ਪ੍ਰਸਿੱਧ ਲੇਖਕ ਹਰਬੀਰ ਸਿੰਘ ਭੰਵਰ ਦਾ ਦੇਹਾਂਤ, ਸਾਹਿਤ ਜਗਤ 'ਚ ਸੋਗ ਦੀ ਲਹਿਰ

By  Ravinder Singh December 12th 2022 09:22 AM

ਲੁਧਿਆਣਾ : ਪ੍ਰਸਿੱਧ ਲੇਖਕ ਤੇ ਕਾਲਮਨਵੀਸ ਹਰਬੀਰ ਸਿੰਘ ਭੰਵਰ ਦਾ ਅੱਜ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਸਿਹਤ ਵਿਚ ਦਿੱਕਤ ਹੋਣ ਕਾਰਨ ਉਹ ਲੁਧਿਆਣਾ ਦੇ ਹਸਪਤਾਲ ਵਿਚ ਦਾਖ਼ਲ ਸਨ। ਉਨ੍ਹਾਂ ਨੇ ਡੀਐੱਮਸੀ ਹਸਪਤਾਲ ਲੁਧਿਆਣਾ ਵਿਖੇ ਸੋਮਵਾਰ ਸਵੇਰੇ ਆਖ਼ਰੀ ਸਾਹ ਲਏ।


ਉਨ੍ਹਾਂ ਦੀਆਂ ਪ੍ਰਸਿੱਧ ਲਿਖਤਾਂ ਵਿੱਚ 'ਡਾਇਰੀ ਦੇ ਪੰਨੇ', 'ਧਰਮ ਯੁੱਧ ਮੋਰਚਾ', ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਜੀਵਨੀ, ਨੋਰਾ ਰਿਚਰਡਜ਼ ਤੇ ਸੋਭਾ ਸਿੰਘ ਬਾਰੇ ਲੇਖ ਆਦਿ ਸ਼ਾਮਲ ਹਨ। ਉਨ੍ਹਾਂ ਦੇ ਪੁੱਤਰ ਡਾ.ਹਿਰਦੇਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰੇ ਦੋ ਵਜੇ ਬੀਆਰਐੱਸ ਨਗਰ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਸਾਹਿਤ ਜਗਤ ਵਿਚ ਸ਼ੋਕ ਦੀ ਲਹਿਰ ਦੌੜ ਗਈ। ਉਨ੍ਹਾਂ ਦੀ ਮੌਤ ਉਤੇ ਕਈ ਨਾਮੀ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਇਹ ਵੀ ਪੜ੍ਹੋ : ਗਾਣੇ ਲਗਾਉਣ ਨੂੰ ਲੈ ਕੇ ਹੋਈ ਬਹਿਸ ਪਿੱਛੋਂ ਚੱਲੀ ਗੋਲ਼ੀ 'ਚ ਫਾਇਨਾਂਸ ਕੰਪਨੀ ਦਾ ਮਾਲਕ ਜ਼ਖ਼ਮੀ

Related Post