'ਬੇਟੀ ਬਚਾਓ ਮਹਾਪੰਚਾਇਤ' ਦੌਰਾਨ ਔਰਤ ਨੇ ਮੰਚ 'ਤੇ ਸਖ਼ਸ਼ ਦੀ ਚੱਪਲਾਂ ਨਾਲ ਕੀਤੀ ਕੁੱਟਮਾਰ

By  Ravinder Singh November 29th 2022 06:25 PM -- Updated: November 29th 2022 06:33 PM

ਨਵੀਂ ਦਿੱਲੀ : ਦਿੱਲੀ ਦੇ ਛਤਰਪੁਰ 'ਚ ਸ਼ਰਧਾ ਵਾਲਕਰ ਦੀ ਹੱਤਿਆ ਦੇ ਮਾਮਲੇ 'ਚ ਬੁਲਾਈ ਗਈ ਮਹਾਪੰਚਾਇਤ 'ਚ ਭੀੜ ਦੇ ਇਕੱਠ ਦੌਰਾਨ ਇਕ ਔਰਤ ਨੇ ਮੰਚ ਉਪਰ ਹੀ ਚੱਪਲਾਂ ਨਾਲ ਇਕ ਵਿਅਕਤੀ ਦੀ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੋਗਰਾਮ ਹਿੰਦੂ ਏਕਤਾ ਮੰਚ ਵੱਲੋਂ ਕਰਵਾਇਆ ਗਿਆ ਸੀ। 'ਬੇਟੀ ਬਚਾਓ ਮਹਾਪੰਚਾਇਤ' ਦੇ ਨਾਂ 'ਤੇ ਕਰਵਾਏ ਗਏ ਇਸ ਪ੍ਰੋਗਰਾਮ ਦੀ ਸਟੇਜ 'ਤੇ ਇਕ ਔਰਤ ਨੇ ਸਟੇਜ ਉਪਰ ਚੜ੍ਹ ਕੇ ਆਪਣੀਆਂ ਮੁਸ਼ਕਲਾਂ ਦੱਸੀਆਂ।


ਦੱਸਿਆ ਜਾ ਰਿਹਾ ਹੈ ਕਿ ਔਰਤ ਬੋਲ ਰਹੀ ਸੀ ਅਤੇ ਇਹ ਵਿਅਕਤੀ ਉਸ ਨੂੰ ਮਾਈਕ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਕਾਰਨ ਔਰਤ ਨੇ ਆਪਣੀਆਂ ਚੱਪਲ ਲਾਹ ਕੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਔਰਤ ਤੇ ਪੁਰਸ਼ ਵਿਚਾਲੇ ਨਿੱਜੀ ਝਗੜੇ ਦਾ ਮਾਮਲਾ ਹੈ।


ਔਰਤ ਨੇ ਦੁਪੱਟੇ ਨਾਲ ਮੂੰਹ ਢੱਕਿਆ ਹੋਇਆ ਹੈ। ਭਾਸ਼ਣ ਦੇਣ ਤੋਂ ਬਾਅਦ ਔਰਤ ਨੇ ਆਪਣੇ ਪੈਰਾਂ ਤੋਂ ਚੱਪਲ ਲਾਹ ਲਈ ਤੇ ਕੋਲ ਖੜ੍ਹੇ ਵਿਅਕਤੀ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਪ੍ਰੋਗਰਾਮ ਵਿਚ ਕਾਫੀ ਹੰਗਾਮਾ ਮਚ ਗਿਆ ਅਤੇ ਲੋਕਾਂ ਨੇ ਵਿਚਾਲੇ ਪੈ ਕੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਔਰਤ ਨੇ ਸਖ਼ਸ਼ ਉਤੇ ਚੱਪਲਾਂ ਦੀ ਬਰਸਾਤ ਕਰ ਦਿੱਤੀ।

ਇਹ ਵੀ ਪੜ੍ਹੋ : ਪੁਲਿਸ ਦੀ ਕ੍ਰੇਨ ਨੇ CM ਜਗਨਮੋਹਨ ਰੈੱਡੀ ਦੀ ਭੈਣ ਸ਼ਰਮੀਲਾ ਰੈੱਡੀ ਨੂੰ ਕਾਰ ਸਮੇਤ ਚੁੱਕਿਆ


ਕਾਬਿਲੇਗੌਰ ਹੈ ਕਿ ਮੁੰਬਈ 'ਚ ਸ਼ਰਧਾ ਵਾਲਕਰ ਕਤਲ ਕਾਂਡ ਨੂੰ ਲੈ ਕੇ ਦੇਸ਼ ਭਰ 'ਚ ਲੋਕਾਂ 'ਚ ਭਾਰੀ ਰੋਸ ਹੈ। ਸੋਮਵਾਰ ਨੂੰ ਜਦੋਂ ਦੋਸ਼ੀ ਆਫਤਾਬ ਪੂਨਾਵਾਲਾ ਨੂੰ ਰੋਹਿਣੀ ਸਥਿਤ ਫੋਰੈਂਸਿਕ ਸਾਇੰਸ ਲੈਬਾਰਟਰੀ ਤੋਂ ਪੋਲੀਗ੍ਰਾਫ ਟੈਸਟ ਮਗਰੋਂ ਲਿਜਾ ਰਿਹਾ ਸੀ ਤਾਂ ਕੁਝ ਹਥਿਆਰਬੰਦ ਵਿਅਕਤੀਆਂ ਨੇ ਉਸ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਪੁਲਿਸ ਨੇ ਹਰਕਤ ਵਿਚ ਆਉਂਦੇ ਹੋਏ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ।

Related Post