Baldness treatment reaction : ਸੰਗਰੂਰ ਚ ਲੋਕਾਂ ਨੂੰ ਗੰਜਾਪਣ ਦੂਰ ਕਰਵਾਉਣਾ ਪਿਆ ਮਹਿੰਗਾ! 60 ਤੋਂ ਵੱਧ ਲੋਕਾਂ ਨੂੰ ਹੋਈ ਅੱਖਾਂ ਚ ਰਿਐਕਸ਼ਨ
Baldness treatment reaction : ਸੰਗਰੂਰ ਸਿਵਲ ਹਸਪਤਾਲ ਵਿੱਚ ਉਦੋਂ ਹਾਹਾਕਾਰ ਮੱਚ ਗਈ, ਜਦੋਂ ਅੱਖਾਂ 'ਚ ਰਿਐਕਸ਼ਨ ਦੀ ਸਮੱਸਿਆ ਲੈ ਕੇ ਇਹ ਲੋਕ ਭਾਰੀ ਗਿਣਤੀ ਵਿੱਚ ਪਹੁੰਚ ਗਏ। ਫਿਲਹਾਲ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰਾਂ ਵੱਲੋਂ ਇਸ ਪਿੱਛੇ ਵਾਲ ਉਗਾਉਣ ਵਾਲੀ ਦਵਾਈ ਦੇ ਕੈਮੀਕਲ ਰਿਐਸ਼ਨ ਨੂੰ ਦੱਸਿਆ ਜਾ ਰਿਹਾ ਹੈ।
Baldness treatment tecation : ਸੰਗਰੂਰ ਵਿੱਚ ਗੰਜੇਪਣ ਦੀ ਸਮੱਸਿਆ ਨੂੰ ਲੈ ਕੇ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਥੇ ਗੰਜੇਪਣ ਦਾ ਇਲਾਜ ਕਰਵਾਉਣ ਪਹੁੰਚੇ ਕਈ ਲੋਕਾਂ ਦੀਆਂ ਅੱਖਾਂ ਵਿੱਚ ਰਿਐਕਸ਼ਨ ਹੋ ਗਈ ਹੈ। ਸਿਵਲ ਹਸਪਤਾਲ ਵਿੱਚ ਉਦੋਂ ਹਾਹਾਕਾਰ ਮੱਚ ਗਈ, ਜਦੋਂ ਅੱਖਾਂ 'ਚ ਰਿਐਕਸ਼ਨ ਦੀ ਸਮੱਸਿਆ ਲੈ ਕੇ ਇਹ ਲੋਕ ਭਾਰੀ ਗਿਣਤੀ ਵਿੱਚ ਪਹੁੰਚ ਗਏ। ਫਿਲਹਾਲ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰਾਂ ਵੱਲੋਂ ਇਸ ਪਿੱਛੇ ਵਾਲ ਉਗਾਉਣ ਵਾਲੀ ਦਵਾਈ ਦੇ ਕੈਮੀਕਲ ਰਿਐਸ਼ਨ ਨੂੰ ਦੱਸਿਆ ਜਾ ਰਿਹਾ ਹੈ।
ਗੰਜੇਪਣ ਦੀ ਸਮੱਸਿਆ ਤੋਂ ਛੁਟਕਾਰੇ ਲਈ ਲੱਗਿਆ ਸੀ ਕੈਂਪ
ਜਾਣਕਾਰੀ ਅਨੁਸਾਰ ਸੰਗਰੂਰ ਵਿੱਚ ਇੱਕ ਵਿਅਕਤੀ ਵੱਲੋਂ ਗੰਜੇਪਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੈਂਪ ਲਾਇਆ ਗਿਆ ਸੀ, ਜਿਸ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਕਾਲੀ ਮਾਤਾ ਮੰਦਿਰ ਪਹੁੰਚੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਖੰਨਾ ਤੋਂ ਹੈ, ਜੋ ਕਿ ਦਾਅਵਾ ਕਰਦਾ ਹੈ ਕਿ ਉਸ ਦੀ ਦਵਾਈ ਨਾਲ ਗੰਜੇ ਲੋਕਾਂ ਦੇ ਸਿਰ 'ਤੇ ਵਾਲ ਉੱਗ ਜਾਂਦੇ ਹਨ।
ਵਾਲ ਧੋਣ ਤੋਂ ਬਾਅਦ ਹੋਇਆ ਰਿਐਕਸ਼ਨ
ਕਾਲੀ ਮਾਤਾ ਮੰਦਿਰ ਵਿੱਚ ਲਾਏ ਕੈਂਪ ਦੌਰਾਨ ਜਦੋਂ ਹੀ ਲੋਕਾਂ ਦੇ ਸਿਰ 'ਚ ਦਵਾਈ ਲਗਾਈ ਗਈ ਤਾਂ ਇਸ ਤੋਂ ਕੁੱਝ ਚਿਰ ਬਾਅਦ ਲੋਕਾਂ ਦੀਆਂ ਅੱਖਾਂ ਵਿੱਚ ਰਿਐਕਸ਼ਨ ਦੇਖਣ ਨੂੰ ਮਿਲਿਆ। ਲੋਕਾਂ ਦੀਆਂ ਅੱਖਾਂ ਇਸ ਦੌਰਾਨ ਲਾਲ ਹੋ ਗਈਆਂ ਅਤੇ ਦਰਦ ਕਰਨ ਲੱਗੀਆਂ। ਦੱਸਿਆ ਜਾ ਰਿਹਾ ਹੈ ਅੱਖਾਂ ਵਿੱਚ ਇਹ ਰਿਐਕਸ਼ਨ ਜਦੋਂ ਦਵਾਈ ਨੂੰ 10 ਮਿੰਟਾਂ ਬਾਅਦ ਪਾਣੀ ਨਾਲ ਧੋਤਾ ਗਿਆ ਤਾਂ ਉਸ ਤੋਂ ਤੁਰੰਤ ਬਾਅਦ ਹੀ ਦੇਖਣ ਨੂੰ ਮਿਲਿਆ। ਉਪਰੰਤ ਇਹ ਲੋਕ ਤੁਰੰਤ ਸਿਵਲ ਹਸਪਤਾਲ ਇਲਾਜ ਲਈ ਪਹੁੰਚੇ।
ਡਾਕਟਰਾਂ ਦਾ ਕੀ ਹੈ ਕਹਿਣਾ ?
ਇਸ ਸਬੰਧੀ ਸਿਵਲ ਹਸਪਤਾਲ ਸੰਗਰੂਰ ਦੀ ਡਾਕਟਰ ਗੀਤਾਂਸ਼ੂ ਨੇ ਕਿਹਾ ਕਿ ਸਾਡੇ ਕੋਲ 20 ਦੇ ਕਰੀਬ ਮਰੀਜ਼ ਆਏ ਹਨ, ਜਿਨਾਂ ਦੀਆਂ ਅੱਖਾਂ ਦੇ ਵਿੱਚ ਕਾਫੀ ਇਨਫੈਕਸ਼ਨ ਹੈ ਤੇ ਬਹੁਤ ਜ਼ਿਆਦਾ ਦਰਦ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਅਸੀਂ ਦਵਾਈ ਦੇ ਦਿੱਤੀ ਹੈ ਅਤੇ ਅੱਖਾਂ ਦੇ ਡਾਕਟਰ ਨੂੰ ਦਿਖਾਉਣ ਲਈ ਕਿਹਾ ਹੈ।
ਉਨ੍ਹਾਂ ਕਿਹਾ ਕਿ ਮਰੀਜ਼ਾਂ ਨੇ ਸਾਨੂੰ ਦੱਸਿਆ ਕਿ ਉਹ ਸਿਰ ਉੱਤੇ ਬਾਲ ਉਗਾਉਣ ਲਈ ਇੱਕ ਕੈਂਪ ਵਿੱਚ ਦਵਾਈ ਲੈਣ ਆਏ ਸਨ, ਜਦੋਂ ਦਵਾਈ ਲਵਾਈ ਸੀ, ਤਾਂ ਇਸ ਪਿੱਛੋਂ ਅੱਖਾਂ ਦੇ ਵਿੱਚ ਇਨਫੈਕਸ਼ਨ ਹੋ ਗਈ ਹੈ।