Earthquake : ਪੰਜਾਬ ਸਣੇ ਪੂਰੇ ਉੱਤਰ ਭਾਰਤ ‘ਚ ਮਹਿਸੂਸ ਕੀਤੇ ਗਏ ਤੇਜ਼ ਭੂਚਾਲ ਦੇ ਝਟਕੇ

ਦਿੱਲੀ ਅਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਮੋਬਾਈਲ ਐਪ ਮੁਤਾਬਕ ਭੂਚਾਲ ਦੁਪਹਿਰ 1.33 ਵਜੇ ਆਇਆ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.4 ਮਾਪੀ ਗਈ ਹੈ। ਇਸ ਦਾ ਕੇਂਦਰ ਜੰਮੂ ਡਿਵੀਜ਼ਨ ਦਾ ਜ਼ਿਲ੍ਹਾ ਡੋਡਾ ਦੱਸਿਆ ਗਿਆ ਹੈ।

By  Aarti June 13th 2023 01:41 PM -- Updated: June 13th 2023 02:30 PM

Earthquake tremors felt in Punjab: ਮੰਗਲਵਾਰ ਨੂੰ ਉੱਤਰੀ ਭਾਰਤ ਦੇ ਕਈ ਹਿੱਸੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬ ਗਿਆ। ਪੰਜਾਬ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਉੱਤਰੀ ਭਾਰਤ ਦੇ ਹੋਰ ਹਿੱਸਿਆਂ ਵਿੱਚ ਤੇਜ਼ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।


ਭੂਚਾਲ ਮੋਬਾਈਲ ਐਪ ਮੁਤਾਬਕ ਭੂਚਾਲ ਦੁਪਹਿਰ 1.33 ਵਜੇ ਆਇਆ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.4 ਮਾਪੀ ਗਈ ਹੈ। ਇਸ ਦਾ ਕੇਂਦਰ ਜੰਮੂ ਡਿਵੀਜ਼ਨ ਦਾ ਜ਼ਿਲ੍ਹਾ ਡੋਡਾ ਦੱਸਿਆ ਗਿਆ ਹੈ।

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਤੋਂ 30 ਕਿਲੋਮੀਟਰ ਦੱਖਣ-ਪੂਰਬ 'ਚ ਰਿਕਟਰ ਪੈਮਾਨੇ 'ਤੇ 5.7 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਕਿਉਂ ਆਉਂਦੇ ਹਨ ਭੂਚਾਲ ?

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਭੂਚਾਲ ਆਉਣ ਦਾ ਮੁੱਖ ਕਾਰਨ ਧਰਤੀ ਦੇ ਅੰਦਰ ਪਲੇਟਾਂ ਦਾ ਟਕਰਾਉਣਾ ਹੈ। ਧਰਤੀ ਦੇ ਅੰਦਰ ਸੱਤ ਪਲੇਟਾਂ ਹਨ ਜੋ ਲਗਾਤਾਰ ਘੁੰਮਦੀਆਂ ਰਹਿੰਦੀਆਂ ਹਨ। ਜਦੋਂ ਇਹ ਪਲੇਟਾਂ ਕਿਸੇ ਬਿੰਦੂ 'ਤੇ ਟਕਰਾ ਜਾਂਦੀਆਂ ਹਨ, ਤਾਂ ਉੱਥੇ ਇੱਕ ਫਾਲਟ ਲਾਈਨ ਜ਼ੋਨ ਬਣ ਜਾਂਦਾ ਹੈ ਅਤੇ ਸਤ੍ਹਾ ਦੇ ਕੋਨੇ ਫੋਲਡ ਹੋ ਜਾਂਦੇ ਹਨ। ਸਤ੍ਹਾ ਦੇ ਕੋਨੇ ਦੇ ਕਾਰਨ ਉੱਥੇ ਦਬਾਅ ਬਣਦਾ ਹੈ ਅਤੇ ਪਲੇਟਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਪਲੇਟਾਂ ਦੇ ਟੁੱਟਣ ਨਾਲ ਅੰਦਰਲੀ ਊਰਜਾ ਬਾਹਰ ਨਿਕਲਣ ਦਾ ਰਸਤਾ ਲੱਭ ਲੈਂਦੀ ਹੈ, ਜਿਸ ਕਾਰਨ ਧਰਤੀ ਹਿੱਲਦੀ ਹੈ ਅਤੇ ਅਸੀਂ ਇਸ ਨੂੰ ਭੂਚਾਲ ਸਮਝਦੇ ਹਾਂ।

ਇਹ ਵੀ ਪੜ੍ਹੋ: Petrol Diesel Price Today: ਜਾਣੋ ਅੱਜ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਕਿੰਨਾ ਆਇਆ ਬਦਲਾਅ !

Related Post