ਸਿਖਿਆ ਮੰਤਰੀ ਪੰਜਾਬ ਨੇ ਧਰਨੇ 'ਤੇ ਬੈਠੀ 168 ਡੀ.ਪੀ.ਈ ਯੂਨੀਅਨ ਨਾਲ ਕੀਤੀ ਖ਼ਾਸ ਮੁਲਾਕਾਤ

ਅੱਜ 168 ਫਿਜ਼ੀਕਲ ਐਜੂਕੇਸ਼ਨ ਅਸਾਮੀ ਲਈ ਚੁਣੇ ਹੋਏ ਉਮੀਦਵਾਰਾਂ ਵੱਲੋਂ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਨਾਲ ਮੁਲਾਕਾਤ ਕੀਤੀ। ਸਿੱਖਿਆ ਮੰਤਰੀ ਵੱਲੋਂ ਸਮੂਹ ਫਿਜ਼ੀਕਲ ਐਜੂਕੇਸ਼ਨ ਉਮੀਦਵਾਰਾਂ ਨੂੰ ਭਰੋਸਾ ਦਿੱਤਾ ਗਿਆ ਕਿ ਬਹੁਤ ਜਲਦੀ ਇਸ ਮਸਲੇ ਦਾ ਕੋਈ ਸੰਭਵ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਾਰੀ ਪ੍ਰਕਿਰਿਆ ਲਈ 5-7 ਦਿਨ ਦਾ ਸਮਾਂ ਦਿੱਤਾ ਜਾਵੇ।

By  Jasmeet Singh December 30th 2022 05:36 PM -- Updated: December 30th 2022 05:37 PM

ਅੰਕੁਸ਼ ਮਹਾਜਨ, 30 ਦਸੰਬਰ: ਅੱਜ 168 ਫਿਜ਼ੀਕਲ ਐਜੂਕੇਸ਼ਨ ਅਸਾਮੀ ਲਈ ਚੁਣੇ ਹੋਏ ਉਮੀਦਵਾਰਾਂ ਵੱਲੋਂ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਨਾਲ ਮੁਲਾਕਾਤ ਕੀਤੀ। ਸਿੱਖਿਆ ਮੰਤਰੀ ਵੱਲੋਂ ਸਮੂਹ ਫਿਜ਼ੀਕਲ ਐਜੂਕੇਸ਼ਨ ਉਮੀਦਵਾਰਾਂ ਨੂੰ ਭਰੋਸਾ ਦਿੱਤਾ ਗਿਆ ਕਿ ਬਹੁਤ ਜਲਦੀ ਇਸ ਮਸਲੇ ਦਾ ਕੋਈ ਸੰਭਵ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਾਰੀ ਪ੍ਰਕਿਰਿਆ ਲਈ 5-7 ਦਿਨ ਦਾ ਸਮਾਂ ਦਿੱਤਾ ਜਾਵੇ। 

ਸਿੱਖਿਆ ਮੰਤਰੀ ਪੰਜਾਬ ਵੱਲੋਂ ਸਾਰੇ ਮਸਲੇ ਨੂੰ ਬਹੁਤ ਧਿਆਨ ਨਾਲ ਸੁਣਿਆ ਗਿਆ। ਉਹਨਾਂ ਦੇ ਭਰੋਸੇ ਤੋਂ ਬਾਅਦ ਵਿੱਚ ਮੁਹਾਲੀ ਵਿਖੇ ਪਿਛਲੇ ਕਿੰਨੇ ਦਿਨਾਂ ਤੋਂ ਚੱਲ ਰਹੇ ਰੋਸ ਪ੍ਰਦਰਸ਼ਨ ਅਤੇ ਧਰਨੇ ਨੂੰ ਅਣਮਿਥੇ ਸਮੇਂ ਲਈ ਖ਼ਤਮ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਪ੍ਰਦਰਸ਼ਨ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ। ਇਹਨਾਂ ਉਮੀਦਵਾਰਾਂ ਵੱਲੋਂ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਨ ਤੋਂ ਬਾਅਦ ਵਿੱਚ ਕਿਹਾ ਗਿਆ ਕਿ ਜੇਕਰ ਮਸਲੇ ਦਾ ਕੋਈ ਹੱਲ ਨਾ ਕੀਤਾ ਗਿਆ, ਇਸ ਪ੍ਰਕਾਰ ਹੀ ਧਰਨੇ ਅਤੇ ਪ੍ਰਦਰਸ਼ਨ ਫ਼ਿਰ ਤੋਂ ਲਾਏ ਜਾਣਗੇ।

ਫਿਜ਼ੀਕਲ ਐਜੂਕੇਸ਼ਨ ਉਮੀਦਵਾਰਾਂ ਵੱਲੋਂ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਨੂੰ ਮੁੜ ਤੋਂ ਬੇਨਤੀ ਕਰਦਿਆਂ ਕਿਹਾ ਗਿਆ ਕਿ ਜਲਦੀ ਤੋਂ ਜਲਦੀ ਇਸ ਮਸਲੇ ਦਾ ਕੋਈ ਹੱਲ ਕੀਤਾ ਜਾਵੇ ਅਤੇ ਉਹਨਾਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾਵੇ।

ਕਿਉਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ, ਇੱਥੇ ਪੜੋ:

ਸਰਕਾਰ ਵੱਲੋਂ 4161 ਮਾਸਟਰ ਕੇਡਰ ਦੀਆਂ ਅਸਾਮੀਆਂ ਕੱਢੀਆਂ ਗਈਆਂ ਸਨ। ਜਿਨ੍ਹਾਂ ਵਿੱਚ 168 ਡੀ.ਪੀ.ਈ ਦੀਆਂ ਅਸਾਮੀਆਂ ਸਨ ਅਤੇ ਜਿਨ੍ਹਾਂ ਨੇ ਇਹ ਪੇਪਰ ਪਾਸ ਕੀਤਾ ਸੀ ਉਸ ਬਾਬਤ ਸਿੱਖਿਆ ਵਿਭਾਗ ਵੱਲੋਂ ਇੱਕ ਲਿਸਟ ਵੀ ਜਾਰੀ ਕੀਤੀ ਗਈ। ਇਸ ਦੇ ਨਾਲ ਹੀ ਇਸ ਸਬੰਧੀ ਸਰੀਰਕ ਸਿੱਖਿਆ ਵਿਸ਼ੇ ਦੀ ਸਕਰੂਟਨੀ ਵੀ 10 ਨਵੰਬਰ ਤੋਂ 11 ਨਵੰਬਰ ਤੱਕ ਕਰਵਾ ਲਈ ਗਈ। ਜਿਸ ਤੋਂ ਬਾਅਦ ਉੱਕਤ 168 ਅਧਿਆਪਕ ਆਪਣੀ ਲਿਸਟ ਦੀ ਉਡੀਕ ਕਰ ਰਹੇ ਸਨ ਪ੍ਰੰਤੂ ਸਿੱਖਿਆ ਵਿਭਾਗ ਨੇ ਜੋ ਚੋਣ ਲਿਸਟ ਜਾਰੀ ਕੀਤੀ, ਉਸ ਵਿੱਚ ਡੀ.ਪੀ.ਈ ਅਧਿਆਪਕਾਂ ਲਈ ਮੁੜ ਸਕਰੂਟਨੀ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ।

ਜਿਸ ਵਿੱਚ ਅਧਿਆਪਕਾਂ ਪਾਸੋਂ PSTET-2 ਦੀ ਮੰਗ ਕੀਤੀ ਗਈ ਪਰ ਦੱਸਣਯੋਗ ਗੱਲ ਇਹ ਹੈ ਕਿ ਅੱਜ ਤੱਕ ਕਦੇ ਸਰੀਰਕ ਸਿੱਖਿਆ ਵੀਸ਼ੇ ਦਾ PSTET ਕੰਡਕਟ ਹੀ ਨਹੀਂ ਕਰਵਾਇਆ ਗਿਆ, ਇਸ ਵਿਸ਼ੇ ਨਾਲ ਸਬੰਧਿਤ ਕੋਈ ਵੀ ਸੇਲੇਬਸ ਕਿਸੇ ਵੀ ਵੈੱਬਸਾਈਟ 'ਤੇ ਮੌਜੂਦ ਨਹੀਂ ਹੈ ਅਤੇ ਵਿਭਾਗ ਵੱਲੋਂ PSTET-2 ਦੀ ਮੰਗ ਜੋ ਕਿ ਬਿਲਕੁੱਲ ਨਜਾਇਜ਼ ਹੈ ਉਹ ਕੀਤੀ ਗਈ। ਜਿਹੜਾ PSTET ਅੱਜ ਤੱਕ ਹੋਇਆ ਹੀ ਨਹੀਂ, ਆਖ਼ਰਕਾਰ ਪਾਸ ਹੋਏ ਉਮੀਦਵਾਰ ਉਹ ਕਿੱਥੋਂ ਪੇਸ਼ ਕਰ ਸਕਦੇ ਹਨ।

Related Post