Explainer: QR Code ਘੁਟਾਲਿਆਂ ਤੋਂ ਬਚਨ ਦਾ ਆਸਾਨ ਤਰੀਕਾਂ, ਇੱਥੇ ਜਾਣੋ

By  Jasmeet Singh December 11th 2023 03:49 PM -- Updated: December 12th 2023 12:41 PM

QR Code Scam: ਜਿਵੇ ਤੁਸੀਂ ਜਾਣਦੇ ਹੋ ਕਿ ਅੱਜਕਲ ਹਰ ਕੋਈ ਡਿਜੀਟਲ ਤਰੀਕੇ ਨਾਲ ਭੁਗਤਾਨ (ਪੈਸੇ ਦੀ ਅਦਾਇਗੀ) ਕਰਨਾ ਪਸ਼ੰਦ ਕਰਦਾ ਹੈ। ਹਰ ਦੂਜਾ ਸਮਾਰਟਫੋਨ ਉਪਭੋਗਤਾ ਆਪਣੇ ਫੋਨ ਦੀ ਵਰਤੋਂ ਕਰਕੇ ਡਿਜੀਟਲ ਭੁਗਤਾਨ ਕਰ ਰਿਹਾ ਹੈ। ਚਾਹੇ ਕੋਈ ਘਰੇਲੂ ਰਾਸ਼ਨ ਆਰਡਰ ਕਰਨਾ ਹੋਵੇ ਜਾ ਫਿਰ ਕੋਈ ਆਨਲਾਈਨ ਖਰੀਦਦਾਰੀ ਕਰਨੀ ਹੋਵੇ, ਅਜਿਹੇ 'ਚ ਉਪਭੋਗਤਾ ਹਰ ਚੀਜ਼ ਲਈ ਡਿਜੀਟਲ ਭੁਗਤਾਨ ਦਾ ਤਰੀਕਾ ਹੀ ਪਸੰਦ ਕਰਦੇ ਹਨ।

 ਦੱਸ ਦੇਈਏ ਕਿ ਡਿਜੀਟਲ ਭੁਗਤਾਨ ਦੇ ਇਸ ਦੌਰ ਵਿੱਚ ਜੇਕਰ ਤੁਸੀਂ ਵੀ QR ਕੋਡਾਂ ਨੂੰ ਸਕੈਨ ਕਰਕੇ ਭੁਗਤਾਨ ਕਰਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਮਹੱਤਵਪੂਰਨ ਹੋ ਸਕਦੀ ਹੈ। ਭਾਰਤ 'ਚ QR ਕੋਡ ਘੁਟਾਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਇਕ ਰਿਪੋਰਟ 'ਚ ਪਤਾ ਲੱਗਿਆ ਹੈ ਕਿ 2017-2023 ਤੋਂ ਅਜਿਹੇ ਮਾਮਲਿਆਂ ਵਿੱਚ ਰਫ਼ਤਾਰ ਫੜੀ ਹੋਈ ਹੈ, ਜਿਸ ਵਿੱਚ ਲੋਕਾਂ ਨਾਲ QR ਕੋਡ, ਮਾਲਵੇਅਰ ਵਾਲੇ ਲਿੰਕ ਅਤੇ ਕ੍ਰੈਡਿਟ-ਡੈਬਿਟ ਕਾਰਡਾਂ ਨਾਲ ਸਬੰਧਤ ਧੋਖਾਧੜੀ ਹੋਈ ਹੈ।

QR ਕੋਡ ਘੁਟਾਲਾ ਕੀ ਹੈ?
ਦੱਸ ਦੇਈਏ ਕਿ QR ਕੋਡ ਘੁਟਾਲੇ ਵਿੱਚ ਸਾਈਬਰ ਅਪਰਾਧੀ ਕਿਸੇ ਵੀ ਅਧਿਕਾਰਤ ਵੈਬਸਾਈਟ ਦੇ QR ਕੋਡ ਨੂੰ ਆਪਣੇ QR ਕੋਡ ਨਾਲ ਬਦਲ ਦਿੰਦੇ ਹਨ। ਜਿਸ ਨਾਲ ਜੇਕਰ ਕੋਈ ਵੀ ਵਿਅਕਤੀ ਕਿਸੇ ਵੀ ਵਪਾਰਕ ਵੈੱਬਸਾਈਟ 'ਤੇ QR ਕੋਡ ਨੂੰ ਸਕੈਨ ਕਰਦਾ ਹੈ ਤਾਂ ਉਹ ਫਿਸ਼ਿੰਗ URL 'ਤੇ ਰੀਡਾਇਰੈਕਟ ਹੋ ਜਾਂਦਾ ਹੈ। 

ਅਜਿਹੇ ਜਿਵੇਂ ਹੀ ਤੁਸੀਂ ਮਾਲਵੇਅਰ ਵਾਲੀ ਵੈਬਸਾਈਟ 'ਤੇ ਪਹੁੰਚਦੇ ਹੋ, ਇੱਕ ਸਾਈਬਰ ਅਪਰਾਧੀ ਉਪਭੋਗਤਾ ਪ੍ਰਮਾਣ ਪੱਤਰਾਂ ਦੀ ਮੰਗ ਕਰ ਸਕਦਾ ਹੈ। ਇਸ ਤੋਂ ਬਾਅਦ ਉਹ ਵਿਅਕਤੀ ਦੇ ਸੋਸ਼ਲ ਮੀਡੀਆ ਹੈਂਡਲ ਅਤੇ ਈਮੇਲ ਅਕਾਊਂਟ ਨੂੰ ਕੰਟਰੋਲ ਕਰ ਲੈਂਦਾ ਹੈ। 

ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਕਈ ਵਾਰ, QR ਕੋਡ ਨੂੰ ਸਕੈਨ ਕਰਨ ਤੋਂ ਬਾਅਦ, ਇੰਟਰਨੈਟ ਉਪਭੋਗਤਾ ਇੱਕ ਫਰਜ਼ੀ ਐਪ ਸਟੋਰ 'ਤੇ ਪਹੁੰਚ ਜਾਂਦਾ ਹੈ, ਜਿੱਥੇ ਉਪਭੋਗਤਾ ਨੂੰ ਇੱਕ ਮਾਲਵੇਅਰ ਐਪਲੀਕੇਸ਼ਨ ਡਾਊਨਲੋਡ ਕਰਨ ਲਈ ਕਿਹਾ ਜਾਂਦਾ ਹੈ।


ਇਸ ਤਰ੍ਹਾਂ ਦੇ QR ਕੋਡ ਘੁਟਾਲਿਆਂ ਤੋਂ ਸੁਰੱਖਿਅਤ ਰਹੋ 

ਸੁਰੱਖਿਅਤ ਨੈੱਟਵਰਕ ਦੀ ਵਰਤੋਂ ਕਰੋ
ਜੇਕਰ ਤੁਸੀਂ ਵੀ ਇੱਕ ਜਨਤਕ Wi-Fi ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ QR ਕੋਡ ਨੂੰ ਸਕੈਨ ਕਰਨ ਦੀ ਸਲਾਹ ਨਹੀਂ ਦਿੱਤੀ ਜਾਂਦੀ ਕਿਉਂਕਿ ਆਨਲਾਈਨ ਲੈਣ-ਦੇਣ ਲਈ ਇੱਕ ਸੁਰੱਖਿਅਤ ਨੈੱਟਵਰਕ ਦੀ ਵਰਤੋਂ ਕਰਨੀ ਜ਼ਰੂਰੀ ਹੁੰਦੀ ਹੈ।

UPI ID ਸ਼ੇਅਰ ਨਾ ਕਰੋ
ਦੱਸ ਦੇਈਏ ਕਿ ਜੇਕਰ ਤੁਸੀਂ QR ਕੋਡ ਘੁਟਾਲੇ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ UPI ID ਅਤੇ ਬੈਂਕ ਵੇਰਵੇ ਕਿਸੇ ਵੀ ਅਣਜਾਣ ਵਿਅਕਤੀ ਨਾਲ ਸਾਂਝੇ ਨਹੀਂ ਕਰਨੇ ਚਾਹੀਦੇ ਕਿਉਂਕਿ ਆਨਲਾਈਨ ਲੈਣ-ਦੇਣ ਦੀ ਪੁਸ਼ਟੀ ਕਰਨਾ ਵੀ ਮਹੱਤਵਪੂਰਨ ਹੈ।

ਤੁਸੀਂ QR ਰੀਡਰ ਦੀ ਵਰਤੋਂ ਕਰ ਸਕਦੇ ਹੋ
ਜੇਕਰ ਤੁਸੀਂ QR ਕੋਡ ਸਕੈਨ ਕਰਦੇ ਹੋ ਤਾਂ ਤੁਸੀਂ ਆਪਣੇ ਫ਼ੋਨ 'ਤੇ QR ਕੋਡ ਸਕੈਨਰ ਐਪ ਡਾਊਨਲੋਡ ਕਰ ਸਕਦੇ ਹੋ, ਕਿਉਂਕਿ ਆਨਲਾਈਨ ਕਈ ਅਜਿਹੇ 'ਚ ਐਪਸ ਉਪਲਬਧ ਹਨ ਜਿਨ੍ਹਾਂ 'ਚ ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ ਹੀ URL ਅਤੇ ਸਮੱਗਰੀ ਦਾ ਪ੍ਰੀਵਿਊ ਉਪਲਬਧ ਹੁੰਦਾ ਹੈ।

Related Post