ਚਾਲਕ ਨੇ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਕੁਚਲ ਦਿੱਤਾ ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਮੌਤ ਹੋ ਗਈ। 

ਸ਼ੁਰੂਆਤੀ ਜਾਂਚ ’ਚ ਪਤਾ ਲੱਗਿਆ ਹੈ ਕਿ ਟਰੱਕ ਚਾਲਕ ਨਸ਼ੇ ਦੀ ਹਾਲਤ ’ਚ ਸੀ। ਫਿਲਹਾਲ ਬਰਨਾਲਾ ਪੁਲਿਸ ਨੇ ਮਾਮਲੇ ਦੀ ਜਾਂਚ ’ਚ ਜੁੱਟ ਗਈ ਹੈ। ਨਸ਼ੇ ’ਚ ਧੁੱਤ ਟਰੱਕ ਚਾਲਕ ਪਿਛਲੇ 10 ਕਿਲੋਮੀਟਰ ਤੋਂ ਬਾਅਦ ਹੀ ਗਲਤ ਦਿਸ਼ਾ ’ਚ ਗੱਡੀ ਚਲਾ ਰਿਹਾ ਸੀ। 

ਹਾਈਵੇ 'ਤੇ ਜਾਂਦੇ ਮੋਟਰਸਾਇਕਲ ਸਵਾਰ 'ਤੇ ਚੜ੍ਹਿਆ ਓਵਰਲੋਡ ਟਰੱਕ

ਹਾਈਵੇ 'ਤੇ ਜਾਂਦੇ ਮੋਟਰਸਾਇਕਲ ਸਵਾਰ 'ਤੇ ਚੜ੍ਹਿਆ ਓਵਰਲੋਡ ਟਰੱਕ ਪਿੱਛੋਂ ਆ ਰਹੇ ਮੁੰਡਿਆਂ ਦੇ ਕੈਮਰੇ 'ਚ ਕੈਦ ਹੋਈ ਰੂਹ ਕੰਬਾਊ ਤਸਵੀਰ ਵੇਖੋ Live ਐਕਸੀਡੈਂਟ ਦੀਆਂ ਤਸਵੀਰਾਂ #Barnala #ludhiananationalhighway #trucks #overload #RoadAccident #PunjabNews #PTCNews

Posted by PTC News on Tuesday, March 26, 2024

ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਬਰਨਾਲਾ ਜ਼ਿਲ੍ਹੇ ਦੇ ਪਿੰਡ ਭੱਟਲ ਦੇ ਮਨਪ੍ਰੀਤ ਸਿੰਘ ਦੇ ਤੌਰ ’ਤੇ ਹੋਈ ਹੈ। ਘਟਨਾ ਦਾ ਲਾਈਵ ਵੀਡੀਓ ਸਾਹਮਣੇ ਆਇਆ ਹੈ। ਜਿਸ ’ਚ ਮੋਟਰਸਾਈਕਲ ਸਵਾਰ ਦੇ ਉੱਤੇ ਟਰੱਕ ਡਿੱਗਦਾ ਹੋਇਆ ਨਜ਼ਰ ਆ ਰਿਹਾ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਸਪਾਲ ਸਿੰਘ ਟਰੱਕ ਚਲਾ ਰਿਹਾ ਸੀ, ਜਿਸ ਨੇ ਮੋਟਰਸਾਈਕਲ ਸਵਾਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਨੈਸ਼ਨਲ ਹਾਈਵੇ 'ਤੇ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਟਰੱਕ ਦੇ ਹੇਠਾਂ ਦੱਬਿਆ ਹੋਇਆ ਹੈ, ਜਿਸ ਨੂੰ ਜੇਸੀਬੀ ਮਸ਼ੀਨ ਬੁਲਾ ਕੇ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਪੰਜਾਬ ’ਚ ਵਧਦੇ ਤਾਪਮਾਨ ਤੋਂ ਜਲਦ ਮਿਲੇਗੀ ਰਾਹਤ, ਆਉਣ ਵਾਲੇ 48 ਘੰਟਿਆਂ ’ਚ ਪਵੇਗਾ ਮੀਂਹ !

Related Post