Hardeep Singh Nijjar Murder Case: ਸਿੱਖ ਆਗੂ ਨਿੱਝਰ ਕਤਲ ਕਾਂਡ ਚ ਨਵਾਂ ਖੁਲਾਸਾ, ਪੰਜਾਬ ਦੇ ਇਸ ਥਾਂ ਤੋਂ ਸਬੰਧ ਰਖਦਾ ਹੈ ਇੱਕ ਮੁਲਜ਼ਮ

ਹੁਣ ਕੈਨੇਡੀਅਨ ਪੁਲਿਸ ਤਿੰਨਾਂ ਦਾ ਨਾਂ ਕਰਨ ਬਰਾੜ (22), ਕਮਲਪ੍ਰੀਤ ਸਿੰਘ (22), ਕਰਨਪ੍ਰੀਤ ਸਿੰਘ (28) ਦੱਸ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਤਿੰਨੋਂ ਐਡਮਿੰਟਨ, ਅਲਬਰਟਾ ਵਿੱਚ ਕਰੀਬ 3 ਤੋਂ 5 ਸਾਲਾਂ ਤੋਂ ਰਹਿ ਰਹੇ ਸਨ।

By  Aarti May 4th 2024 01:25 PM

Hardeep Singh Nijjar Murder Case: ਸਿੱਖ ਆਗੂ ਹਰਦੀਪ ਸਿੰਘ ਨਿੱਝਰ ਕਤਲ ਕੇਸ ਵਿੱਚ ਨਵਾਂ ਖੁਲਾਸਾ ਹੋਇਆ ਹੈ। ਫੜੇ ਗਏ ਤਿੰਨ ਮੁਲਜ਼ਮਾਂ ਵਿੱਚੋਂ ਇੱਕ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ ਦਾ ਵਸਨੀਕ ਹੈ। ਇਹ ਮੁਲਜ਼ਮ ਕਰੀਬ ਸਾਢੇ ਚਾਰ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। 

ਦੱਸ ਦਈਏ ਕਿ ਮੁਲਜ਼ਮ ਨੌਜਵਾਨ ਦੇ ਪਿਤਾ ਦੀ ਕੁਝ ਦਿਨ ਪਹਿਲਾਂ ਹੀ ਮੌਤ ਹੋਈ ਹੈ। ਪਰਿਵਾਰ ’ਚ ਦਾਦਾ ਅਤੇ ਮਾਂ ਹਨ। ਫਿਲਹਾਲ ਫਰੀਦਕੋਟ ਪੁਲਿਸ ਵੀ ਰਿਕਾਰਡ ਖੰਗਾਲਣ ’ਚ ਜੁਟੀ ਹੋਈ ਹੈ। ਜੂਨ 2023 ਵਿੱਚ, ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਨੇੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਈ ਸੀ

ਦੱਸਣਯੋਗ ਹੈ ਕਿ ਕੈਨੇਡੀਅਨ ਪੁਲਿਸ ਨੇ ਸ਼ੁੱਕਰਵਾਰ ਨੂੰ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਕੈਨੇਡਾ ਗ੍ਰਿਫਤਾਰ ਕੀਤੇ ਗਏ ਤਿੰਨਾਂ ਸ਼ੱਕੀਆਂ ਨੂੰ ਭਾਰਤੀ ਨਾਗਰਿਕ ਦੱਸ ਰਿਹਾ ਹੈ। ਦਰਅਸਲ ਕੈਨੇਡਾ ਨੇ ਇਸ ਕਤਲ ਵਿੱਚ ਭਾਰਤ ਦੀ ਸ਼ਮੂਲੀਅਤ ਦਾ ਸ਼ੱਕ ਪ੍ਰਗਟਾਇਆ ਸੀ, ਜਿਸ ਤੋਂ ਬਾਅਦ ਭਾਰਤ ਨੇ ਉਸ ਦੇ ਬਿਆਨ ਨੂੰ ਪੂਰੀ ਤਰ੍ਹਾਂ ਬੇਤੁਕਾ ਦੱਸਿਆ ਸੀ।

ਹੁਣ ਕੈਨੇਡੀਅਨ ਪੁਲਿਸ ਤਿੰਨਾਂ ਦਾ ਨਾਂ ਕਰਨ ਬਰਾੜ (22), ਕਮਲਪ੍ਰੀਤ ਸਿੰਘ (22), ਕਰਨਪ੍ਰੀਤ ਸਿੰਘ (28) ਦੱਸ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਤਿੰਨੋਂ ਐਡਮਿੰਟਨ, ਅਲਬਰਟਾ ਵਿੱਚ ਕਰੀਬ 3 ਤੋਂ 5 ਸਾਲਾਂ ਤੋਂ ਰਹਿ ਰਹੇ ਸਨ। ਆਰਸੀਐਮਪੀ ਨੇ ਪ੍ਰੈਸ ਕਾਨਫਰੰਸ ਰਾਹੀਂ ਇਹ ਜਾਣਕਾਰੀ ਦਿੱਤੀ। 

ਕੈਨੇਡੀਅਨ ਪੁਲਿਸ ਦਾ ਕਹਿਣਾ ਹੈ ਕਿ ਉਹ ਹੁਣ ਭਾਰਤ ਸਰਕਾਰ ਨਾਲ ਸੰਭਾਵਿਤ ਸਬੰਧਾਂ ਲਈ ਤਿੰਨ ਸ਼ੱਕੀਆਂ ਦੀ ਜਾਂਚ ਕਰ ਰਹੀ ਹੈ, ਹਾਲਾਂਕਿ ਉਨ੍ਹਾਂ ਨੇ ਹੋਰ ਵੇਰਵੇ ਨਹੀਂ ਦਿੱਤੇ ਹਨ। ਜਾਂਚ ਟੀਮ ਦਾ ਕਹਿਣਾ ਹੈ ਕਿ ਭਾਰਤ ਨਾਲ ਕੈਨੇਡਾ ਦੇ ਸਬੰਧ ਕਈ ਸਾਲਾਂ ਤੋਂ ‘ਬਹੁਤ ਮੁਸ਼ਕਲ ਅਤੇ ਚੁਣੌਤੀਪੂਰਨ’ ਰਹੇ ਹਨ।


ਆਈਐਚਆਈਟੀ ਦੇ ਇੰਚਾਰਜ ਅਤੇ ਸੁਪਰਡੈਂਟ ਮਨਦੀਪ ਮੁਕਰ ਅਤੇ ਆਰਸੀਐਮਪੀ ਦੇ ਸਹਾਇਕ ਕਮਿਸ਼ਨਰ ਡੇਵਿਡ ਟੈਬੋਲ ਅਤੇ ਬ੍ਰਾਇਨ ਐਡਵਰਡਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਿੰਨ ਸ਼ੱਕੀਆਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ। ਜਾਣਕਾਰੀ ਅਨੁਸਾਰ ਕੈਨੇਡੀਅਨ ਪੁਲਿਸ ਨੇ ਤਿੰਨਾਂ ਸ਼ੱਕੀਆਂ ਦੀ ਪਛਾਣ ਕਰ ਲਈ ਸੀ ਅਤੇ ਉਨ੍ਹਾਂ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ। ਪੁਲਿਸ ਨੇ ਤਲਾਸ਼ੀ ਮੁਹਿੰਮ ਦੌਰਾਨ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ। ਕੈਨੇਡਾ ਇਨ੍ਹਾਂ ਤਿੰਨਾਂ ਨੂੰ ਭਾਰਤੀ ਮੂਲ ਦੇ ਨਾਗਰਿਕ ਦੱਸ ਰਿਹਾ ਹੈ।

ਦੱਸ ਦਈਏ ਕਿ ਜੂਨ 2023 ਵਿੱਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ: ਸਿੱਖ ਆਗੂ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ 'ਚ ਕੈਨੇਡੀਅਨ ਪੁਲਿਸ ਦੀ ਵੱਡੀ ਕਾਰਵਾਈ; ਤਿੰਨ ਭਾਰਤੀ ਨਾਗਰਿਕ ਗ੍ਰਿਫਤਾਰ

Related Post