Wed, May 31, 2023
Whatsapp

PAN-Aadhaar linking: ਪੈਨ-ਆਧਾਰ ਕਾਰਡ ਲਿੰਕ ਕਰਨ ਦੀ ਮਿਆਦ ’ਚ ਹੋਇਆ ਵਾਧਾ, ਇੱਥੇ ਲਓ ਪੂਰੀ ਜਾਣਕਾਰੀ

ਕੇਂਦਰ ਸਰਕਾਰ ਨੇ ਪੈਨ ਕਾਰਡ ਅਤੇ ਆਧਾਰ ਕਾਰਡ ਨੂੰ ਲਿੰਕ ਕਰਨ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਪੈਨ-ਆਧਾਰ ਲਿੰਕ ਕਰਨ ਦੀ ਸਮਾਂ ਸੀਮਾ ਨੂੰ 30 ਜੂਨ 2023 ਤੱਕ ਵਧਾ ਦਿੱਤਾ ਗਿਆ ਹੈ।

Written by  Aarti -- March 28th 2023 03:35 PM
PAN-Aadhaar linking:  ਪੈਨ-ਆਧਾਰ ਕਾਰਡ ਲਿੰਕ ਕਰਨ ਦੀ ਮਿਆਦ ’ਚ ਹੋਇਆ ਵਾਧਾ, ਇੱਥੇ ਲਓ ਪੂਰੀ ਜਾਣਕਾਰੀ

PAN-Aadhaar linking: ਪੈਨ-ਆਧਾਰ ਕਾਰਡ ਲਿੰਕ ਕਰਨ ਦੀ ਮਿਆਦ ’ਚ ਹੋਇਆ ਵਾਧਾ, ਇੱਥੇ ਲਓ ਪੂਰੀ ਜਾਣਕਾਰੀ

PAN-Aadhaar linking: ਕੇਂਦਰ ਸਰਕਾਰ ਨੇ ਪੈਨ ਕਾਰਡ ਅਤੇ ਆਧਾਰ ਕਾਰਡ ਨੂੰ ਲਿੰਕ ਕਰਨ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਿਕ  ਪੈਨ-ਆਧਾਰ ਲਿੰਕ ਕਰਨ ਦੀ ਸਮਾਂ ਸੀਮਾ ਨੂੰ 30 ਜੂਨ 2023 ਤੱਕ ਵਧਾ ਦਿੱਤਾ ਗਿਆ ਹੈ। ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।


ਦੱਸ ਦਈਏ ਕਿ ਇਸ ਸਬੰਧੀ ਪੀਆਈਬੀ ਨੇ ਟਵੀਟ ਵੀ ਕੀਤਾ ਹੈ ਕਿ ਟੈਕਸਦਾਤਾਵਾਂ ਨੂੰ ਕੁਝ ਰਾਹਤ ਦਿੰਦੇ ਹੋਏ, ਆਧਾਰ ਨੂੰ ਪੈਨ ਨਾਲ ਜੋੜਨ ਦੀ ਆਖਰੀ ਮਿਤੀ 30 ਜੂਨ, 2023 ਤੱਕ ਵਧਾ ਦਿੱਤੀ ਗਈ ਹੈ। ਜਿਸ ਨਾਲ ਉਨ੍ਹਾਂ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਜਿਨ੍ਹਾਂ ਨੇ ਅਜੇ ਤੱਕ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਦੇ ਨਾਲ ਜੋੜਿਆ ਨਹੀਂ ਹੈ। 

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਪੈਨ ਕਾਰਡ ਅਤੇ ਆਧਾਰ ਕਾਰਡ ਨੂੰ ਲਿੰਕ ਕਰਨ ਦੀ ਆਖਰੀ ਤਰੀਕ 31 ਮਾਰਚ 2023 ਸੀ। ਪਰ ਜੇਕਰ ਤੁਸੀਂ ਅਜੇ ਤੱਕ ਆਪਣੇ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਹੈ, ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਕਿਉਂਕਿ ਹੁਣ ਤੁਹਾਨੂੰ ਇਸ ਜ਼ਰੂਰੀ ਕੰਮ ਨੂੰ ਪੂਰਾ ਕਰਨ ਲਈ 3 ਮਹੀਨੇ ਦਾ ਸਮਾਂ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ, ਜੇਕਰ ਤੁਸੀਂ ਇਸ ਸਮਾਂ ਸੀਮਾ ਤੱਕ ਆਪਣੇ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਕਰਦੇ, ਤਾਂ ਤੁਹਾਡਾ ਪੈਨ ਕਾਰਡ ਅਕਿਰਿਆਸ਼ੀਲ ਹੋ ਜਾਵੇਗਾ।

ਇਹ ਵੀ ਪੜ੍ਹੋ: America: ਅਮਰੀਕਾ ਦੇ ਸਕੂਲ 'ਚ ਫਾਈਰਿੰਗ, 3 ਵਿਦਿਆਰਥੀਆਂ ਸਮੇਤ 6 ਦੀ ਮੌਤ

- PTC NEWS

adv-img

Top News view more...

Latest News view more...