Father Killed Daughter : ਗੁਆਂਢੀਆਂ ਦੇ ਘਰ ਖੇਡਣ ਗਈ ਸੀ 5 ਸਾਲਾ ਧੀ, ਪਿਓ ਨੇ ਟੁਕੜੇ ਕਰਕੇ ਲਾਸ਼ ਖੇਤਾਂ ਚ ਸੁੱਟੀ ! UP ਤੋਂ ਸਾਹਮਣੇ ਆਈ ਰੂਹ ਕੰਬਾਊ ਘਟਨਾ

UP Man Chops Up Body for his 5 year Daughter : ਘਟਨਾ ਦਾ ਜੋ ਕਾਰਨ ਸਾਹਮਣੇ ਆਇਆ ਹੈ, ਉਹ ਬਹੁਤ ਹੀ ਹੈਰਾਨ ਕਰਨ ਵਾਲਾ ਸੀ ਕਿ ਦੋਸ਼ੀ ਪਿਤਾ ਮੋਹਿਤ ਸਿਰਫ਼ ਇਸ ਗੱਲ ਤੋਂ ਗੁੱਸੇ 'ਚ ਸੀ ਕਿ ਉਸ ਦੀ ਧੀ ਤਾਨੀ ਆਪਣੇ ਗੁਆਂਢੀਆਂ ਦੇ ਘਰ ਗਈ ਸੀ, ਜਿਸ ਨਾਲ ਉਸ ਦਾ ਝਗੜਾ ਚੱਲ ਰਿਹਾ ਸੀ।

By  KRISHAN KUMAR SHARMA March 6th 2025 07:23 PM -- Updated: March 6th 2025 07:26 PM

UP 5 Year Girl Murder by Father : ਉੱਤਰ ਪ੍ਰਦੇਸ਼ ਦੇ ਸੀਤਾਪੁਰ ਤੋਂ ਇੱਕ ਬਹੁਤ ਹੀ ਰੌਂਗਟੇ ਖੜੇ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇੱਕ ਵਿਅਕਤੀ ਨੂੰ ਆਪਣੀ 5 ਸਾਲਾ ਧੀ ਦਾ ਗਲਾ ਘੁੱਟ ਕੇ ਕਤਲ ਕਰਨ ਅਤੇ ਲਾਸ਼ ਦੇ ਚਾਰ ਟੁਕੜੇ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਘਟਨਾ ਦਾ ਜੋ ਕਾਰਨ ਸਾਹਮਣੇ ਆਇਆ ਹੈ, ਉਹ ਬਹੁਤ ਹੀ ਹੈਰਾਨ ਕਰਨ ਵਾਲਾ ਸੀ ਕਿ ਦੋਸ਼ੀ ਪਿਤਾ ਮੋਹਿਤ ਸਿਰਫ਼ ਇਸ ਗੱਲ ਤੋਂ ਗੁੱਸੇ 'ਚ ਸੀ ਕਿ ਉਸ ਦੀ ਧੀ ਤਾਨੀ ਆਪਣੇ ਗੁਆਂਢੀਆਂ ਦੇ ਘਰ ਗਈ ਸੀ, ਜਿਸ ਨਾਲ ਉਸ ਦਾ ਝਗੜਾ ਚੱਲ ਰਿਹਾ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ 25 ਫਰਵਰੀ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੱਚੀ ਆਪਣੇ ਦੇ ਘਰ ਨੇੜਿਓਂ ਲਾਪਤਾ ਹੋ ਗਈ ਹੈ।

ਪੁਲਿਸ ਨੇ ਕਿਵੇਂ ਚੁੱਕਿਆ ਸਾਰੇ ਮਾਮਲੇ ਤੋਂ ਪਰਦਾ ?

ਵਧੀਕ ਪੁਲਿਸ ਸੁਪਰਡੈਂਟ (ਏਐਸਪੀ) ਪ੍ਰਵੀਨ ਰੰਜਨ ਸਿੰਘ ਨੇ ਦੱਸਿਆ, "ਅਸੀਂ ਕੇਸ ਦਰਜ ਕਰ ਲਿਆ ਹੈ ਅਤੇ ਉਸ ਦੀ ਭਾਲ ਲਈ ਚਾਰ ਟੀਮਾਂ ਬਣਾਈਆਂ ਗਈਆਂ ਹਨ। ਤਲਾਸ਼ੀ ਦੌਰਾਨ ਸਾਨੂੰ ਉਸ ਦੀ ਲਾਸ਼ ਦਾ ਇੱਕ ਟੁਕੜਾ ਮਿਲਿਆ। ਅਗਲੇ ਦਿਨ ਸਾਨੂੰ ਬਾਕੀ ਦੇ ਹਿੱਸੇ ਮਿਲੇ, ਜਿਸ ਤੋਂ ਬਾਅਦ ਤੱਕ ਇਹ ਸਪੱਸ਼ਟ ਹੋ ਗਿਆ ਸੀ ਕਿ ਉਸ ਦਾ ਕਤਲ ਕੀਤਾ ਗਿਆ ਸੀ।"

ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਵਿੱਚ ਯੋਜਨਾਬੱਧ ਤਰੀਕੇ ਨਾਲ ਸਾਰਿਆਂ ਤੋਂ ਪੁੱਛਗਿੱਛ ਕਰ ਰਹੇ ਸੀ, ਜਦੋਂ ਬੱਚੀ ਦਾ ਪਿਤਾ ਗਾਇਬ ਹੋ ਗਿਆ। ਅਧਿਕਾਰੀ ਨੇ ਕਿਹਾ, "ਪਿਤਾ ਨੇ ਆਪਣਾ ਫ਼ੋਨ ਆਪਣੀ ਪਤਨੀ ਨੂੰ ਦੇ ਦਿੱਤਾ ਅਤੇ ਖੁਦ ਗਾਇਬ ਹੋ ਗਿਆ। ਜਦੋਂ ਉਹ ਗਾਇਬ ਹੋ ਗਿਆ, ਤਾਂ ਪੁਲਿਸ ਨੇ ਪਰਿਵਾਰਕ ਮੈਂਬਰਾਂ ਤੋਂ ਬੱਚੀ ਦੇ ਲਾਪਤਾ ਹੋਣ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਬਾਰੇ ਪੁੱਛਿਆ। ਜਦੋਂ ਪਿਤਾ ਮੁੜ ਸਾਹਮਣੇ ਆਇਆ, ਤਾਂ ਉਸ ਤੋਂ ਪੁੱਛਗਿੱਛ ਕੀਤੀ ਗਈ ਅਤੇ ਆਖਰਕਾਰ ਮੋਹਿਤ, ਬੱਚੀ ਦੀ ਹੱਤਿਆ ਕਰਨ ਅਤੇ ਲਾਸ਼ ਨੂੰ ਸੁੱਟਣ ਦੀ ਗੱਲ ਕਬੂਲ ਕੀਤੀ।"

ਸਿਰਫ਼ ਗੁਆਂਢੀਆਂ ਦੇ ਘਰ ਖੇਡਣ ਪਿੱਛੇ ਕੀਤਾ ਧੀ ਦਾ ਕਤਲ

ਮੋਹਿਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਰਿਵਾਰ ਅਤੇ ਗੁਆਂਢੀ ਰਾਮੂ ਦਾ ਪਰਿਵਾਰ ਪਹਿਲਾਂ ਕਾਫੀ ਨੇੜੇ ਸੀ ਅਤੇ ਅਕਸਰ ਇਕ-ਦੂਜੇ ਨੂੰ ਮਿਲਦੇ ਸਨ। ਉਸ ਨੇ ਕਿਹਾ, "ਕੁਝ ਦਿਨ ਪਹਿਲਾਂ, ਦੋਨਾਂ ਪਰਿਵਾਰਾਂ ਵਿੱਚ ਲੜਾਈ ਹੋਈ ਸੀ ਅਤੇ ਉਨ੍ਹਾਂ ਨੇ ਇੱਕ-ਦੂਜੇ ਨੂੰ ਮਿਲਣਾ ਬੰਦ ਕਰ ਦਿੱਤਾ ਸੀ। ਮੋਹਿਤ ਨੇ ਵਾਰ-ਵਾਰ ਆਪਣੀ ਧੀ ਨੂੰ ਰਾਮੂ ਦੇ ਘਰ ਜਾਣਾ ਬੰਦ ਕਰਨ ਲਈ ਕਿਹਾ, ਪਰ ਉਹ ਫਿਰ ਵੀ ਉੱਥੇ ਜਾ ਕੇ ਖੇਡਦੀ ਰਹੀ।"

ਪੁਲਿਸ ਅਧਿਕਾਰੀ ਨੇ ਕਿਹਾ, "ਘਟਨਾ ਵਾਲੇ ਦਿਨ ਮੋਹਿਤ ਨੇ ਆਪਣੀ ਧੀ ਨੂੰ ਰਾਮੂ ਦੇ ਘਰੋਂ ਆਉਂਦੇ ਦੇਖਿਆ। ਇਸ ਗੱਲ ਤੋਂ ਉਹ ਇੰਨਾ ਗੁੱਸੇ 'ਚ ਆ ਗਿਆ ਕਿ ਉਹ ਬੱਚੀ ਨੂੰ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਇਕ ਸੁੰਨਸਾਨ ਜਗ੍ਹਾ 'ਤੇ ਲੈ ਗਿਆ ਅਤੇ ਕੱਪੜੇ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਲਾਸ਼ ਨੂੰ ਟੁਕੜੇ ਕਰਕੇ ਸਰ੍ਹੋਂ ਦੇ ਖੇਤ 'ਚ ਸੁੱਟ ਦਿੱਤਾ।"

ਸੀਨੀਅਰ ਪੁਲਿਸ ਅਧਿਕਾਰੀ ਨੇ ਇਸ ਘਿਨਾਉਣੇ ਅਪਰਾਧ ਦਾ ਪਰਦਾਫਾਸ਼ ਕਰਨ ਵਿੱਚ ਪੁਲਿਸ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜਾਂਚ ਦੌਰਾਨ 100 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ।

Related Post