EPF Interest Rate 2023: ਕਰਮਚਾਰੀਆਂ ਲਈ ਵੱਡੀ ਖੁਸ਼ਖ਼ਬਰੀ, EPFO ਨੇ EPF 'ਤੇ ਵਧਾਇਆ 8.15% ਵਿਆਜ ਦਰ

ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਮੰਗਲਵਾਰ ਨੂੰ ਆਪਣੀ ਬੈਠਕ ਵਿੱਚ 2022-23 ਲਈ ਕਰਮਚਾਰੀ ਭਵਿੱਖ ਨਿਧੀ 'ਤੇ 8.15 ਫੀਸਦੀ ਦੀ ਵਿਆਜ ਦਰ ਤੈਅ ਕੀਤੀ ਹੈ।

By  Aarti March 28th 2023 04:15 PM

EPF Interest Rate 2023: ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਮੰਗਲਵਾਰ ਨੂੰ ਆਪਣੀ ਬੈਠਕ ਵਿੱਚ 2022-23 ਲਈ ਕਰਮਚਾਰੀ ਭਵਿੱਖ ਨਿਧੀ  'ਤੇ 8.15 ਫੀਸਦੀ ਦੀ ਵਿਆਜ ਦਰ ਤੈਅ ਕੀਤੀ ਹੈ। ਦੱਸ ਦਈਏ ਕਿ ਇਹ ਫੈਸਲਾ 27 ਅਤੇ 28 ਮਾਰਚ ਨੂੰ ਈਪੀਐਫਓ ​​ਬੋਰਡ ਦੀ ਬੈਠਕ ਵਿੱਚ ਤਨਖਾਹ ਨਾਲ ਜੁੜੀ ਪੈਨਸ਼ਨ 'ਤੇ ਚਰਚਾ ਕਰਨ ਲਈ ਲਿਆ ਗਿਆ ਸੀ।

ਈਪੀਐਫਓ ਨੇ 2021-22 ਲਈ ਆਪਣੇ ਲਗਭਗ ਪੰਜ ਕਰੋੜ ਗਾਹਕਾਂ ਦੇ ਈਪੀਐਫ 'ਤੇ ਵਿਆਜ ਦਰ ਨੂੰ ਮਾਰਚ 2022 ਵਿੱਚ 8.1 ਫੀਸਦੀ 'ਤੇ ਚਾਰ ਦਹਾਕਿਆਂ ਤੋਂ ਵੱਧ ਦੇ ਹੇਠਲੇ ਪੱਧਰ 'ਤੇ ਲਿਆਇਆ ਸੀ। ਇਹ ਦਰ 1977-78 ਤੋਂ ਬਾਅਦ ਸਭ ਤੋਂ ਘੱਟ ਸੀ, ਜਦਕਿ ਈਪੀਐਫ 'ਤੇ ਵਿਆਜ ਦਰ ਅੱਠ ਫੀਸਦੀ ਹੁੰਦੀ ਸੀ। 2020-21 ਵਿੱਚ ਇਹ ਦਰ 8.5 ਫੀਸਦੀ ਸੀ।

ਕਾਬਿਲੇਗੌਰ ਹੈ ਕਿ ਹਰ ਸਾਲ ਮਾਰਚ ਵਿੱਚ ਸੀਬੀਟੀ ਦੀ ਬੈਠਕ ਵਿੱਚ ਵਿਆਜ ਦਰਾਂ ਦਾ ਫੈਸਲਾ ਕੀਤਾ ਜਾਂਦਾ ਹੈ। ਈਪੀਐਫਓ ਨੇ ਪਿਛਲੇ ਸਾਲ ਚੰਗੀ ਕਮਾਈ ਕੀਤੀ ਸੀ। ਇਸੇ ਲਈ ਇਸ ਵਾਰ ਵਿਆਜ ਦਰਾਂ ਵਿੱਚ ਵਾਧੇ ਦੀ ਉਮੀਦ ਸੀ।

ਇਹ ਵੀ ਪੜ੍ਹੋ: PAN-Aadhaar linking: ਪੈਨ-ਆਧਾਰ ਕਾਰਡ ਲਿੰਕ ਕਰਨ ਦੀ ਮਿਆਦ ’ਚ ਹੋਇਆ ਵਾਧਾ, ਇੱਥੇ ਲਓ ਪੂਰੀ ਜਾਣਕਾਰੀ

Related Post