Administrative Reshuffle in Punjab : ਪੰਜਾਬ ਵਿਚ ਵੱਡਾ ਪ੍ਰਸ਼ਾਸਕੀ ਫੇਰਬਦਲ; 20 IAS ਤੇ 6 PCS ਅਫ਼ਸਰਾਂ ਦੇ ਤਬਾਦਲੇ, ਇੱਥੇ ਦੇਖੋ ਪੂਰੀ ਲਿਸਟ
Administrative Reshuffle in Punjab : ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ ਕੀਤਾ, ਜਿਸ ਵਿੱਚ 20 ਆਈਏਐਸ ਅਤੇ 6 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਹੁਕਮਾਂ ਅਨੁਸਾਰ, ਆਈਏਐਸ ਅਧਿਕਾਰੀ ਆਦਿੱਤਿਆ ਡੇਚਲਵਾਲ ਨੂੰ ਰੂਪਨਗਰ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਵਿਜੇ ਨਾਮਦੇਵ ਰਾਓ ਨੂੰ ਵਿੱਤ ਵਿਭਾਗ ਦੇ ਸਕੱਤਰ ਦੇ ਨਾਲ-ਨਾਲ ਓਵਰਸੀਜ਼ ਇੰਡੀਅਨ ਅਫੇਅਰਜ਼ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਆਈਏਐਸ ਅਭਿਨਵ ਤ੍ਰਿਖਾ ਨੂੰ ਵਿੱਤ ਵਿਭਾਗ ਤੇ ਆਈਏਐਸ ਵਿਮਲ ਕੁਮਾਰ ਸੇਤੀਆਂ ਨੂੰ ਗ੍ਰਹਿ ਮਾਮਲੇ ਵਿਭਾਗ ਦਾ ਸਕੱਤਰ ਲਗਾਇਆ ਗਿਆ। ਆਈਏਐਸ ਹਰਪ੍ਰੀਤ ਸਿੰਘ ਬਰਨਾਲਾ ਦੇ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।
- PTC NEWS