Missing Day ’ਤੇ ਦੱਸਣਾ ਚਾਹੁੰਦੇ ਹੋ ਦਿਲ ਦਾ ਹਾਲ ਤਾਂ ਇਨ੍ਹਾਂ ਤਰੀਕਿਆਂ ਨਾਲ ਆਪਣਿਆਂ ਨੂੰ ਕਰਵਾਓ Special Feel
Missing Day 2024: ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਫਰਵਰੀ ਨੂੰ ਪਿਆਰ ਦਾ ਮਹੀਨਾ ਕਿਹਾ ਜਾਂਦਾ ਹੈ ਕਿਉਂਕਿ ਇਸ ਮਹੀਨੇ 'ਚ ਵੈਲੇਨਟਾਈਨ ਵੀਕ ਹੁੰਦਾ ਹੈ ਜੋ 7 ਫਰਵਰੀ ਰੋਜ਼ ਡੇ ਤੋਂ ਸ਼ੁਰੂ ਹੁੰਦਾ ਹੈ ਅਤੇ 14 ਫਰਵਰੀ ਨੂੰ ਵੈਲੇਨਟਾਈਨ ਡੇ ਨਾਲ ਖਤਮ ਹੁੰਦਾ ਹੈ।
ਦੱਸ ਦਈਏ ਕਿ ਇਸ ਤੋਂ ਇਲਾਵਾ ਇਸ ਮਹੀਨੇ 'ਚ ਐਂਟੀ ਵੈਲੇਨਟਾਈਨ ਵੀਕ ਵੀ ਮਨਾਇਆ ਜਾਂਦਾ ਹੈ। ਜੋ 15 ਫਰਵਰੀ ਤੋਂ ਸ਼ੁਰੂ ਹੁੰਦਾ ਹੈ ਅਤੇ 21 ਫਰਵਰੀ ਨੂੰ ਬ੍ਰੇਕਅੱਪ ਡੇ ਨਾਲ ਖਤਮ ਹੁੰਦਾ ਹੈ। ਇਸ ਵੀਕ ਦੀ 20 ਫਰਵਰੀ ਨੂੰ ਮਿਸਿੰਗ ਡੇ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਇੱਕ ਮੌਕਾ ਹੈ ਜਦੋਂ ਤੁਸੀਂ ਕਿਸੇ ਨੂੰ ਦੱਸ ਸਕਦੇ ਹੋ ਕਿ ਤੁਸੀਂ ਉਨ੍ਹਾਂ ਨੂੰ ਕਿੰਨ੍ਹਾ ਯਾਦ ਕਰਦੇ ਹੋ।
ਇਸ ਦਿਨ ਤੁਸੀਂ ਆਪਣੇ ਦਿਲ ਦੀ ਗੱਲ ਆਪਣੇ ਪੁਰਾਣੇ ਦੋਸਤਾਂ ਅਤੇ ਹੋਰ ਲੋਕਾਂ ਨੂੰ ਦੱਸ ਸਕਦੇ ਹੋ। ਤਾਂ ਆਓ ਜਾਣਦੇ ਹਾਂ ਆਪਣਿਆਂ ਨੂੰ ਦੱਸਣ ਦੇ ਤਰੀਕੇ ਕਿ ਤੁਸੀਂ ਉਨ੍ਹਾਂ ਨੂੰ ਕਿੰਨ੍ਹਾ ਯਾਦ ਕਰਦੇ ਹੋ
ਫੋਨ 'ਤੇ ਪਿਆਰ ਦਾ ਅਹਿਸਾਸ ਕਰਵਾਓ :
ਦੱਸ ਦਈਏ ਕਿ ਜੇਕਰ ਤੁਸੀਂ ਆਪਣੇ ਸਾਥੀ ਜਾਂ ਕਿਸੇ ਖਾਸ ਤੋਂ ਦੂਰ ਹੋ ਅਤੇ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਇਸ ਮਿਸਿੰਗ ਡੇ 'ਤੇ ਤੁਸੀਂ ਉਨ੍ਹਾਂ ਨੂੰ ਕਿੰਨਾ ਮਿਸ ਕਰ ਰਹੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਫੋਨ ਰਾਹੀਂ ਮਿਸਿੰਗ ਡੇ ਦੀ ਸ਼ੁਭਕਾਮਨਾਵਾਂ ਦੇ ਕੇ ਆਪਣੀਆਂ ਭਾਵਨਾਵਾਂ ਦਾ ਅਹਿਸਾਸ ਕਰਵਾ ਸਕਦੇ ਹੋ।
ਪੁਰਾਣੇ ਪਲਾਂ ਨੂੰ ਯਾਦ ਕਰੋ :
ਮਿਸਿੰਗ ਡੇ 'ਤੇ ਜੇਕਰ ਤੁਸੀਂ ਕਿਸੇ ਨੂੰ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਉਨ੍ਹਾਂ ਨੂੰ ਕਿੰਨਾ ਮਿਸ ਕਰਦੇ ਹੋ ਅਤੇ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕਰਨ ਲਈ ਤੁਸੀਂ ਆਪਣੀਆਂ ਕੁਝ ਪੁਰਾਣੀਆਂ ਫੋਟੋਆਂ ਅਤੇ ਵੀਡੀਓਜ਼ ਦਾ ਨਵਾਂ ਵੀਡੀਓ ਬਣਾ ਕੇ ਆਪਣੇ ਸਾਥੀ ਨੂੰ ਭੇਜ ਸਕਦੇ ਹੋ।
ਲਾਈਵ ਚੈਟ ਦੀ ਮਦਦ ਲਓ :
ਮਿਸਿੰਗ ਡੇ 'ਤੇ, ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਸ਼ੁਭਕਾਮਨਾਵਾਂ ਦੇਣਾ ਚਾਹੁੰਦੇ ਹੋ ਜਿਸ ਨੂੰ ਤੁਸੀਂ ਬਹੁਤ ਮਿਸ ਕਰਦੇ ਹੋ, ਤਾਂ ਤੁਸੀਂ ਇਸ ਖਾਸ ਮੌਕੇ 'ਤੇ ਉਨ੍ਹਾਂ ਨੂੰ ਹੋਰ ਵੀ ਖਾਸ ਮਹਿਸੂਸ ਕਰਨ ਲਈ ਆਨਲਾਈਨ ਲਾਈਵ ਚੈਟ ਦੀ ਮਦਦ ਲੈ ਸਕਦੇ ਹੋ।
ਆਨਲਾਈਨ ਤੋਹਫ਼ੇ ਦਿਓ :
ਤੁਸੀਂ ਕਿਸੇ ਖਾਸ ਵਿਅਕਤੀ ਨੂੰ ਖਾਸ ਮਹਿਸੂਸ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਲਈ ਉਨ੍ਹਾਂ ਨੂੰ ਆਨਲਾਈਨ ਤੋਹਫ਼ਾ ਵੀ ਦੇ ਸਕਦੇ ਹੋ। ਨਾਲ ਹੀ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ, ਤੁਸੀਂ ਉਸਨੂੰ ਉਸਦੀ ਪਸੰਦ ਦੀ ਕੋਈ ਵੀ ਚੀਜ਼ ਆਨਲਾਈਨ ਭੇਜ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਤੋਹਫ਼ੇ ਦੇ ਨਾਲ ਉਨ੍ਹਾਂ ਨੂੰ ਇੱਕ ਪਿਆਰਾ ਨਾਲ ਭਰਿਆ ਨੋਟ ਵੀ ਭੇਜ ਸਕਦੇ ਹੋ।
ਮਿਲਕੇ ਹੈਰਾਨ ਕਰੋ :
ਜੇਕਰ ਤੁਸੀਂ ਆਪਣੇ ਸਾਥੀ ਜਾਂ ਕਿਸੇ ਦੋਸਤ ਨੂੰ ਬਹੁਤ ਮਿਸ ਕਰ ਰਹੇ ਹੋ ਤਾਂ ਇਸ ਖਾਸ ਦਿਨ 'ਤੇ ਤੁਸੀਂ ਉਨ੍ਹਾਂ ਨੂੰ ਮਿਲ ਕੇ ਹੈਰਾਨ ਕਰ ਸਕਦੇ ਹੋ। ਦੱਸ ਦਈਏ ਕਿ ਮਿਲਣ ਤੋਂ ਪਹਿਲਾਂ, ਆਪਣੇ ਸਾਥੀ ਜਾਂ ਦੋਸਤ ਦੀ ਰੁਟੀਨ ਬਾਰੇ ਪਤਾ ਲਗਾਓ ਅਤੇ ਜਦੋਂ ਉਹ ਫਰੀ ਹੋ ਜਾਵੇ ਤਾਂ ਉਨ੍ਹਾਂ ਨੂੰ ਮਿਸਿੰਗ ਡੇ ਦੀ ਸ਼ੁਭਕਾਮਨਾਵਾਂ ਦਿਓ ਅਤੇ ਉਨ੍ਹਾਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਨੂੰ ਕਿੰਨੀ ਯਾਦ ਕਰਦੇ ਹੋ।
ਇਹ ਵੀ ਪੜ੍ਹੋ: ਆਪਣੇ ਫਾਇਦੇ ਲਈ ਔਰਤ ਨੇ ਖੁਦ ਨੂੰ ਕੀਤਾ 17 ਵਾਰ ਗਰਭਵਤੀ, ਸਾਹਮਣੇ ਆਇਆ ਇਹ ਹੈਰਾਨ ਕਰਨ ਵਾਲਾ ਸੱਚ