ਖੇਤ ਵਿਚ ਲੱਗੀ ਅੱਗ ਦੇ ਧੂੰਏ ਕਾਰਨ ਹਾਦਸਾ, ਉਜੜ ਗਿਆ ਹੱਸਦਾ ਵੱਸਦਾ ਪਰਿਵਾਰ

ਸ੍ਰੀ ਹਰਿਗੋਬਿੰਦਪੁਰ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਹੱਸਦਾ ਵੱਸਦਾ ਪਰਿਵਾਰ ਉਜਾੜ ਗਿਆ।

By  Amritpal Singh May 4th 2024 08:42 PM

Road Accident: ਸ੍ਰੀ ਹਰਿਗੋਬਿੰਦਪੁਰ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਹੱਸਦਾ ਵੱਸਦਾ ਪਰਿਵਾਰ ਉਜਾੜ ਗਿਆ। ਮਹਿਤਾ ਤੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਨੂੰ ਜਾਂਦੇ ਮੁੱਖ ਮਾਰਗ ਉਤੇ ਖੇਤ ਵਿੱਚ ਲੱਗੀ ਅੱਗ ਦੇ ਧੂੰਏਂ ਕਾਰਨ ਦੋ ਵਾਹਨਾਂ ਦੀ ਟੱਕਰ ਹੋ ਗਈ। ਇਸ ਵਿਚ ਪਿਓ-ਪੁੱਤ ਅਤੇ ਦਾਦੀ ਦੀ ਮੌਤ ਹੋ ਗਈ।

ਮ੍ਰਿਤਕ ਪਿੰਡ ਕੋਟਲਾ ਸੂਬਾ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸਨ, ਜੋ ਇਕ ਮੋਟਰਸਾਈਕਲ ਉਤੇ ਸਵਾਰ ਹੋ ਕੇ ਕਸਬਾ ਮਹਿਤਾ ਵੱਲ ਜਾ ਰਹੇ ਸਨ। ਇਸ ਮੋਟਰਸਾਈਕਲ ਨੂੰ ਅਮਰਜੋਤ ਸਿੰਘ ਚਲਾ ਰਿਹਾ ਸੀ, ਪਿੱਛੇ ਉਸ ਦੀ ਮਾਤਾ ਬਲਬੀਰ ਕੌਰ ਅਤੇ ਉਸ ਦਾ ਇਕ ਤਿੰਨ ਸਾਲ ਦੇ ਬੱਚਾ ਅਰਮਾਨਦੀਪ ਸਿੰਘ ਬੈਠੇ ਸਨ। ਰਸਤੇ ਵਿਚ ਸੜਕ ਦੇ ਕਿਨਾਰੇ ਕਿਸੇ ਜ਼ਿਮੀਦਾਰ ਵਲੋਂ ਆਪਣੇ ਕਣਕ ਦੇ ਖੇਤ ਨੂੰ ਅੱਗ ਲਗਾਈ ਹੋਣ ਕਾਰਨ ਇਥੇ ਭਾਰੀ ਧੂੰਆਂ ਸੀ।

ਇਸ ਦੌਰਾਨ ਅਚਾਨਕ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਕਿਸੇ ਦੂਸਰੇ ਵਾਹਨ ਨਾਲ ਹੋ ਗਈ। ਇਸ ਹਾਦਸੇ ਵਿਚ ਇਕ ਪਰਿਵਾਰ ਦੇ ਤਿੰਨ ਜੀਆਂ ਨੇ ਮੌਕੇ ਉਤੇ ਹੀ ਦਮ ਤੋੜ ਦਿੱਤਾ। ਥਾਣਾ ਮਹਿਤਾ ਦੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਇਥੇ ਮੌਜੂਦ ਲੋਕਾਂ ਨੇ ਮੰਗ ਕੀਤੀ ਕਿ ਕਣਕ ਦੇ ਖੇਤ ਨੂੰ ਅੱਗ ਲਗਾਉਣ ਵਾਲੇ ਕਿਸਾਨ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸੀਸੀਟੀਵੀ ਕੈਮਰੇ ਦੀ ਜਾਂਚ ਕਰ ਕੇ ਟੱਕਰ ਮਾਰਨ ਵਾਲੇ ਦੂਸਰੇ ਵਾਹਨ ਦੀ ਪਛਾਣ ਕੀਤੀ ਜਾਵੇ।

Related Post