Faridkot News : ਟਰੈਕਟਰ ਤੇ ਲੀਡਰਾਂ ਵਾਂਗ ਬੱਤੀ ਅਤੇ ਉੱਚੀ ਆਵਾਜ਼ ਚ ਗਾਣੇ ਲਗਾ ਕੇ ਮੁੰਡਾ ਕਾਲਜ ਰੋਡ ਤੇ ਮਾਰ ਰਿਹਾ ਸੀ ਗੇੜੇ, ਅੱਗੇ ਪੁਲਿਸ ਨੇ ਘੇਰ ਲਿਆ
Faridkot News : ਅਕਸਰ ਹੀ ਟਰੈਫਿਕ ਨਿਯਮਾਂ ਦੀ ਉਲੰਘਣਾ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਈ ਵਾਰ ਲੋਕਾਂ ਵੱਲੋਂ ਟਰੈਕਟਰਾਂ ਦੇ ਉੱਪਰ ਵੱਡੇ ਡੈਕ ਲਗਾ ਕੇ ਆਵਾਜ਼ ਛੱਡੀ ਹੁੰਦੀ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਫਰੀਦਕੋਟ ਦਾ, ਜਿੱਥੇ ਫਰੀਦਕੋਟ ਪੁਲਿਸ ਵੱਲੋਂ ਟਰੈਕਟਰਾਂ ਚਾਲਕ ਨੂੰ ਰੋਕਿਆ ਗਿਆ ,ਜਿਸ ਦੀ ਲੋੜ ਤੋਂ ਵੱਧ ਆਵਾਜ਼ ਛੱਡੀ ਹੋਈ ਸੀ ਅਤੇ ਟਰੈਕਟਰ ਉਪਰ ਮੰਤਰੀਆਂ ਵਾਂਗ ਬੱਤੀ ਲਗਾਈ ਹੋਈ ਸੀ
Faridkot News : ਅਕਸਰ ਹੀ ਟਰੈਫਿਕ ਨਿਯਮਾਂ ਦੀ ਉਲੰਘਣਾ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਈ ਵਾਰ ਲੋਕਾਂ ਵੱਲੋਂ ਟਰੈਕਟਰਾਂ ਦੇ ਉੱਪਰ ਵੱਡੇ ਡੈਕ ਲਗਾ ਕੇ ਆਵਾਜ਼ ਛੱਡੀ ਹੁੰਦੀ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਫਰੀਦਕੋਟ ਦਾ, ਜਿੱਥੇ ਫਰੀਦਕੋਟ ਪੁਲਿਸ ਵੱਲੋਂ ਟਰੈਕਟਰਾਂ ਚਾਲਕ ਨੂੰ ਰੋਕਿਆ ਗਿਆ ,ਜਿਸ ਦੀ ਲੋੜ ਤੋਂ ਵੱਧ ਆਵਾਜ਼ ਛੱਡੀ ਹੋਈ ਸੀ ਅਤੇ ਟਰੈਕਟਰ ਉਪਰ ਮੰਤਰੀਆਂ ਵਾਂਗ ਬੱਤੀ ਲਗਾਈ ਹੋਈ ਸੀ ਤਾਂ ਅੱਗੋਂ ਉਹ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਕਰਨ ਲੱਗਾ ਕਿ ਮੈਨੂੰ ਰੋਕਿਆ ਕਿਉਂ ਹੈ ਤੁਹਾਡੇ ਕੋਲ ਕੀ ਅਧਿਕਾਰ ਹੈ ਮੈਨੂੰ ਰੋਕਣ ਦਾ।
ਇਸ ਸੰਬੰਧ ਵਿੱਚ ਗੱਲਬਾਤ ਕਰਦਿਆਂ ਹੋਇਆਂ ਟਰੈਫਿਕ ਇੰਚਾਰਜ ਵਕੀਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਇਹ ਈਰਿਕਸ਼ਾ ਚਾਲਕਾਂ ਨੂੰ ਇਕੱਠੇ ਕਰ ਕੇ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਸੀ ਤਾਂ ਇੱਕ ਟਰੈਕਟਰ ਵਾਰ-ਵਾਰ ਉਥੋਂ ਲੰਘ ਰਿਹਾ ਸੀ ,ਜਿਸ ਉਪਰ ਲੱਗੇ ਸਪੀਕਰਾਂ ਦੀ ਆਵਾਜ ਬਹੁਤ ਸ਼ੋਰ ਕਰ ਰਹੀ ਸੀ ਅਤੇ ਟਰੈਕਟਰ ਪਰ ਬੱਤੀ ਵੀ ਲੱਗੀ ਸੀ, ਉਹਦੇ ਉੱਪਰ ਕੋਈ ਵੀ ਨੰਬਰ ਪਲੇਟ ਨਹੀਂ ਲੱਗੀ ਸੀ।
ਜਦੋਂ ਟਰੈਕਟਰ ਚਾਲਕ ਨੂੰ ਰੋਕਿਆ ਗਿਆ ਤਾਂ ਊਸ ਨੇ ਪੁਲਿਸ ਨਾਲ ਬਹਿਸ ਕੀਤੀ, ਕਿਸੇ ਬਾਈ ਜੀ ਨਾਲ ਫੋਨ 'ਤੇ ਗੱਲ ਕਰਵਾਉਣ ਦੀ ਕੋਸ਼ਿਸ ਕੀਤੀ ਪਰ ਅਸੀਂ ਥਾਣਾ ਸਿਟੀ ਦੇ SHO ਸਾਹਿਬ ਨੂੰ ਬੁਲਾ ਕੇ ਇਸ ਨੂੰ ਥਾਣੇ ਭੇਜ ਦਿੱਤਾ ਹੈ ਅਤੇ ਟਰੈਕਟਰ ਵੀ ਥਾਣੇ ਲਿਜਾ ਰਹੇ ਹਾਂ। ਉਹਨਾਂ ਕਿਹਾ ਕਿ ਟਰੈਕਟਰ ਦੇ ਇਹਨਾਂ ਨੇ ਕੋਈ ਕਾਗਜ਼ਾਤ ਨਹੀਂ ਦਿਖਾਏ ਅਤੇ ਨਾ ਹੀ ਟਰੈਕਟਰ 'ਤੇ ਕੋਈ ਨੰਬਰ ਲਿਖਿਆ ਸੀ।
ਸਾਨੂੰ ਸ਼ੱਕ ਹੈ ਕਿ ਕਿਤੇ ਇਹ ਟਰੈਕਟਰ ਚੋਰੀ ਦਾ ਤਾਂ ਨਹੀਂ, ਉਹਨਾਂ ਕਿਹਾ ਕਿ ਥਾਣੇ ਜਾ ਕੇ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ,ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਫਰੀਦਕੋਟ ਪੁਲਿਸ ਪੂਰੀ ਤਰ੍ਹਾਂ ਬਿਨਾਂ ਕਿਸੀ ਡਰ ਦਬਾਅ ਦੇ ਕੰਮ ਕਰਦੀ ਹੈ ਅਤੇ ਅਜਿਹੇ ਲੋਕਾਂ ਲਈ ਪੁਲਿਸ ਨੂੰ ਫੋਨ ਕਰਨ ਵਾਲੇ ਬਾਈ ਜੀ ਹੋਣਾ ਨੂੰ ਬੇਨਤੀ ਕੀਤੀ ਕਿ ਪਹਿਲਾਂ ਸਹੀ ਫੈਕਟ ਪਤਾ ਕਰਿਆ ਕਰੋ ਅਤੇ ਸਹੀ ਬੰਦੇ ਦੀ ਮਦਦ ਕਰਿਆ ਕਰੋ।