Bathinda ਚ ਕਿਸਾਨਾਂ ਨੇ ਡੀਸੀ ਦਫ਼ਤਰ ਦਾ ਕੀਤਾ ਘਿਰਾਓ , ਜੇਲ੍ਹ ਚ ਬੰਦ 2 ਸਾਥੀਆਂ ਦੀ ਰਿਹਾਈ ਦੀ ਕੀਤੀ ਮੰਗ

Bathinda News : ਬਠਿੰਡਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮਿੰਨੀ ਸਕੱਤਰੇਤ ਡੀਸੀ ਦਫ਼ਤਰ ਗੇਟ ਦਾ ਘਿਰਾਓ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਸਾਡੀ ਜਾਇਜ਼ ਮੰਗ ਨਹੀਂ ਮੰਨੀ ਜਾਂਦੀ ,ਉਦੋਂ ਤੱਕ ਘਿਰਾਓ ਜਾਰੀ ਰਹੇਗਾ। ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ 12 ਜਨਵਰੀ ਤੋਂ ਲੈ ਕੇ ਹੁਣ ਤੱਕ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ

By  Shanker Badra January 19th 2026 04:14 PM

Bathinda News : ਬਠਿੰਡਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮਿੰਨੀ ਸਕੱਤਰੇਤ ਡੀਸੀ ਦਫ਼ਤਰ ਗੇਟ ਦਾ ਘਿਰਾਓ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਸਾਡੀ ਜਾਇਜ਼ ਮੰਗ ਨਹੀਂ ਮੰਨੀ ਜਾਂਦੀ ,ਉਦੋਂ ਤੱਕ ਘਿਰਾਓ ਜਾਰੀ ਰਹੇਗਾ। ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ 12 ਜਨਵਰੀ ਤੋਂ ਲੈ ਕੇ ਹੁਣ ਤੱਕ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ,ਜੋ ਸਾਡੇ ਦੋ ਸਾਥੀ ਜੇਲ੍ਹ ਵਿੱਚ ਬੰਦ ਸ਼ਗਨਦੀਪ ਪੁੱਤਰ ਸੁਖਦੇਵ ਸਿੰਘ ਉਮਰ 30 ਸਾਲ ਕਰੀਬ ਪਿੰਡ ਜਿਉਂਦ ਅਤੇ ਬਲਦੇਵ ਸਿੰਘ ਪੁੱਤਰ ਮਿੱਠੂ ਸਿੰਘ ਉਮਰ ਕਰੀਬ 50 ਸਾਲ ਪਿੰਡ ਚਾਉਕੇ ਪਿਛਲੇ ਸਾਲ 5 ਅਪ੍ਰੈਲ ਨੂੰ ਪਿੰਡ ਚਾਉਕੇ ਆਦਰਸ਼ ਸਕੂਲ ਦੇ ਬਾਹਰ ਧਰਨੇ ਮਾਮਲੇ 'ਚ ਜੇਲ੍ਹ ਵਿੱਚ ਬੰਦ ਹਨ। 

ਸ਼ਗਨਦੀਪ ਦੇ ਮਾਤਾ ਗੁਰਮੇਲ ਕੌਰ ਦੀ ਮੌਤ ਹੋ ਚੁੱਕੀ ਹੈ, ਅਸੀਂ ਅਦਾਲਤ ਵਿੱਚ ਸ਼ਗਨਦੀਪ ਦੀ ਕੱਚੀ ਜ਼ਮਾਨਤ ਅਰਜੀ ਲਾਈ ਹੈ ਅਤੇ ਇਥੋਂ ਦਾ ਪ੍ਰਸ਼ਾਸਨ ਉਸ ਦੀ ਕੱਚੀ ਜਮਾਨਤ ਵੀ ਨਹੀਂ ਹੋਣ ਦੇ ਰਿਹਾ। ਹੁਣ ਅਸੀਂ ਅੱਜ ਹਾਈਕੋਰਟ ਵਿਖੇ ਗਏ ਹਾਂ ,ਇਸ ਰੋਸ ਵਜੋਂ ਸਾਡੇ ਵੱਲੋਂ ਅੱਜ ਡੀਸੀ ਦੇ ਗੇਟ ਦਾ ਘਰਾਓ ਕੀਤਾ ਗਿਆ ਹੈ। ਸਰਕਾਰਾਂ ਹੁਣ ਲੰਬੇ ਹਮਲੇ ਉਪਰ ਆਈ ਹੋਈ ਹੈ। ਜੋ ਲੋਕ ਆਪਣੀ ਹੱਕੀ ਮੰਗਾਂ ਲਈ ਲੜਦੇ ਹਨ ,ਸਰਕਾਰ ਆਵਾਜ਼ ਬੰਦ ਕਰਨਾ ਚਾਹੁੰਦੀ ਹੈ।

ਕਿਉਂਕਿ ਪਿਛਲੀ ਦਿਨੇ ਹੀ ਪੱਤਰਕਾਰਾਂ 'ਤੇ ਹਮਲੇ ਕੀਤੇ ਹਨ, ਜੋ ਵੀ ਕੋਈ ਵਿਅਕਤੀ ਬੋਲਦਾ ਹੈ ਲਿਖਦਾ ਹੈ ਜਾਂ ਗਾਉਂਦਾ ਹੈ, ਲੋਕ ਪੱਖੀ ਉਹਨਾਂ ਸਭ ਦੀ ਜੁਬਾਨ ਬੰਦੀ ਕੀਤੀ ਜਾ ਰਹੀ ਹੈ। ਇਸ ਕਰਕੇ ਹੀ ਸਾਡੇ ਜੋ ਆਗੂ ਹਨ ,ਉਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ ਹੋਇਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਇਹਨਾਂ ਨੂੰ ਭਰਮ ਹੈ ਕਿ ਲੋਕ ਆਗੂਆਂ ਨੂੰ ਜੇਲਾਂ 'ਚ ਬੰਦ ਕਰਕੇ ਇਹਨਾਂ ਦੀ ਆਵਾਜ਼ ਦਬਾ ਦਿਆਂਗੇ ,ਇਹ ਸੱਚ ਹੱਕ ਦੀ ਆਵਾਜ਼ ਇਸ ਤਰ੍ਹਾਂ ਨਹੀਂ ਦੱਬਦੀ। ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ,ਅਣਮਿਥੇ ਸਮੇਂ ਦੇ ਲਈ ਇਹ ਧਰਨਾ ਜਾਰੀ ਰਹੇਗਾ।

Related Post