Beas ਦਰਿਆ ਦੇ ਪਾਣੀ ਦੀ ਮਾਰ ਹੇਠ ਆਈ ਕਿਸਾਨਾਂ ਦੀ 3 ਹਜ਼ਾਰ ਏਕੜ ਦੇ ਕਰੀਬ ਫ਼ਸਲ, ਕਿਸਾਨਾਂ ਵੱਲੋਂ ਹਰੀਕੇ ਬੈਰਾਜ ਦੇ ਗੇਟ ਖੋਲ੍ਹਣ ਦੀ ਮੰਗ
Tarn Taran News : ਪਹਾੜਾਂ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਪੋਂਗ ਡੈਮ ਤੋਂ ਬਿਆਸ ਦਰਿਆ ਵਿੱਚ ਛੱਡੇ ਜਾ ਰਹੇ ਪਾਣੀ ਨੇ ਮੈਦਾਨੀ ਇਲਾਕਿਆਂ ਵਿੱਚ ਕਹਿਰ ਮਚਾਇਆ ਹੋਇਆ ਹੈ। ਗੱਲ ਕੀਤੀ ਜਾਵੇ ਤਾਂ ਬਿਆਸ ਦੇ ਪਾਣੀ ਦੀ ਮਾਰ ਹੇਠ ਤਰਨਤਾਰਨ ਦੇ ਪਿੰਡ ਭੈਲ ਢਾਏ ਵਾਲਾ ਦੀ 3 ਹਜ਼ਾਰ ਏਕੜ ਕਰੀਬ ਫ਼ਸਲ ਆ ਕੇ ਤਬਾਹ ਹੋ ਗਈ ਹੈ। ਜਿਸ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ
Tarn Taran News : ਪਹਾੜਾਂ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਪੋਂਗ ਡੈਮ ਤੋਂ ਬਿਆਸ ਦਰਿਆ ਵਿੱਚ ਛੱਡੇ ਜਾ ਰਹੇ ਪਾਣੀ ਨੇ ਮੈਦਾਨੀ ਇਲਾਕਿਆਂ ਵਿੱਚ ਕਹਿਰ ਮਚਾਇਆ ਹੋਇਆ ਹੈ। ਗੱਲ ਕੀਤੀ ਜਾਵੇ ਤਾਂ ਬਿਆਸ ਦੇ ਪਾਣੀ ਦੀ ਮਾਰ ਹੇਠ ਤਰਨਤਾਰਨ ਦੇ ਪਿੰਡ ਭੈਲ ਢਾਏ ਵਾਲਾ ਦੀ 3 ਹਜ਼ਾਰ ਏਕੜ ਕਰੀਬ ਫ਼ਸਲ ਆ ਕੇ ਤਬਾਹ ਹੋ ਗਈ ਹੈ। ਜਿਸ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ।
ਕਿਸ਼ਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਤੋਂ ਦਰਿਆ 6 ਕਿਲੋਮੀਟਰ ਦੀ ਦੂਰੀ 'ਤੇ ਹੈ। ਦਰਿਆ ਵਿੱਚ ਹੜ੍ਹ ਆਉਣ ਕਾਰਨ ਕਈ ਕਈ ਫੁੱਟ ਪਾਣੀ ਉਨ੍ਹਾਂ ਦੀਆਂ ਜ਼ਮੀਨਾਂ ਵਿੱਚ ਆ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਅਗਰ ਸਮਾਂ ਰਹਿੰਦਿਆਂ ਹੀ ਹਰੀਕੇ ਬੈਰਾਜ ਦੇ ਗੇਟ ਖੋਲੇ ਹੁੰਦੇ ਤਾਂ ਪਾਣੀ ਨਾਲ ਨਾਲ ਦੀ ਨਾਲ ਅੱਗੇ ਨਿਕਲ ਜਾਣਾ ਸੀ ਪਰ ਹਰੀਕੇ ਬੈਰਾਜ ਦੇ ਪੂਰੇ ਗੇਟ ਨਾ ਖੋਲਣ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਦਾ ਪੂਰੀ ਤਰ੍ਹਾਂ ਨੁਕਸਾਨ ਹੋ ਗਿਆ ਹੈ।
ਕਿਸਾਨਾਂ ਨੇ ਕਿਹਾ ਕਿ ਕਈ ਲੋਕ ਤਾਂ ਅਜਿਹੇ ਨੇ ਜਿਨ੍ਹਾਂ ਨੇ ਜ਼ਮੀਨਾਂ ਠੇਕੇ ਤੇ ਲੈ ਕੇ ਬੀਜੀਆਂ ਸਨ। ਕਿਸਾਨ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਤੱਕ ਉਨ੍ਹਾਂ ਦੀ ਸਾਰ ਲੈਣ ਕੋਈ ਵੀ ਸਰਕਾਰੀ ਨੁਮਾਇੰਦਾ ਨਹੀਂ ਆਇਆ ਹੈ। ਸਿਰਫ਼ ਉਨ੍ਹਾਂ ਦੀ ਸਾਰ ਕਾਰ ਸੇਵਾ ਵਾਲੇ ਸੰਤਾਂ ਮਹਾਪੁਰਸ਼ਾਂ ਵੱਲੋਂ ਹੀ ਲਈ ਗਈ ਹੈ। ਪੀੜਤ ਕਿਸਾਨਾਂ ਨੇ ਕਿਹਾ ਉਨ੍ਹਾਂ ਨੂੰ ਮੁਆਵਜ਼ੇ ਦੀ ਜਗ੍ਹਾ ਦਰਿਆਈ ਪਾਣੀ ਦਾ ਪੱਕਾ ਹੱਲ ਚਾਹੀਦਾ ਹੈ ਤਾਂ ਜੋ ਉਹ ਹਰ ਸਾਲ ਪਾਣੀ ਨਾਲ ਹੋਣ ਵਾਲੇ ਨੁਕਸਾਨ ਤੋਂ ਬੱਚ ਸਕਣ।