Jandiala Guru ਚ ਪੁਲਿਸ ਤੇ ਇੱਕ ਗੈਂਗਸਟਰ ਵਿਚਾਲੇ ਮੁਕਾਬਲਾ , ਜਵਾਬੀ ਕਾਰਵਾਈ ਚ ਗੋਲੀ ਲੱਗਣ ਨਾਲ ਗੈਂਗਸਟਰ ਜ਼ਖਮੀ
Jandiala Guru News : ਅੰਮ੍ਰਿਤਸਰ ਦਿਹਾਤੀ ਦੇ ਥਾਣਾ ਮੱਤੇਵਾਲ ਅਧੀਨ ਪੈਂਦੇ ਪਿੰਡ ਰਾਮਦੀਵਾਲੀ ਨਜ਼ਦੀਕ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਪਾਰਟੀ ਦਾ ਇੱਕ ਨਾਮੀ ਗੈਂਗਸਟਰ ਨਾਲ ਮੁਕਾਬਲਾ ਹੋਇਆ। ਜਿਸ ਵਿੱਚ ਦੋਵਾਂ ਤਰਫਾਂ ਤੋਂ ਚੱਲੀ ਹੋਈ ਗੋਲਾਬਾਰੀ ਵਿੱਚ ਗੈਂਗਸਟਰ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
Jandiala Guru News : ਅੰਮ੍ਰਿਤਸਰ ਦਿਹਾਤੀ ਦੇ ਥਾਣਾ ਮੱਤੇਵਾਲ ਅਧੀਨ ਪੈਂਦੇ ਪਿੰਡ ਰਾਮਦੀਵਾਲੀ ਨਜ਼ਦੀਕ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਪਾਰਟੀ ਦਾ ਇੱਕ ਨਾਮੀ ਗੈਂਗਸਟਰ ਨਾਲ ਮੁਕਾਬਲਾ ਹੋਇਆ। ਜਿਸ ਵਿੱਚ ਦੋਵਾਂ ਤਰਫਾਂ ਤੋਂ ਚੱਲੀ ਹੋਈ ਗੋਲਾਬਾਰੀ ਵਿੱਚ ਗੈਂਗਸਟਰ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਵਾਲੀ ਥਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੁਕਾਬਲਾ ਉਸ ਵੇਲੇ ਹੋਇਆ ਜਦੋਂ ਮੁਖਤਿਆਰ ਸਿੰਘ ਐਸਐਚਓ ਜੰਡਿਆਲਾ ਗੁਰੂ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੋਟਰਸਾਈਕਲ ਸਵਾਰ ਇੱਕ ਗੈਂਗਸਟਰ ਦਾ ਪਿੱਛਾ ਕਰਦੀ ਆ ਰਹੀ ਸੀ, ਜੋ ਕਿ ਪਿੰਡ ਰਾਮਦਵਾਲੀ ਨਜ਼ਦੀਕ ਸੂਏ ਦੇ ਪੁੱਲ ਉੱਪਰ ਅਚਾਨਕ ਡਿੱਗ ਪਿਆ।
ਜਿਸ ਨੇ ਡਿੱਗਦੇ ਹੀ ਪੁਲਿਸ ਉੱਪਰ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਕੀਤੇ ਫਾਇਰ ਆਰੋਪੀ ਦੀ ਲੱਤ ਵਿੱਚ ਲੱਗਿਆ। ਜਿਸ ਨਾਲ ਉਹ ਮੌਕੇ 'ਤੇ ਜ਼ਖਮੀ ਹੋ ਗਿਆ। ਇਸ ਗੈਂਗਸਟਰ ਦੀ ਪਹਿਚਾਣ ਉਜਵਲ ਹੰਸ ਪੁੱਤਰ ਮਨੋਹਰ ਲਾਲ ਵਾਸੀ ਪੀਡਬਲਡੀ ਕੰਪਲੈਕਸ ਬਟਾਲਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। ਜਿਸ ਉੱਪਰ ਕਸਬਾ ਜੰਡਿਆਲਾ ਗੁਰੂ ਦੇ ਇੱਕ ਪੰਸਾਰੀ ਦੀ ਦੁਕਾਨ ਉੱਪਰ ਗੋਲੀ ਚਲਾਉਣ ਅਤੇ ਉਸ ਪਾਸੋਂ ਫਿਰੌਤੀ ਦੀ ਮੰਗ ਕਰਨ ਸਬੰਧੀ ਕਈ ਹੋਰ ਮਾਮਲੇ ਦਰਜ ਹਨ।
ਪੁਲਿਸ ਨਾਲ ਹੋਏ ਇਸ ਮੁਕਾਬਲੇ ਵਾਲੀ ਜਗ੍ਹਾ ਉੱਪਰ ਜ਼ਿਲਾ ਪੁਲਿਸ ਮੁਖੀ ਮਨਿੰਦਰ ਸਿੰਘ, ਟੀਐਸਪੀ ਮਜੀਠਾ ਇੰਦਰਜੀਤ ਸਿੰਘ, ਥਾਣਾ ਮੱਤੇਵਾਲ ਦੇ ਐਸਐਚ ਓ ਹਰਜੀਤ ਸਿੰਘ ਵਾਰਦਾਤ ਵਾਲੀ ਜਗ੍ਹਾ ਤੇ ਪਹੁੰਚੇ ਹੋਏ ਸਨ। ਵਾਰਦਾਤ ਵਾਲੀ ਜਗ੍ਹਾ 'ਤੇ ਪਹੁੰਚੇ ਡੀਆਈਜੀ ਸੰਦੀਪ ਗੋਇਲ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 6 ਨਵੰਬਰ ਨੂੰ ਜੰਡਿਆਲਾ ਗੁਰੂ ਵਿੱਚ ਇੱਕ ਪੰਸਾਰੀ ਦੀ ਦੁਕਾਨ 'ਤੇ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਉਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਉਸ ਸਬੰਧ ਵਿੱਚ ਐਸਐਸਪੀ ਸਾਹਿਬ ਦੀ ਨਿਗਰਾਨੀ ਹੇਠ ਪੁਲਿਸ ਵੱਲੋਂ ਇੰਟੈਲੀਜੈਂਸ ਦੀ ਮਦਦ ਨਾਲ ਇਹਨਾਂ ਦੋਸ਼ੀਆਂ ਦੀ ਪਹਿਚਾਣ ਕੀਤੀ ਗਈ ਅਤੇ ਅੱਜ ਇੱਕ ਮੁਖਬਰ ਦੀ ਇਤਲਾਅ 'ਤੇ ਜੰਡਿਆਲਾ ਗੁਰੂ ਅਤੇ ਮੱਤੇਵਾਲ ਦੀ ਪੁਲਿਸ ਵੱਲੋਂ ਇੱਕ ਆਰੋਪੀ ਦਾ ਪਿੱਛਾ ਕਰਦੇ ਹੋਏ ਜਦ ਪਿੰਡ ਰਾਮਦਵਾਲੀ ਨਜ਼ਦੀਕ ਪਹੁੰਚੇ ਤਾਂ ਦੋਸ਼ੀ ਵੱਲੋਂ ਪੁਲਿਸ ਪਾਰਟੀ 'ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਜਵਾਬੀ ਕਾਰਵਾਈ ਵਿੱਚ ਇਹ ਆਰੋਪੀ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।
ਉਨਾਂ ਦੱਸਿਆ ਕਿ ਉਜਵਲ ਹੰਸ ਨਾਂ ਦੇ ਇਸ ਆਰੋਪੀ ਉੱਪਰ ਪਹਿਲਾਂ ਵੀ ਆਰਮਸ ਐਕਟ ਲੁੱਟ ਖੋਹ 307 ਸਮੇਤ ਸੱਤ ਅੱਠ ਪਰਚੇ ਦਰਜ ਹਨ। ਉਹਨਾਂ ਦੱਸਿਆ ਕਿ ਇਹ ਆਰੋਪੀ ਜੱਗੂ ਭਗਵਾਨਪੁਰੀਆ ਦਾ ਵਿਦੇਸ਼ ਵਿੱਚ ਬੈਠਾ ਇੱਕ ਹੈਂਡਲਰ ਕੇਸ਼ਵ ਸ਼ਿਵਾਲਾ ਲਈ ਵੀ ਕੰਮ ਕਰਦਾ ਹੈ ਕੇਸ਼ਵਾਲਾ ਜੋ ਕਿ ਜੱਗੂ ਭਗਵਾਨ ਪੁਰੀਆ ਦਾ ਇਸ ਵੇਲੇ ਬਾਹਰ ਬੈਠਾ ਮੇਨ ਹੱਥ ਟੋਕਾ ਹੈ ,ਜਿਹੜਾ ਫੋਰਨ ਹੈਂਡਲਰ ਹੈ ,ਜਿਹੜਾ ਕਿ ਜੱਗੂ ਦੇ ਇਸ਼ਾਰਿਆਂ 'ਤੇ ਇੱਥੇ ਮਾਝੇ ਦੇ ਏਰੀਏ ਵਿੱਚ ਫਿਰੌਤੀਆਂ ਤੇ ਐਨਡੀਪੀਐਸ ਦਾ ਕੰਮ ਵੀ ਕਰਦਾ ਹੈ।