ਐਲੋਨ ਮਸਕ ਟਵਿੱਟਰ ਦੇ ਸੀਈਓ ਅਹੁਦੇ ਤੋਂ ਦੇਣਗੇ ਅਸਤੀਫਾ, ਪਰ ਰੱਖੀ ਇਹ ਸ਼ਰਤ

By  Aarti December 21st 2022 10:46 AM

Elon Musk Will Resign: ਟੇਸਲਾ ਦੇ ਮਾਲਕ ਐਲੋਨ ਮਸਕ ਨੇ ਅੱਜ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਟਵੀਟ ਦੇ ਸੀਈਓ ਅਹੁਦੇ ਨੂੰ ਆਉਣ ਵਾਲੇ ਸਮੇਂ ਵਿੱਚ ਛੱਡ ਦੇਣਗੇ। ਇਸ ਸਬੰਧੀ ਉਨ੍ਹਾਂ ਵੱਲੋਂ ਟਵੀਟ ਵੀ ਕੀਤਾ ਗਿਆ ਹੈ। 


ਆਪਣੇ ਟਵੀਟ ਵਿੱਚ ਐਲੋਨ ਮਸਕ ਨੇ ਕਿਹਾ ਕਿ ਐਲੋਨ ਮਸਕ ਨੇ ਆਪਣੇ ਟਵੀਟ 'ਚ ਕਿਹਾ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਕੋਈ ਅਜਿਹਾ ਬੇਵਕੂਫ ਵਿਅਕਤੀ ਮਿਲ ਜਾਵੇਗਾ ਜੋ ਇਸ ਅਹੁਦੇ ਨੂੰ ਲੈਣ ਦੇ ਲਈ ਕਾਬਿਲ ਲੱਗੇਗਾ ਤਾਂ ਉਹ ਤੁਰੰਤ ਅਸਤੀਫਾ ਦੇ ਦੇਣਗੇ। ਇਸ ਤੋਂ ਬਾਅਦ ਉਹ ਸਿਰਫ ਸਾਫਟਵੇਅਰ ਚਲਾਉਣਗੇ ਅਤੇ ਸਰਵਰ ਟੀਮ ਦੀ ਦੇਖਭਾਲ ਕਰਨਗੇ।

ਦਰਅਸਲ ਇੱਕ ਦਿਨ ਪਹਿਲਾਂ ਮਸਕ ਨੇ ਟਵਿੱਟਰ ਪੋਲ ਦੇ ਜ਼ਰੀਏ ਲੋਕਾਂ ਕੋਲੋਂ ਪੁੱਛਿਆ ਸੀ ਕਿ ਕੀ ਉਨ੍ਹਾਂ ਨੂੰ ਟਵਿੱਟਰ ਦੇ ਸੀਈਓ ਦੇ ਅਹੁਦੇ ਨੂੰ ਛੱਡ ਦੇਣਾ ਚਾਹੀਦਾ ਹੈ ਜਿਸ ਵਿੱਚ ਜਿਆਦਾਤਰ ਲੋਕਾਂ ਨੇ ਹਾਂ ਚ ਜਵਾਬ ਦਿੱਤਾ ਸੀ। ਇਸ ਪੋਲ ਵਿੱਚ  ਤਕਰੀਬਨ 57.5 ਫੀਸਦ ਯੂਜ਼ਰਸ ਨੇ ਐਲੋਨ ਮਸਕ ਦੇ ਅਹੁਦੇ ਨੂੰ ਛੱਡ ਦੇਣ ਵਿੱਚ ਵੋਟ ਦਿੱਤਾ ਸੀ ਅਤੇ ਕਿਹਾ ਕਿ ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ। 

ਇਹ ਵੀ ਪੜ੍ਹੋ: ਧੁੰਦ ਤੇ ਠੰਢ ਕਾਰਨ ਜਨਜੀਵਨ ਹੋਇਆ ਪ੍ਰਭਾਵਿਤ, ਸ੍ਰੀ ਦਰਬਾਰ ਸਾਹਿਬ ਵਿਖੇ ਉਮੜੀ ਸੰਗਤ

Related Post