ਅੰਮ੍ਰਿਤਸਰ 'ਚ ਫ਼ਰਜ਼ੀ ਮਹਿਲਾ ਇੰਸਪੈਕਟਰ ਕਾਬੂ, ਦੇਖੋ ਕਿਵੇਂ ਆਈ ਪੁਲਿਸ ਦੇ ਅੜਿੱਕੇ

By  KRISHAN KUMAR SHARMA March 19th 2024 07:46 PM

ਅੰਮ੍ਰਿਤਸਰ: ਪ੍ਰਭਜੋਤ ਸਿੰਘ ਵਿਰਕ PPS ਏ.ਡੀ.ਸੀ.ਪੀ ਸਿਟੀ-2 ਅੰਮ੍ਰਿਤਸਰ (Amritsar Police) ਦੇ ਦਿਸ਼ਾ ਨਿਰਦੇਸ਼ 'ਤੇ ਵਰਿੰਦਰ ਸਿੰਘ ਖੋਸਾ PPS ਏ.ਸੀ.ਪੀ ਨੋਰਥ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨਜ਼ ਦੀ ਟੀਮ ਵੱਲੋਂ ਪੰਜਾਬ ਪੁਲਿਸ ਮਹਿਕਮੇ ਦਾ ਜਾਅਲੀ ਸ਼ਨਾਖਤੀ ਕਾਰਡ ਵਰਤੋਂ ਕਰਕੇ ਪ੍ਰਾਈਵੇਟ ਵਿਅਕਤੀਆਂ ਨਾਲ ਦੁਰਵਿਹਾਰ ਕਰਨ ਵਾਲੀ ਫਰਜ਼ੀ ਮਹਿਲਾ ਇੰਸਪੈਕਟਰ (Inspector) ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਏਡੀਸੀਪੀ-2 ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਐਸ.ਆਈ ਦਲਜੀਤ ਸਿੰਘ ਨੂੰ ਇਤਲਾਹ ਮਿਲੀ ਕਿ ਗ੍ਰੈਂਡ ਹੋਟਲ ਸਾਹਮਣੇ ਕੁਈਨਜ਼ ਰੋਡ ਵਿਖੇ ਇੱਕ ਕਾਰ BMW ਨੰਬਰ DL-1C-M-6898 ਅਤੇ ਸਵਿਫਟ ਡਿਜਾਈਰ ਨੰਬਰ PB-01-D-3782 ਦਾ ਐਕਸੀਡੈਂਟ ਹੋਇਆ। ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ BMW ਕਾਰ ਵਿੱਚ ਸਵਾਰ ਲੇਡੀ ਕਾਰ ਵਿਚੋਂ ਬਾਹਰ ਨਿਕਲੀ ਅਤੇ ਆਪਣਾ ਨਾਂ ਇੰਸ. ਰਮਨਦੀਪ ਕੌਰ ਰੰਧਾਵਾ ਦੱਸਿਆ।

ਮਹਿਲਾ ਨੇ ਕਿਹਾ ਕਿ ਮੈਂ SSP ਸਹਿਬ ਅੰਮ੍ਰਿਤਸਰ ਦਿਹਾਤੀ ਨਾਲ ਰੀਡਰ ਤਾਇਨਾਤ ਹਾਂ ਅਤੇ ਵਾਰ ਵਾਰ ਆਪਣੀ ਕਾਰ ਦੇ ਸ਼ੀਸ਼ੇ ਦਾ ਮੁਆਵਜ਼ਾ ਦਿਵਾਉਣ ਲਈ ਕਹਿ ਰਹੀ ਸੀ। ਜਦੋਂ ਮਾਮਲਾ ਨੇਪਰੇ ਨਾ ਚੜ੍ਹਿਆ ਤਾਂ ਦੋਵੇਂ ਕਾਰਾਂ ਸਮੇਤ ਡਰਾਇਵਰਾਂ ਨੂੰ ਥਾਣਾ ਲਿਆਂਦਾ ਗਿਆ। ਮਹਿਲਾ ਨੇ  ਇਸ ਦੌਰਾਨ ਆਪਣਾ ਨਾਂ ਇੰਸਪੈਕਟਰ ਰਮਨਦੀਪ ਰੰਧਾਵਾ, ਨੰਬਰ 381/ASR-R ਦੱਸਿਆ ਤਾਂ ਸ਼ੱਕ ਪਿਆ ਤਾਂ SSP ਸਹਿਬ ਅੰਮ੍ਰਿਤਸਰ ਦਿਹਾਤੀ ਦੇ ਰੀਡਰ ਅਤੇ OASI ਬਰਾਚ ਅੰਮ੍ਰਿਤਸਰ ਦਿਹਾਤੀ ਤੋਂ ਪਤਾ ਕੀਤਾ ਗਿਆ। ਇਸ 'ਤੇ ਜਾਂਚ ਵਿੱਚ ਪਤਾ ਲੱਗਾ ਕਿ ਇਸ ਨਾਂ ਦੀ ਕੋਈ ਵੀ ਲੜਕੀ ਰੀਡਰ ਸਟਾਫ ਜਾਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤਾਇਨਾਤ ਨਹੀਂ ਹੈ।

ਇਸ ਪਿੱਛੋਂ ਜਾਂਚ ਕਰਨ 'ਤੇ ਪਤਾ ਲੱਗਾ ਕਿ ਔਰਤ ਦੀ ਅਸਲੀ ਪਛਾਣ ਰਣਜੀਤ ਕੌਰ ਪਤਨੀ ਬਲਕਾਰ ਸਿੰਘ ਵਾਸੀ ਗਲੀ ਨੰਬਰ 6 ਮਕਾਨ ਨੰਬਰ 346 ਪ੍ਰਤਾਪ ਨਗਰ ਅੰਮ੍ਰਿਤਸਰ ਉਮਰ ਕਰੀਬ 45 ਸਾਲ ਵੱਜੋਂ ਹੋਈ। ਪੁਲਿਸ (Punjab Police) ਨੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮਹਿਲਾ ਨੂੰ ਕਾਬੂ ਕਰ ਲਿਆ ਹੈ।

Related Post