Punjab Government ਵੱਲੋਂ ਪ੍ਰਸ਼ਾਸਨਿਕ ਪੱਧਰ 'ਤੇ ਫੇਰਬਦਲ ,3 IAS ਅਧਿਕਾਰੀਆਂ ਨੂੰ ਮਿਲੀਆਂ ਨਵੀਆਂ ਜ਼ਿੰਮੇਵਾਰੀਆਂ
Punjab News : ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 3 ਵੱਡੇ ਅਫ਼ਸਰਾਂ (Administrative reshuffle )ਦੇ ਤਬਾਦਲੇ ਕੀਤੇ ਗਏ ਹਨ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ 3 ਆਈਏਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਇਸ ਵਿਚ ਅਨਿੰਦਿਤਾ ਮਿੱਤਰਾ, ਸੋਨਾਲੀ ਗਿਰੀ ਅਤੇ ਗਿਰੀਸ਼ ਦਿਆਲਨ ਸ਼ਾਮਲ ਹਨ।
ਜਾਰੀ ਹੁਕਮਾਂ ਮੁਤਾਬਕ 2007 ਬੈਚ ਦੀ IAS ਅਧਿਕਾਰੀ ਅਨੰਦਿਤਾ ਮਿੱਤਰਾ ਨੂੰ ਪੰਜਾਬ ਦਾ Chief Electoral Officer (CEO) ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕੋਲ ਮੌਜੂਦ ਵਿਭਾਗਾਂ ਦੀ ਜ਼ਿੰਮੇਵਾਰੀ ਹੁਣ ਹੋਰ IAS ਅਧਿਕਾਰੀਆਂ ਨੂੰ ਸੌਂਪੀ ਗਈ ਹੈ। ਆਈਏਐਸ ਸੋਨਾਲੀ ਗਿਰੀ ਬਣੇ ਮੈਨਿੰਜਿੰਗ ਡਾਇਰੈਕਟਰ ਪਨਸਪ, ਪ੍ਰਬੰਧਕੀ ਸੱਕਤਰ ਕਮ ਡਾਇਰੈਕਟਰ, ਸ਼ਹਿਰੀ ਹਵਾਬਾਜੀ ਅਤੇ ਸਕੱਤਰ ਰੈਵਿਨਿਉ ਤੇ ਪੁਨਰਵਾਸ, ਸਕੂਲ ਸਿੱਖਿਆ ਵਿਭਾਗ ਦੇ ਪ੍ਰਬੰਧਕੀ ਸੱਕਤਰ ,ਉੱਚ ਸਿੱਖਿਆ ਅਤੇ ਭਾਸ਼ਾ ਵਿਭਾਗ 'ਚ ਵਾਧੂ ਚਾਰਜ ਸੰਭਾਲਣਗੇ।
ਇਸੇ ਤਰ੍ਹਾਂ IAS ਅਧਿਕਾਰੀ ਗਿਰੀਸ਼ ਦਿਆਲਨ ਨੂੰ ਰਜਿਸਟਰਾਰ, ਸਹਿਕਾਰੀ ਸਭਾਵਾਂ ਪੰਜਾਬ ਅਤੇ ਵਾਧੂ ਚਾਰਜ ਮਨੇਜਿੰਗ ਡਾਇਰੈਕਟਰ, ਪੰਜਾਬ ਰਾਜ ਸਹਿਕਾਰੀ ਬੈਂਕ ਲਿਮਿਟਡ ਅਤੇ ਵਾਧੂ ਚਾਰਜ ਮੈਨੇਜਿੰਗ ਡਾਇਰੈਕਟਰ, ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਸੌਂਪਿਆ ਗਿਆ ਹੈ। ਇਹ ਤਬਾਦਲੇ ਪ੍ਰਸ਼ਾਸਕੀ ਆਧਾਰ ’ਤੇ ਕੀਤੇ ਗਏ ਹਨ ਅਤੇ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ।
- PTC NEWS