Amritsar Encounter : ਅੰਮ੍ਰਿਤਸਰ ਦਿਹਾਤੀ ਪੁਲਿਸ ਤੇ ਬਦਮਾਸ਼ ਵਿਚਾਲੇ ਮੁੱਠਭੇੜ, ਜਵਾਬੀ ਕਾਰਵਾਈ ਚ ਹੋਇਆ ਜ਼ਖ਼ਮੀ
Amritsar News : ਇਸੀ ਲੜੀ ਦੇ ਚਲਦੇ 16 ਨਵੰਬਰ ਨੂੰ ਅੰਮ੍ਰਿਤਸਰ ਦਿਹਾਤੀ ਇਲਾਕੇ ਦਾ ਪਿੰਡ ਧੂਲਕਾ ਵਿਖੇ ਇੱਕ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ, ਜਿਸ ਦੌਰਾਨ ਲਗਾਤਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ।
Amritsar News : ਅੰਮ੍ਰਿਤਸਰ ਦਿਹਾਤੀ ਇਲਾਕੇ ਦੇ ਵਿੱਚ ਲਗਾਤਾਰ ਗੋਲੀਆਂ ਚਲਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਰੋਜ਼ਾਨਾ ਫਰੋਤੀ ਮੰਗਣ ਦੇ ਕਾਲ ਆ ਰਹੇ ਹਨ। ਇਸੀ ਲੜੀ ਦੇ ਚਲਦੇ 16 ਨਵੰਬਰ ਨੂੰ ਅੰਮ੍ਰਿਤਸਰ ਦਿਹਾਤੀ ਇਲਾਕੇ ਦਾ ਪਿੰਡ ਧੂਲਕਾ ਵਿਖੇ ਇੱਕ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ, ਜਿਸ ਦੌਰਾਨ ਲਗਾਤਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ।
ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਕੱਲ ਵੀ ਦੋਸ਼ੀਆਂ ਦਾ ਇਨਕਾਊਂਟਰ ਕੀਤਾ ਗਿਆ ਸੀ, ਜਿਨਾਂ ਦੀ ਪਹਿਚਾਨ ਰਾਜਾ ਬਿਲਾ ਵਜੋਂ ਹੋਈ ਸੀ ਅਤੇ ਇਨਕਾਊਂਟਰ ਦੇ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਦੂਜਾ ਨੌਜਵਾਨ ਮਨਦੀਪ ਸਿੰਘ ਸ਼ਮੀ ਨੂੰ ਗਿਰਿਫਤਾਰ ਕੀਤਾ ਜਾਂਦਾ, ਉਸ ਦੀ ਪੁੱਛਗਿਛ ਦੌਰਾਨ ਪਤਾ ਚੱਲਿਆ ਕਿ ਉਸ ਮਰਡਰ ਦੇ ਦੌਰਾਨ ਜੋ ਹਥਿਆਰ ਵਰਤੇ ਗਏ ਸੀ ਉਹ ਸੁਖਪ੍ਰੀਤ ਸਿੰਘ ਉਰਫ ਸੁੱਖਾ ਦੇ ਵੱਲੋਂ ਮੁਹਈਆ ਕਰਵਾਏ ਗਏ ਸੀ, ਜੋ ਕਿ ਪਟਿਆਲੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਸੁਖਪ੍ਰੀਤ ਸਿੰਘ ਕੰਬੋ ਥਾਣੇ ਦੇ ਅਧੀਨ ਪੈਂਦੇ ਇਲਾਕੇ ਵਿੱਚ ਘੁੰਮ ਰਿਹਾ ਹੈ। ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਗਿਆ ਸੀ ਜਦੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋਸ਼ੀ ਸੁਖਪ੍ਰੀਤ ਸਿੰਘ ਉਰਫ ਸੁੱਖ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸੀ ਦੌਰਾਨ ਦੋਸ਼ੀ ਸੁਖਪ੍ਰੀਤ ਸਿੰਘ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਗਈ।, ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਇਸ ਫਾਇਰਿੰਗ ਦੌਰਾਨ ਦੋਸ਼ੀ ਸੁਖਪ੍ਰੀਤ ਸਿੰਘ ਦੇ ਲੱਕ ਦੇ ਉੱਪਰ ਗੋਲੀ ਲੱਗੀ, ਜਿਸ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਹਸਪਤਾਲ ਭੇਜਿਆ ਗਿਆ।
ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਸਰ ਡੀਆਈਜੀ ਸੰਦੀਪ ਗੋਇਲ ਨੇ ਕਿਹਾ ਕਿ ਜੋ ਵੀ ਅੰਮ੍ਰਿਤਸਰ ਦਿਹਾਤੀ ਇਲਾਕੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।