Faridkot Police ਵੱਲੋਂ ਕਾਰੋਬਾਰੀ ਨੂੰ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ 8 ਲੱਖ ਰੁਪਏ ਵਸੂਲਣ ਵਾਲੇ ਗਿਰੋਹ ਦੇ 6 ਮੈਂਬਰ ਕਾਬੂ

Faridkot News : ਫਰੀਦਕੋਟ ਪੁਲਿਸ ਨੇ ਲੋਕਾਂ ਨੂੰ ਵੀਡੀਓ ਵਾਇਰਲ ਕਰਨ ਦਾ ਡਰ ਦਿਖਾ ਕੇ ਬਲੈਕਮੇਲ ਕਰਨ ਵਾਲੇ ਇਕ ਗਿਰੋਹ ਦੇ 6 ਮੈਂਬਰਾਂ ਨੂੰ ਗਿਰਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦਿਆ ਐੱਸ.ਪੀ ਇਨਵੇਸਟੀਗੇਸ਼ਨ ਫਰੀਦਕੋਟ ਯੋਗੇਸ਼ਵਰ ਸਿੰਘ ਨੇ ਦੱਸਿਆ ਕਿ ਫਰੀਦਕੋਟ ਪੁਲਿਸ ਨੂੰ ਸ਼ਹਿਰ ਦੇ ਨਾਮੀ ਵਪਾਰੀ ਅਤੇ ਰਾਧਾ ਕ੍ਰਿਸ਼ਨਾ ਧਾਮ ਦੇ ਇਕ ਟਰੱਸਟੀ ਨੇ ਸ਼ਿਕਾਇਤ ਦਿੱਤੀ ਸੀ

By  Shanker Badra November 15th 2025 01:38 PM

Faridkot News : ਫਰੀਦਕੋਟ ਪੁਲਿਸ ਨੇ ਲੋਕਾਂ ਨੂੰ ਵੀਡੀਓ ਵਾਇਰਲ ਕਰਨ ਦਾ ਡਰ ਦਿਖਾ ਕੇ ਬਲੈਕਮੇਲ ਕਰਨ ਵਾਲੇ ਇਕ ਗਿਰੋਹ ਦੇ 6 ਮੈਂਬਰਾਂ ਨੂੰ ਗਿਰਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦਿਆ ਐੱਸ.ਪੀ ਇਨਵੇਸਟੀਗੇਸ਼ਨ ਫਰੀਦਕੋਟ ਯੋਗੇਸ਼ਵਰ ਸਿੰਘ ਨੇ ਦੱਸਿਆ ਕਿ ਫਰੀਦਕੋਟ ਪੁਲਿਸ ਨੂੰ ਸ਼ਹਿਰ ਦੇ ਨਾਮੀ ਵਪਾਰੀ ਅਤੇ ਰਾਧਾ ਕ੍ਰਿਸ਼ਨਾ ਧਾਮ ਦੇ ਇਕ ਟਰੱਸਟੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਕੁਝ ਲੋਕ ਟਰੱਸਟ ਦੀਆਂ ਵੀਡੀਓ ਵਾਇਰਲ ਕਰਨ ਦੇ ਨਾਮ 'ਤੇ ਬਲੈਕਮੇਲ ਕਰ ਰਹੇ ਹਨ ਅਤੇ 15 ਲੱਖ ਦੀ ਡਿਮਾਂਡ ਕਰ ਰਹੇ ਹਨ। 

ਉਹਨਾਂ ਦੱਸਿਆ ਕਿ ਪੁਲਿਸ ਨੇ ਪੂਰੇ ਮਾਮਲੇ ਨੂੰ ਵੇਖਦੇ ਹੋਏ ਟਰੈਪ ਲਗਾਇਆ ਅਤੇ ਕੱਲ੍ਹ ਦੇਰ ਸ਼ਾਮ ਬਲੈਕਮੇਲ ਕਰਨ ਵਾਲੇ ਗਿਰੋਹ ਦੇ 6 ਲੋਕਾਂ ਜਿਨ੍ਹਾਂ ਵਿਚ 3 ਔਰਤਾਂ ਅਤੇ 3 ਮਰਦ ਸ਼ਾਮਲ ਨੇ ਨੂੰ ਗਿਰਫ਼ਤਾਰ ਕੀਤਾ ਹੈ ਅਤੇ ਉਹਨਾਂ ਪਾਸੋਂ ਲਏ ਗਏ 8 ਲੱਖ ਰੁਪਏ ਵੀ ਬਰਾਮਦ ਕਰ ਲਏ ਹਨ। ਇਸ ਮੌਕੇ ਗੱਲਬਾਤ ਕਰਦਿਆ ਉਹਨਾਂ ਦੱਸਿਆ ਕਿ ਫੜ੍ਹੇ ਗਏ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕਰਕੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਫੜ੍ਹੇ ਗਏ ਦੋਸ਼ੀਆਂ ਵਿਚ 2 ਸਾਬਕਾ ਕਾਂਗਰਸੀ ਸਰਪੰਚਾਂ ਦੇ ਹੋਣ ਬਾਰੇ ਪੁੱਛੇ ਸਵਾਲ ਤੇ ਉਹਨਾਂ ਕਿਹਾ ਕਿ ਇਹ ਹਾਲੇ ਜਾਂਚ ਦਾ ਵਿਸ਼ਾ ਹੈ ਜਾਂਚ ਵਿਚ ਜੋ ਵੀ ਸਾਹਮਣੇ ਆਵੇਗਾ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਫੜ੍ਹੇ ਗਏ ਗਿਰੋਹ ਵਿਚ ਸ਼ਾਮਲ ਰਾਜਵਿੰਦਰ ਸਿੰਘ ਪੱਪੂ, ਅਤੇ ਹਰਨੀਤ ਸਿੰਘ ਦੋਹੇਂ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਨ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿਲੋਂ ਦੇ ਕਰੀਬੀ ਅਤੇ ਸਾਬਕਾ ਸਰਪੰਚ ਹਨ। ਬੇਸ਼ਕ ਪੁਲਿਸ ਵਲੋਂ ਦੋਹਾਂ ਦਾ ਕਿਸੇ ਰਾਜਨੀਤਿਕ ਕਨੈਕਸ਼ਨ ਦੀ ਹਾਲੇ ਜਾਂਚ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਪਰ ਰਾਜਵਿੰਦਰ ਸਿੰਘ ਪੱਪੂ ਕਾਂਗਰਸ ਪਾਰਟੀ ਦੇ ਕਿਸਾਨ ਸੈੱਲ ਦੇ ਸੂਬਾ ਜਨਰਲ ਸਕੱਤਰ, ਮਿਲਕਫੈਡ ਜਿਲ੍ਹਾ ਫਰੀਦਕੋਟ ਦੇ ਵਾਈਸ ਚੇਅਰਮੈਨ ਹਨ ਅਤੇ ਸਾਬਕਾ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿਲੋਂ ਦੇ ਕਰੀਬੀ ਸੀਨੀਅਰ ਕਾਂਗਰਸੀ ਆਗੂ ਹੈ।

Related Post