ਉੱਤਰਕਾਸ਼ੀ ਤੋਂ ਲੈ ਕੇ ਦੇਹਰਾਦੂਨ ਤੱਕ ਭੂਚਾਲ ਦੇ ਝਟਕੇ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ

By  Ravinder Singh November 6th 2022 01:11 PM -- Updated: November 6th 2022 01:12 PM

ਉੱਤਰਕਾਸ਼ੀ: ਉੱਤਰਾਖੰਡ 'ਚ ਅੱਜ ਸਵੇਰੇ ਕਈ ਥਾਵਾਂ ਉਪਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ ਦੇਹਰਾਦੂਨ, ਮਸੂਰੀ ਤੋਂ ਲੈ ਕੇ ਉੱਤਰਕਾਸ਼ੀ ਤੱਕ ਮਹਿਸੂਸ ਕੀਤੇ ਗਏ। ਇਸ ਦੌਰਾਨ ਲੋਕ ਡਰ ਕੇ ਆਪਣੇ ਘਰਾਂ ਵਿਚੋਂ ਬਾਹਰ ਨਿਕਲ ਆਏ। ਐਤਵਾਰ ਸਵੇਰੇ ਕਰੀਬ 8.33 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰੁਦਰਪ੍ਰਯਾਗ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੀ ਤੀਬਰਤਾ 4.7 ਰਿਕਟਰ ਸੀ। ਕਿਸੇ ਵੀ ਤਰ੍ਹਾਂ ਦੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ।


ਭੂਚਾਲ ਦਾ ਕੇਂਦਰ ਉੱਤਰਾਖੰਡ ਦੇ ਚਿਨਿਆਲੀਸੌਂਡ ਤੋਂ 35 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ ਹੈ। ਐਤਵਾਰ ਸਵੇਰੇ ਟਿਹਰੀ ਜ਼ਿਲ੍ਹੇ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਡੀਐਮ ਅਭਿਸ਼ੇਕ ਰੁਹੇਲਾ ਨੇ ਡਿਜ਼ਾਸਟਰ ਮੈਨੇਜਮੈਂਟ ਆਪ੍ਰੇਸ਼ਨ ਸੈਂਟਰ ਨੂੰ ਤਹਿਸੀਲਾਂ ਤੋਂ ਜਾਨ-ਮਾਲ ਦੇ ਨੁਕਸਾਨ ਦੀ ਜਾਣਕਾਰੀ ਲੈਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਅੱਜ ਤੱਕ ਕਿਸੇ ਵੀ ਥਾਂ ਤੋਂ ਜਾਨ-ਮਾਲ ਦੀ ਕੋਈ ਸੂਚਨਾ ਨਹੀਂ ਮਿਲੀ ਹੈ।

ਇਹ ਵੀ ਪੜ੍ਹੋ : ਸੁਧੀਰ ਸੂਰੀ ਦੇ ਸਸਕਾਰ ਲਈ ਮੁੜ ਬਣੀ ਸਹਿਮਤੀ, ਥੋੜ੍ਹੀ ਦੇਰ 'ਚ ਘਰ ਤੋਂ ਨਿਕਲੇਗੀ ਅੰਤਿਮ ਯਾਤਰਾ

ਸਾਰੀਆਂ ਤਹਿਸੀਲਾਂ ਤੋਂ ਜਾਣਕਾਰੀ ਲਈ ਜਾ ਰਹੀ ਹੈ। ਇਸ ਤੋਂ ਪਹਿਲਾਂ 8 ਅਕਤੂਬਰ 2022 ਨੂੰ ਪਿਥੌਰਾਗੜ੍ਹ ਜ਼ਿਲ੍ਹੇ ਦੇ ਮੁਨਸਿਆਰੀ ਇਲਾਕੇ 'ਚ ਭੂਚਾਲ ਆਇਆ ਸੀ। ਜਿਸ ਦੀ ਤੀਬਰਤਾ 3.9 ਮੈਗਨਿਟਿਊਡ ਤੇ ਡੂੰਘਾਈ 10 ਕਿਲੋਮੀਟਰ ਸੀ। ਉੱਤਰਕਾਸ਼ੀ 'ਚ 2 ਅਕਤੂਬਰ 2022 ਨੂੰ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਉੱਤਰਾਖੰਡ ਦੇ ਉੱਤਰਕਾਸ਼ੀ, ਚਮੋਲੀ, ਰੁਦਰਪ੍ਰਯਾਗ, ਕੁਮਾਉਂ ਦੇ ਕਪਕੋਟ, ਧਾਰਚੁਲਾ, ਮੁਨਸੀਯਾਰੀ ਭੁਚਾਲਾਂ ਲਈ ਸਭ ਤੋਂ ਵੱਧ ਸੰਵੇਦਨਸ਼ੀਲ ਹਨ। ਕਾਬਿਲੇਗੌਰ ਕਿ ਉੱਤਰਕਾਸ਼ੀ ਜ਼ਿਲ੍ਹਾ ਭੂਚਾਲ ਲਈ ਬਹੁਤ ਸੰਵੇਦਨਸ਼ੀਲ ਹੈ। ਉੱਤਰਕਾਸ਼ੀ ਭੂਚਾਲ ਜ਼ੋਨ 5 'ਚ ਆਉਂਦਾ ਹੈ।


Related Post