Fatehgarh Sahib News : ਪਿਤਾ ਨੇ ਕਾਇਮ ਕੀਤੀ ਮਿਸਾਲ, ਮੌਤ ਮਗਰੋਂ ਧੀ ਦੇ ਅੰਗ PGI ਨੂੰ ਕੀਤੇ ਦਾਨ ,ਦੋ ਕਿਡਨੀਆਂ ਤੇ ਲੀਵਰ ਨਾਲ 3 ਲੋਕਾਂ ਨੂੰ ਮਿਲੇਗੀ ਨਵੀਂ ਜ਼ਿੰਦਗੀ

Fatehgarh Sahib News : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਵਿਖੇ ਇੱਕ ਪਿਓ ਨੇ ਅਨੋਖੀ ਮਿਸਾਲ ਕਾਇਮ ਕਰਦਿਆਂ ਆਪਣੀ ਧੀ ਦੀ ਮੌਤ ਮਗਰੋਂ ਉਸਦੇ ਅੰਗ PGI ਨੂੰ ਦਾਨ ਕੀਤੇ ਹਨ

By  Shanker Badra April 22nd 2025 08:08 PM

Fatehgarh Sahib News : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਵਿਖੇ ਇੱਕ ਪਿਓ ਨੇ ਅਨੋਖੀ ਮਿਸਾਲ ਕਾਇਮ ਕਰਦਿਆਂ ਆਪਣੀ ਧੀ ਦੀ ਮੌਤ ਮਗਰੋਂ ਉਸਦੇ ਅੰਗ PGI ਨੂੰ ਦਾਨ ਕੀਤੇ ਹਨ। ਬੱਸੀ ਪਠਾਣਾਂ ਦੇ ਮੁਹੱਲਾ ਬਹਿਲੋਲਪੁਰਾ ਦੀ ਰਹਿਣ ਵਾਲੀ ਸਾਢੇ 17 ਸਾਲਾ  ਹਰਪ੍ਰੀਤ ਕੌਰ ਦੀ ਰੂਹ ਭਲੇ ਇਸ ਸੰਸਾਰ ਵਿਚ ਨਾ ਹੋਵੇ ਪਰ ਉਸ ਦੀਆਂ ਦਾਨ ਕੀਤੀਆਂ 2 ਕਿਡਨੀਆਂ ਤੇ ਲੀਵਰ 3 ਲੋਕਾਂ ਨੂੰ ਨਵੀਂ ਜਿੰਦਗੀ ਦੇਵੇਗਾ।

ਦਰਅਸਲ 'ਚ ਹਰਪ੍ਰੀਤ ਕੌਰ ਕੋਠੇ 'ਤੇ ਕੱਪੜੇ ਉਤਾਰਨ ਗਈ ਸੀ ਅਤੇ ਕੱਪੜੇ ਉਤਾਰਨ ਸਮੇਂ ਉਸ ਦਾ ਪੈਰ ਸਲਿਪ ਹੋ ਗਿਆ, ਜਿਸ ਕਾਰਨ ਉਹ ਡਿੱਗ ਗਈ ਤੇ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ। ਹਰਪ੍ਰੀਤ ਕੌਰ ਦੇ ਪਿਤਾ ਸੁਰਿੰਦਰ ਸਿੰਘ ਮੋਟਰ ਮਕੈਨਿਕ ਹਨ। 

ਉਨ੍ਹਾਂ ਨੇ ਕਿਹਾ ਕਿ ਉਸ ਦੀ ਲਾਡਲੀ ਧੀ ਹਰਪ੍ਰੀਤ ਨੇ ਦੀਆਂ ਕਿਡਨੀਆਂ ਤੇ ਲੀਵਰ ਦਾਨ ਕਰਕੇ ਕਿਸੇ ਹੋਰ ਦੀ ਜ਼ਿੰਦਗੀ ਬਚਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਕੌਰ ਦੇ ਅੰਗਾਂ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਨ ਕੀਤਾ ਗਿਆ ਹੈ। ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ 4 ਭੈਣ- ਭਰਾਵਾਂ 'ਚੋਂ ਸਭ ਤੋਂ ਵੱਡੀ ਉਸਦੀ ਬੇਟੀ ਹਰਪ੍ਰੀਤ ਕੌਰ ਬੀਸੀਏ ਦੀ ਪੜ੍ਹਾਈ ਕਰ ਰਹੀ ਸੀ।

ਮ੍ਰਿਤਕ ਹਰਪ੍ਰੀਤ ਕੌਰ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨਾਂ ਦੇ ਜਾਣਕਾਰਾਂ ਵਿੱਚੋਂ ਪਿਛਲੇ ਹਫਤੇ ਹੀ ਇੱਕ ਹੋਰ ਮੌਤ ਹੋਈ ਸੀ ਤੇ ਉਸ ਮਰੀਜ਼ ਦੀਆਂ ਵੀ ਦੋਨੋਂ ਕਿਡਨੀਆਂ ਖਰਾਬ ਸਨ, ਜੋ ਪਿਛਲੇ ਕਾਫੀ ਸਮੇਂ ਤੋਂ ਜ਼ਿੰਦਗੀ ਮੌਤ ਦੀ ਲੜਾਈ ਨਾਲ ਜੂਝ ਰਿਹਾ ਸੀ। ਇਸ ਕਰਕੇ ਹੀ ਉਨਾਂ ਦੇ ਪਰਿਵਾਰ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਜੇਕਰ ਉਹ ਆਪਣੀ ਲੜਕੀ ਦੀਆਂ ਕਿਡਨੀਆਂ ਅਤੇ ਲੀਵਰ ਦਾਨ ਕਰ ਦੇਣ ਤਾਂ ਕਿਸੇ ਦੀ ਜ਼ਿੰਦਗੀ ਜ਼ਰੂਰ ਬਚ ਜਾਵੇਗੀ।

Related Post