Hari Nau Murder Case ਚ ਅਦਾਲਤ ਨੇ 17 ਮੁਲਜ਼ਮਾਂ ਚੋਂ 12 ਖ਼ਿਲਾਫ਼ ਤੈਅ ਕੀਤੇ ਦੋਸ਼ , MP ਅੰਮ੍ਰਿਤਪਾਲ ਵੀ ਮਾਮਲੇ ਚ ਨਾਮਜ਼ਦ
Hari Nau Murder Case : ਫਰੀਦਕੋਟ ਜ਼ਿਲ੍ਹੇ ਦੇ ਬਹੁ ਚਰਚਿਤ ਗੁਰਪ੍ਰੀਤ ਹਰੀ ਨੌਂ ਕਤਲ ਮਾਮਲੇ ਵਿਚ ਵਧੀਕ ਜ਼ਿਲ੍ਹਾ ਅਤੇ ਸ਼ੇਸ਼ਨ ਜੱਜ ਫਰੀਦਕੋਟ ਦੀ ਅਦਾਲਤ ਵਲੋਂ 12 ਦੋਸ਼ੀਆਂ ਖਿਲਾਫ ਦੋਸ਼ ਤੈਅ ਕੀਤੇ ਗਏ ਹਨ ਜਦੋਂਕਿ 5 ਕਥਿਤ ਦੋਸ਼ੀਆਂ ਜਿਨ੍ਹਾਂ ਵਿਚ MP ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ ਦਾ ਨਾਮ ਸ਼ਾਮਲ ਹੈ ਹਾਲੇ ਦੋਸ਼ ਤੈਅ ਨਹੀਂ ਹੋ ਸਕੇ
Hari Nau Murder Case : ਫਰੀਦਕੋਟ ਜ਼ਿਲ੍ਹੇ ਦੇ ਬਹੁ ਚਰਚਿਤ ਗੁਰਪ੍ਰੀਤ ਹਰੀ ਨੌਂ ਕਤਲ ਮਾਮਲੇ ਵਿਚ ਵਧੀਕ ਜ਼ਿਲ੍ਹਾ ਅਤੇ ਸ਼ੇਸ਼ਨ ਜੱਜ ਫਰੀਦਕੋਟ ਦੀ ਅਦਾਲਤ ਵਲੋਂ 12 ਦੋਸ਼ੀਆਂ ਖਿਲਾਫ ਦੋਸ਼ ਤੈਅ ਕੀਤੇ ਗਏ ਹਨ ਜਦੋਂਕਿ 5 ਕਥਿਤ ਦੋਸ਼ੀਆਂ ਜਿਨ੍ਹਾਂ ਵਿਚ MP ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ ਦਾ ਨਾਮ ਸ਼ਾਮਲ ਹੈ ਹਾਲੇ ਦੋਸ਼ ਤੈਅ ਨਹੀਂ ਹੋ ਸਕੇ।
ਜਾਣਕਾਰੀ ਅਨੁਸਾਰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਿੱਤ ਸਕੱਤਰ ਰਹੇ ਅਤੇ ਦੀਪ ਸਿੱਧੂ ਦੇ ਕਰੀਬੀ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਅਕਤੂਬਰ 2024 ਵਿਚ ਉਸ ਦੇ ਪਿੰਡ ਵਿਚ ਹੀ ਕੁਝ ਨੌਜਵਾਨਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਵਿਚ ਫਰੀਦਕੋਟ ਪੁਲਿਸ ਵਲੋਂ ਗੈਂਗਸਟਰ ਅਰਸ਼ ਡੱਲਾ ਅਤੇ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਸਮੇਤ 17 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ।
ਜਿਨ੍ਹਾਂ ਵਿਚੋਂ 12 ਲੋਕਾਂ ਨੂੰ ਗਿਰਫ਼ਤਾਰ ਕੀਤਾ ਗਿਆ ਸੀ ,ਜਦੋਂਕਿ ਅਰਸ਼ ਡੱਲਾ ਅਤੇ ਉਸ ਦੇ ਨਾਲ 3 ਹੋਰ ਨਾਮਜ਼ਦ ਵਿਦੇਸ਼ ਵਿਚ ਹੋਣ ਕਾਰਨ ਅਤੇ MP ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਆਸਾਮ ਵਿਚ ਬੰਦ ਹੋਣ ਕਾਰਨ ਇਸ ਮਾਮਲੇ ਵਿਚ ਗਿਰਫ਼ਤਾਰ ਨਹੀਂ ਕੀਤੇ ਜਾ ਸਕੇ ਅਤੇ ਨਾ ਹੀ ਉਹਨਾਂ ਪਾਸੋਂ ਕੋਈ ਪੁੱਛਗਿੱਛ ਹੋ ਸਕੀ ਹੈ, ਇਸ ਲਈ ਇਨ੍ਹਾਂ ਖਿਲਾਫ ਹਾਲੇ ਦੋਸ਼ ਤੈਅ ਨਹੀਂ ਹੋ ਸਕੇ।